________________
ਫਲਝੜੀ' ਦਾ ਸਵਾਦਲਾ ਰੂਮਾਨੀ ਨਾਵਲ ਨਰ-ਨਾਰੀ “ਕੀ ਮੇਰਾ ਦਿਲ ਮਹੱਬਤ ਤੋਂ ਉਕਾ ਹੀ ਖਾਲੀ ਹੈ : ਉਹ ਦਿਲ ਵਿਚ ਸੋਚਦਾ ਤੇ ਸ਼ਰਮ ਮਹਿਸੂਸ ਕਰਦਾ ਕਿ ਕਿਨੀ ਅਣਖੀ ਤੇ ਹੈਰਾਨੀ ਦੀ ਗਲ ਹੈ ਕਿ ਉਸ ਦਾ ਅਜੇ ਤਕ ਕਿਤੇ ਪਿਆਰ ਨਹੀਂ ਪਿਆ। ਉਸ ਦੇ ਜਿੰਨੇ ਯਾਰ ਦੋਸਤ ਸਨ ਉਹ ਸਾਰੇ ਕਿਤੇ ਨਾ ਕਿਤੇ ਇਸ਼ਕ ਕਰ ਰਹੇ ਸਨ, ਪਰ ਇਹ ਇਸ਼ਕ ਨੂੰ ਜਿੰਨਾ ਆਪਣੇ ਨੇੜੇ ਵੇਖਣਾ ਚਾਹੁੰਦਾ, ਉਹ ਉਹਨੂੰ ਓਨਾ ਹੀ ਦੂਰ ਪਤੀਤ ਕਰਦਾ । ਵੀਹਾਂ ਵਰਿਆਂ ਦੇ ਸਮੇਂ ਵਿਚ ਕੁਝ ਵਰੇ ਤਾਂ ਉਸ ਦੇ ਬਚਪਨ ਦੀ ਬੇ ਸਮਝੀ ਵਿਚ ਬੀਤ ਗਏ, ਉਹ ਸੋਚਦਾ ਕਿ ਪਰੇਮ ਤੇ ਪਿਆਰ ਤੋਂ ਬਿਨਾਂ ਤਾਂ ਮਨੁੱਖ ਕਿਸੇ ਤਰਾਂ ਵੀ ਮੁਕੰਮਲ ਨਹੀਂ ਮੰਨਿਆ ਜਾ ਸਕਦਾ ।ਉਕਾ ਹੀ ਨਿਰਮੋ ਜੀਵਨ ਕਿਸ ਕੰਮ ਹੈ । 5 ਸਈਦ ਨੂੰ ਇਸ ਗੱਲ ਦਾ ਪੂਰਨ ਅਹਿਸਾਸ ਸੀ ਕਿ ਉਸ ਦਾ ਹਿਰਦਾ ਬੜਾ ਸੁਹਣਾ ਹੈ, ਅਤੇ ਇਸ ਲਾਇਕ ਵੀ ਸੀ ਕਿ ਉਸ ਵਿਚ ਮੁਹੱਬਤ ਆ ਵੱਸੇ, ਪਰ ਸੰਗਮਰਮਰ ਦਾ ਉਹ ਮਹਲ ਕਿਸ ਕੰਮ ਜਿਸ ਵਿਚ ਰਹਿਣ ਵਾਲਾ ਕੋਈ ਨਾ ਹੋਵੇ | ਕਦੀ ਕਦੀ ਉਸ ਨੂੰ ਇਸ ਤਰਾਂ ਪਰਤੀਤ ਹੁੰਦਾ ਕਿ ਉਸ ਦੇ ਦਿਲ ਦੀਆਂ ਧੜਕਨਾਂ ਬਿਚਕੁਲ ਬੇ ਅਰਥ ਹਨ । ਉਹਨੇ ਸੁਣਿਆ ਹੋਇਆ ਸੀ ਕਿ ਇਕ ਵਾਰੀ ਮੁਹੱਬਤ ਅੰਦਰ ਜ਼ਰੂਰ ਆਉਦੀ ਏ ਤੇ ਉਸ ਨੂੰ ਇਸ ਗੱਲ ਦਾ ਯਕੀਨ ਸੀ ਕਿ ਮੌਤ ਵਾਂਗ ਇਕ ਵਾਰੀ ਇਸ਼ਕ ਜ਼ਰੂਰ ਆਵੇਗਾ, ਪਰ ਕਦੋਂ? ਕਾਸ਼ ! ਕਿ ਉਸ ਦੀ ਜ਼ਿੰਦਗੀ ਰੂਪੀ ਕਿਤਾਬ ਉਸ ਦੇ ਖੀਸੇ