ਪੰਨਾ:Mumu and the Diary of a Superfluous Man.djvu/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

48

ਮੂਮੂ

ਉਸ ਦੇ ਦਰਵਾਜ਼ੇ 'ਤੇ ਪਹਿਰਾ ਰੱਖਿਆ ਜਾਣਾ ਚਾਹੀਦਾ ਹੈ। ਮੈਂ ਕਹਿੰਦਾ ਹਾਂ, ਈਰੋਸ਼ਕਾ," ਉਸ ਨੇ ਇਕ ਬਿੱਖਰੇ ਜਿਹੇ ਵਿਅਕਤੀ ਨੂੰ ਬੁਲਾਇਆ ਜਿਸ ਨੇ ਇਕ ਪੀਲੀ ਸੂਤੀ ਜੈਕਟ ਪਾਈ ਹੋਈ ਸੀ ਅਤੇ ਜਿਸ ਨੂੰ ਇਸ ਬਸਤੀ ਦਾ ਮਾਲੀ ਮੰਨਿਆ ਜਾਂਦਾ ਸੀ। "ਤੂੰ ਅੱਜ-ਕੱਲ੍ਹ ਵਿਹਲਾ ਹੀ ਹੈ। ਇਕ ਸੋਟੀ ਫੜ ਅਤੇ ਇੱਥੇ ਪਹਿਰੇ 'ਤੇ ਖੜ ਜਾ ਜੋ ਵੀ ਨਿੱਕੀ ਤੋਂ ਨਿੱਕੀ ਗੱਲ ਤੇਰੀ ਨਜ਼ਰ ਪਵੇ, ਮੇਰੇ ਕੋਲ ਆ ਕੇ ਰਿਪੋਰਟ ਕਰਨੀ ਹੈ।"

ਈਰੋਸ਼ਕਾ ਨੇ ਇਕ ਲਾਠੀ ਲੈ ਲਈ ਅਤੇ ਸਭ ਤੋਂ ਹੇਠਲੀ ਪੌੜੀ 'ਤੇ ਬੈਠ ਗਿਆ। ਭੀੜ ਬਿਖ਼ਰ ਗਈ। ਕੁਝ ਉਤਸੁਕ ਮੁੰਡੇ ਰਹਿ ਗਏ। ਗਵਰੀਲੋ ਨੇ ਮਾਲਕਣ ਨੂੰ ਸੁਨੇਹਾ ਭੇਜ ਦਿੱਤਾ ਕਿ ਸਭ ਕੁਝ ਠੀਕ ਸੀ ਪਰ ਹੰਗਾਮੀ ਸਥਿਤੀਆਂ ਨੂੰ ਨਜਿੱਠਣ ਲਈ ਉਸ ਨੇ ਮੁੱਖ ਕੋਚਵਾਨ ਨੂੰ ਦੌੜਾਕ ਕੋਲ ਭੇਜਿਆ ਜਿਸ ਨੂੰ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਰਹਿਣ ਲਈ ਕਿਹਾ ਗਿਆ। ਮਾਲਕਣ ਨੇ ਆਪਣੀ ਮੁਖ ਨੌਕਰਾਣੀ ਦੀ ਰਿਪੋਰਟ ਪ੍ਰਾਪਤ ਕਰਨ ਤੇ ਆਪਣੇ ਰੁਮਾਲ ਵਿਚ ਇਕ ਛੋਟਾ ਜਿਹੀ ਗੰਢ ਬੰਨ੍ਹ ਕੇ ਇਸ ਨੂੰ ਯੂ-ਡੀ-ਕੋਲੋਨ ਵਿਚ ਡੁੱਬੋਇਆ ਅਤੇ ਇਸ ਨੂੰ ਸੁੰਘ ਕੇ ਪੁੜਪੁੜੀਆਂ ਤੇ ਰਗੜਿਆ। ਉਸ ਨੇ ਫਿਰ ਸੁਆਦ ਦੇ ਨਾਲ ਕੁਝ ਕੁ ਪਿਆਲੇ ਚਾਹ ਦੇ ਪੀਤੇ ਅਤੇ ਕਿਉਂ ਜੋ ਸ਼ਰਬਤੀ ਦਵਾ ਦਾ ਨਸ਼ਾ ਅਜੇ ਉਤਰਿਆ ਨਹੀਂ ਸੀ। ਉਹ ਜਲਦੀ ਹੀ ਫਿਰ ਸੌਂ ਗਈ।

ਘੇਰਾਬੰਦੀ ਤੋਂ ਤਕਰੀਬਨ ਦੋ ਘੰਟੇ ਪਿੱਛੋਂ, ਗਰਾਸੀਮ ਆਪਣੇ ਕਮਰੇ ਵਿਚੋਂ ਬਾਹਰ ਆਇਆ। ਉਹ ਆਪਣੇ ਛੁੱਟੀ ਵਾਲੇ ਕੱਪੜੇ ਪਹਿਨੇ ਹੋਏ ਸਨ ਅਤੇ ਆਪਣੀ ਮੂਮੂ ਨੂੰ ਰੱਸੀ ਤੋਂ ਫੜ੍ਹਿਆ ਹੋਇਆ ਸੀ। ਇਰੋਸ਼ਕਾ ਨੇ ਉਸ ਦੇ ਲੰਘਣ ਲਈ ਥਾਂ ਬਣਾਈ। ਹੱਥ ਵਿੱਚ ਆਪਣੀ ਟੋਪੀ ਫੜ੍ਹੀ ਵਿਹੜੇ ਦੇ ਅੰਦਰੋਂ ਸਿੱਧਾ ਨਿਕਲ ਗਿਆ। ਗਵਰੀਲੋ ਨੇ ਇਰੋਸ਼ਕਾ ਨੂੰ ਕੁਝ ਦੂਰ ਤੱਕ ਉਸ ਦੇ ਪਿੱਛੇ ਜਾਣ ਅਤੇ ਵੇਖਣ ਦਾ ਹੁਕਮ ਦਿੱਤਾ ਕਿ ਉਹ ਕੀ ਕਰਦਾ ਹੈ। ਗਾਰਸੀਮ ਨੇ ਆਪਣੀ ਟੋਪੀ ਉਦੋਂ ਤੱਕ ਨਹੀਂ ਪਹਿਨੀ ਜਦੋਂ ਤੱਕ ਉਹ ਦਰਵਾਜ਼ਾ ਨਹੀਂ ਲੰਘ ਆਇਆ। ਉਹ ਇਕ ਢਾਬੇ ਵਿਚ ਚਲਾ ਗਿਆ ਜਿੱਥੇ ਉਹ ਜਾਣਿਆ ਜਾਂਦਾ ਸੀ ਅਤੇ ਉਸ ਦੀ ਮੂਕ ਭਾਸ਼ਾ ਨੂੰ ਸਮਝਿਆ ਜਾਂਦਾ ਸੀ ਅਤੇ ਗੋਸ਼ਤ ਸਹਿਤ ਗਾੜ੍ਹੀ ​​ਜਿਹੀ ਸੂਪ ਦਾ ਆਦੇਸ਼ ਦਿੱਤਾ। ਉਹ ਇਕ ਮੇਜ਼ ਤੇ ਬੈਠ ਕੇ ਇੰਤਜ਼ਾਰ ਕਰਨ ਲੱਗਾ ਅਤੇ ਉਸ ਨੇ ਆਪਣਾ ਸਿਰ ਆਪਣੀ ਹਥੇਲੀ ਉੱਤੇ ਟਿਕਾਇਆ ਹੋਇਆ ਸੀ। ਮੂਮੂ ਉਸ ਦੇ ਨਾਲ ਖੜ੍ਹੀ ਸੀ। ਉਸ ਨੂੰ ਆਪਣੀਆਂ ਸਾਫ਼, ਚਮਕਦਾਰ ਅਤੇ ਮਾਸੂਮ ਅੱਖਾਂ ਨਾਲ ਵੇਖ ਰਹੀ ਸੀ। ਉਹ ਚੰਗੀ ਸੁਹਣੀ ਲਿਸ਼ਕੀ ਪੁਸ਼ਕੀ ਸੀ ਜਿਵੇਂ ਕਿ ਉਸ ਨੂੰ ਹੁਣੇ ਨਹਾ ਕੇ ਕੰਘੀ ਕੀਤੀ ਹੋਵੇ। ਖਾਣਾ ਪਰੋਸਿਆ ਗਿਆ। ਗਰਾਸੀਮ ਨੇ ਮੀਟ ਨੂੰ ਧਿਆਨ ਨਾਲ ਛੋਟੇ-ਛੋਟੇ ਟੁਕੜਿਆਂ ਵਿਚ ਕੱਟਿਆ ਅਤੇ