ਪੰਨਾ:Nar nari.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ, ਜਿਨ੍ਹਾਂ ਉਤੇ ਲਾਲ ਰੋਗਨ ਕੀਤਾ ਹੋਇਆ ਸੀ । ਦੂਰੋਂ ਜਦੋਂ ਉਹ ਇਨਾਂ ਲਾਲ ਤਵਿਆਂ ਨੂੰ ਇਕ ਸੀਧ ਵਿਚ ਦੇਖਦਾ ਤਾਂ ਉਸਨੂੰ ਪਤਾ ਲਗ ਜਾਂਦਾ ਕਿ ਫਰੰਟੀਅਰ ਮੇਲ ਆ ਰਹੀ ਏ । ਫਾਟਕ ਕੋਲ ਜਦਆਂ ਹੀ ਫਰੰਟੀਅਰ ਮੇਲ ਮੁਸਾਫਰਾਂ ਨਾਲ ਲੱਦੀ ਹੋਈ ਆਉਂਦੀ ਅਤੇ ਗਰਜਦੀ ਹੋਈ ਸਟੇਸ਼ਨ ਵੱਲ ਨਿਕਲ ਜਾਂਦੀ। ਫ਼ਾਟਕ ਖੁਲਦਾ ਤਾਂ ਉਹ ਲੜਕੀਆਂ ਦੀ ਉਡੀਕ ਵਿਚ ਇਕ ਪਾਸੇ ਖੜਾ ਹੋ ਜਾਂਦਾ। ਓਧਰੋ। ਪੰਜ਼ੀ ਨਹੀਂ ਛੱਬੀ ਕੁੜੀਆਂ ਠੀਕ ਵੇਲੇ ਸਿਰ ਆਉਂਦੀਆਂ ਅਤੇ ਰੇਲ ਦੀਆਂ ਲਾਈਨਾਂ ਪਾਰ ਕਰਦੀਆਂ ਹੋਈਆਂ ਕੰਪਨੀ ਬਾਗ ਦੇ ਨਾਲ ਵਾਲੀ ਸੜਕ ਵੱਲ ਮੁੜ ਜਾਂਦਆਂ॥ ਇਨਾਂ ਛੱਬੀਆਂ ਵਿਚੋਂ ਦਸ ਕੁੜੀਆਂ ਨੂੰ ਜਿਹੜੀਆਂ ਹਿੰਦੂ ਸਨ, ਉਹ ਇਸ ਲਈ ਨਹੀਂ ਸੀ ਦੇਖ ਸਕਿਆ ਕਿਉਂਕਿ ਬਾਕੀ ਦੀਆਂ ਸੋਲਾਂ ਮੁਸਲਮਾਨ ਕੁੜੀਆਂ ਦੀ ਸ਼ਕਲ ਸੂਰਤ ਬੁਰਕਿਆਂ ਵਿਚ ਲੁਕੀ ਰਹਿੰਦੀ ਸੀ ।
ਦਸ ਦਿਨ ਬਿਨਾਂ ਨਾਗੇ ਉਹ ਇਸ ਫਾਟਕ ਤੇ ਜਾਂਦਾ ਰਿਹਾ ਸ਼ੁਰੂ ਸ਼ੁਰੂ ਵਿਚ ਤਾਂ ਉਹ ਉਨ੍ਹਾਂ ਬੁਰਕੇ ਵਾਲੀਆਂ ਤੇ ਬੇ ਪਰਦਾ ਕੁੜੀਆਂ ਵੱਲ ਵੇਖਦਾ ਰਿਹਾ, ਪਰ ਦਸਵੇਂ ਦਿਨ ਜਦੋਂ ਸਵੇਰੇ ਹੀ ਠੰਡੀ ਠੰਡੀ ਹਵਾ ਚਲ ਰਹੀ ਸੀ ਤੇ ਉਸ ਹਵਾ ਵਿਚ ਕੰਪਨੀ ਬਾਗਦੇ ਫੁੱਲਾਂ ਦੀ ਮਹਿਕ ਵੀ ਵੱਸੀ ਹੋਈ ਸੀ, ਤਾਂ ਉਸ ਨੇ ਆਪਣੇ ਆਪ ਨੂੰ ਉਨ ਕੁੜੀਆਂ ਦੀ ਥਾਂ ਉਨ੍ਹਾਂ ਪੌਦਿਆਂ ਵਲ ਤਕਦੇ ਵੇਖਿਆ ਜਿਨਾ ਵਿਚ ਅਣਗਿਣਤ ਚਿੜੀਆਂ ਚਹਿਚਹਾ ਰਹੀਆਂ ਸਨ ਅਤੇ ਜਦੋਂ ਉਸ ਨੇ ਗਹੁ ਨਾਲ ਦੇਖਿਆ ਤਾਂ ਪਤਾ ਲੱਗਾ ਕਿ ਉਹ ਇਕ ਹਫਤੇ ਤੋਂ ਕੁੜੀਆਂ ਦੀ ਥਾਂ ਉਨ੍ਹਾਂ ਚਿੜੀਆਂ, ਬੁਟਿਆਂ ਅਤੇ ਫੰਰਟੀਅਰ ਮੇਲ ਦੇ ਮੌਤ ਵਰਗੇ ਅਟੱਲ ਆਉਣ ਉਤੇ ਦਿਲਚਸਪੀ ਲੈ ਰਿਹਾ ਸੀ।
ਮੁਹੱਬਤ ਕਰਨ ਲਈ ਉਸ ਨੇ ਹੋਰ ਵੀ ਹੀਲੇ ਕੀਤੇ ਪਰ ਅਸਫਲ ਹੀ ਰਿਹਾ । ਅੰਤ ਉਸ ਨੇ ਸੋਚਿਆ ਕਿਉਂ ਨਾ ਆਪਣੀ

੧੪.