ਪੰਨਾ:Nar nari.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਲੀ ਵਿੱਚ ਹੀ ਕੋਸ਼ਿਸ਼ ਕੀਤੀ ਜਾਵੇ ? ਇਸ ਖਿਆਲ ਨਾਲ ਹੀ ਇਕ ਦਿਨ ਆਪਣੇ ਕਮਰੇ ਵਿਚ ਬੈਠ ਕੇ ਉਸ ਨੇ ਗਲੀ ਦੀਆਂ ਉਨਾਂ ਸਾਰੀਆਂ ਕੁੜੀਆਂ ਦੀ ਸੂਚੀ ਬਣਾ ਲਈ ਜਿਨਾਂ ਨਾਲ ਮੁਹੱਬਤ ਕੀਤੀ ਜਾ ਸਕਦੀ ਸੀ। ਸੂਚੀ ਤਿਆਰ ਹੋ ਗਈ ਤਾਂ ਪਤਾ ਲੱਗਾ ਕਿ ਅਜਿਹੀਆਂ ਨੌਂ ਕੁੜੀਆਂ ਸਨ।
ਨੰਬਰ ਇਕ ਹਮੀਦਾ, ਨੰ: ਦੋ ਗਰਾ, ਨੰ: ਤਿਨ ਨਈਮਾ, ਨੰ: ਚਿਰ ਪੁਸ਼ਪਾ, ਨੰ: ਪੰਜ ਬਿਮਲਾ, ਨੰ: ਛੇ ਰਾਜਕੁਮਾਰੀ, ਨੰ: ਸੱਤ ਫਾਤਮਾ, ਜਿਸ ਦਾ ਉਪਨਾਮ ਫਾਤ ਸੀ ਤੇ ਨੰ:ਅੱਠ ਬੇਦੀ ਉਪਨਾਮ ਦੀ ਜੁਬੈਦਾ ਸੀ, ਨੰ: ਨੌ... ... ... ... ਉਸ ਦਾ ਨਾਂ ਉਹ ਨਹੀਂ ਸੀ ਜਾਣਦਾ । ਉਹ ਕੁੜੀ ਪਸ਼ਮੀਨੇ ਵਾਲੇ ਸੌਦਾਗਰਾਂ ਦੇ ਘਰ ਨੌਕਰ ਸੀ।
ਹੁਣ ਉਸ ਨੇ ਨੰਬਰ ਵਾਰ ਇਕ ਇਕ ਸਬੰਧੀ ਵਿਚਾਰ ਕਰਨੀ ਸ਼ੁਰੂ ਕੀਤੀ:
ਹਮੀਦਾ ਸੋਹਣੀ ਵੀ ਸੀ ਤੇ ਬੜੀ ਭੋਲੀ ਭਾਲੀ, ਉਮਰ ਲਗ ਪਗ ਪੰਦਰਾਂ ਸਾਲ ਹਮੇਸ਼ਾ ਹੱਸਦੀ ਰਹਿੰਦੀ, ਬੜੀ ਨਾਜ਼ਕ, ਉਸਨੂੰ ਦੇਖਕੇ ਇਸ ਤਰਾਂ ਪ੍ਰਤੀਤ ਹੁੰਦਾ ਕਿ ਚਿੱਟੀ ਖੰਡ ਦੀ ਗੁਡੀ ਹੈ... ... ਭਰ ਭਰੀ । ਰਤਾ ਹੱਥ ਲਾਇਆ ਤਾਂ ਉਸ ਦੇ ਸਰੀਰ ਦਾ ਕੋਈ ਅੰਗ ਟੁੱਟ ਕੇ ਡਿਗ ਪਏ । ਨਿਕੇ ਜਹੇ ਸੀਨੇ ਉਤੇ ਛਾਤੀਆਂ ਦਾ ਉਭਾਰ ਅਜਿਹਾ ਸੀ ਜਿਵੇਂ ਕਿਸੇ ਮੱਧਮ ਰਾਗ ਵਿਚ ਦੋ ਰ ਪਰਤੱਖ ਤੌਰ ਤੇ ਉੱਚੇ ਉਠ ਗਏ ਹੋਣ ।
ਜੇ ਕਿਸੇ ਵੇਲੇ ਉਸ ਨੂੰ ਇਹ ਕਹਿੰਦਾ-ਹਮੀਦਾ, ਮੈਂ ਤੇਰੇ ਨਾਲ ਪਿਆਰ ਕਰਨਾ ਚਾਹੁੰਦਾ ਹਾਂ ਤਾਂ ਜ਼ਰੂਰ ਹੀ ਹਮੀਦਾ ਦੀ ਧੜਕਣ ਰੁਕ ਜਾਂਦੀ। ਉਹ ਉਸ ਨੂੰ ਪੌੜੀਆਂ ਵਿਚ ਹੀ ਅਜਿਹੀ ਗੱਲ ਕਹਿ ਸਕਦਾ ਸੀ । ਕਲਪਨਾ ਵਿਚ ਹੀ ਉਹ ਹਮੀਦਾ ਨੂੰ ਉਨਾਂ ਪੌੜੀਆਂ ਵਿਚ ਮਿਲਿਆ। ਉਹ ਉਪਰੋਂ ਬੜੀ ਤੇਜ਼ੀ ਨਾਲ ਹੇਠਾਂ ਉਤਰ ਰਹੀ ਸੀ । ਉਸ ਨੇ ਉਸ ਨੂੰ ਰੋਕਿਆ ਅਤੇ ਬੜੇ ਧਿਆਨ

੧੫.