ਪੰਨਾ:Nar nari.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਬੜੇ ਚਮਤਕਾਰ ਲੁਕੇ ਹੋਏ ਸਨ । ਜਿਨ੍ਹਾਂ ਨੂੰ ਕੋਸ਼ੀਏ ਤੇ ਸੂਈ ਦੇ ਕੰਮਾਂ ਵਿਚ ਉਹ ਕਈ ਵਾਰੀ ਦੇਖ ਕੁਕਾ ਸੀ ।
ਇਕ ਵਰੀ ਕੁਮਾਰੀ ਦੇ ਹੱਥਾਂ ਦਾ ਬਣਿਆ ਹੋਇਆ ਮੇਜ ਪੇਸ਼ ਦੇ ਕ ਉਸਨੂੰ ਖਿਆਲ ਆਇਆ ਕਿ ਉਸ ਨੇ ਆਪਣੇ ਦਿਲ ਦੀਆਂ ਅਨੇਕਾਂ ਧੜਕਨਾਂ ਉਸ ਦੇ ਨਿਕੇ ਨਿਕ ਖਾਨਿਆਂ ਵਿਚ ਗੰਦ ਦਿਤੀਆਂ ਸਨ । ਇਕ ਵਾਰੀ ਜਦੋਂ ਉਸ ਨੇ, ਉਹ ਜਦੋਂ ਬਿਲਕੁਲੇ ਕੋਲ ਹੀ ਖੜੀ ਸੀ, ਉਸ ਨਾਲ ਮੁਹੱਬਤ ਕਰਨ ਦਾ ਖਿਆਲਕੀਤਾ। ਪਰ ਜਦੋਂ ਉਸ ਨੇ ਰਾਜ ਕੁਮਾਰੀ ਵਲ ਵੇਖਿਆ ਤਾਂ ਉਸ ਨੂੰ ਉਹ ਇਕ ਮੰਡਰ ਵਾਂਗ ਨਜ਼ਰ ਆਈ, ਜਿਸ ਦੇ ਇਕ ਪਾਸੇ ਉਹ ਆਪ ਇਕ ਮਸੀਤ ਦੇ ਰੂਪ ਵਿਚ ਖੜਾ ਸੀ ....ਭਲਾ ਮੰਦਰ ਤੇ ਮਸਜਿਦ ਵਿਚ ਕਿਵੇਂ ਮਿੱਤਰਤਾ ਹੋ ਸਕਦੀ ਏ ?
ਗਲੀ ਦੀਆਂ ਸਾਰੀਆਂ ਕੁੜੀਆਂ ਵਿਚੋਂ । ਇਹ ਹਿੰਦੂ ਕੁੜੀ ਮਾਨਸਿਕ ਰੂਪ ਵਿਚ ਬਹੁਤ ਉੱਚੀ ਸੀ।ਉਸ ਦਾ ਸੁਹਣਾ, ਮੱਥਾ ਜਿਸ ਉਤੇ ਇਕ ਨਿੱਕੀ ਜਿਹੀ ਲਿਟ ਕੰਡਲ ਦੇ ਰੂਪ ਵਿਚ ਹਰ ਵੇਲੇ ਮਚਲਣ ਲਈ ਤਿਆਰ ਰਹਿੰਦੀ ਸੀ, ਉਸ ਨੂੰ ਬੜਾ ਚੰਗਾ ਲਗਦ ਸੀ । ਪਰ......ਹਾਏ......ਇਹ ਪਰ......ਉਸ ਦੀ ਜ਼ਿੰਦਗੀ ਵਿਚ ਇਹ ਪਰ ਸਚਮੁਚ ਦਾ ਮਗਰਮੱਛ ਬਣ ਕੇ ਰਹਿ ਗਿਆ ਸੀ ਜੋ ਚੁੱਭੀ ਮਾਰਨ ਤੋਂ ਹਮੇਸ਼ਾਂ ਰੋਕੀ ਰਖਦਾ ਸੀ।
ਨੰਬਰ ਸੱਤ ਫ਼ਾਤਮਾ ਜਾਂ ਫ਼ਾਤੋਂ ਖਾਲੀ ਨਹੀਂ ਸੀ। ਉਸ ਦੇ ਦੋਵੇਂ ਹੱਥ ਮੁਹੱਬਤ ਨਾਲ ਭਰੇ ਪਏ ਸਨ । ਇਕ , ਅਮਜਦ ਨਾਲ ਜਹੜਾ ਵਰਕਸ਼ਾਪ ਵਿਚ ਲੋਹਾ ਕੁਟਦਾ ਸੀ ਅਤੇ ਦੂਸਰਾ ਅਮਜਦ ਦੇ ਚਚੇਰੇ ਭਰਾ ਨਾਲ, ਜ਼ਿਹੜਾ ਦੋ ਬੱਚਿਆਂ ਦਾ ਪਿਓ ਸੀ। ਇਹ ਫ਼ਾਤੋਂ ਉਨਾਂ ਦੋਹਾਂ ਭਰਾਵਾਂ ਨਾਲ ਮੁਹੱਬਤ ਕਰਦੀ ਸੀ......ਅਰਥਾਤ ਇਕ ਪਤੰਗ ਦੋ ਪੇਚ ਲੜਾ ਰਹੀ ਸੀ। ਇਕ ਪਤੰਗ ਵਿਚ ਜਦੋਂ ਦੇ ਹੋਰ ਪਤੰਗਾਂ ਆ ਫਸਣ ਤਾਂ ਬੜੀ ਸਵਾਦਲੀ ਗੱਲ ਬਣ ਜਾਂਦੀ ਏ ਅਤੇ ਇਸ਼ ਤੱਕੇ-ਗੱਡੇ ਵਿਚ 'ਜੇ ਇਕ ਹੋਰ ਪੇਚਾ ਪੈ ਜਾਂਦਾ ਤੇ

੨੦