ਪੰਨਾ:Nar nari.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਉਲਝਣ ਸਚ ਮੁਚ ਹੀ ਭੁੱਲ ਭੁਲਈਆਂ ਦਾ ਰੂਪ ਧਾਰਨ ਕਰ ਲੈਂਦੀ, ਪਰ ਸਈਦ ਨੂੰ ਇਹ ਕਿਸੇ ਤਰਾਂ ਵੀ ਪਸੰਦ ਨਹੀਂ ਸੀ । ਇਸ ਤੋਂ ਬਿਨਾਂ ਤੋਂ ਜਿਸ ਤਰਾਂ ਦਾ ਪਿਆਰ ਕਰ ਰਹੀ ਸੀ,ਬੜਾ ਹੀ ਘਟੀਆ ਦਰਜੇ ਦਾ ਸੀ । ਜਦੋਂ ਸਈਦ ਉਸ ਤਰਾਂ ਦੇ ਪਿਆਰ ਬਾਬਤ ਸੋਚਦਾ ਤਾਂ ਪੁਰਾਣੀਆਂ ਪਿਆਰ-ਕਹਾਣੀਆਂ ਦੀ ਬੁੱਢੀ ਫਫੇ-ਕੁੱਟਣੀ ਪੀਲੇ ਕਾਗਜ਼ਾਂ ਦੇ ਬਦਬੋਦਾਰ ਢੇਰ ਵਿਚੋਂ ਨਿਕਲ ਕੇ ਲਾਠੀ ਲਭਦੀ ਹੋਈ ਉਸ ਦੇ ਸਾਹਮਣੇ ਆ ਖੜੀ ਹੁੰਦੀ ਅਤੇ ਉਸ ਵਲ ਇਸ ਤਰਾਂ ਵੇਖਣ ਲਗ ਪੈਂਦੀ ਜਿਵੇਂ ਕਹਿਣਾ ਚਾਹੁੰਦੀ ਹੋਵੇ,. ਮੈਂ ਅਕਾਸ਼ ਦੇ ਤਾਰੇ ਤੋਂੜ ਕੇ ਲਿਆ ਸਕਦੀ ਹਾਂ...ਦੱਸ ਤੇਰੀ ਨਜ਼ਰ ਕਿਸੇ ਕੁੜੀ ਉਤੇ ਹੈ ? ਇਸ ਤਰਾਂ ਚੁਟਕੀਆਂ ਵਿਚ ਤੇਨੂੰ ਮਿਲਾ ਦਵਾਂਗੀ ।
ਇਸ ਬੁੱਢੀ ਦੇ ਖਿਆਲ ਨਾਲ ਹੀ ਜਦੋਂ ਉਹ ਘਰ ਦੀ ਬਗੀਚੀ ਬਾਬਤ ਸੋਚਦਾ ਜਿਥੇ ਉਹ ਬੁੱਢੀ ਉਸ ਦੀ ਮਕਾ ਨੂੰ ਆ ਸਕਦੀ ਸੀ ਤਾਂ ਪਤਾ ਨਹੀਂ ਕਿ ਕਿਉਂ ਘਰ ਦੀ ਬਗੀਚੀ ਦੀ ਥਾਂ ਦਾਤਾ ਗੰਜ ਬਖਸ਼ ਜ਼ ਜ਼ਾਹਰਾ ਪੀਰ ਦਾ ਮਜ਼ਾਰ ਉਸ ਦੀਆਂ ਅੱਖਾਂ ਸਾਹਮਣੇ ਆ ਜਾਂਦਾ ਸੀ ਅਤੇ ਇਸ ਨਜ਼ਾਰੇ ਦੇ ਨਾਲ ਹੀ ਉਸ ਦੀ ਮੁਹੱਬਤ ਦਾ ਸਾਰਾ ਨਸ਼ਾ ਕਿਉਂ ਹਵਾ ਹੋ ਜਾਂਦਾ । ਮੁਹਬਤ ਦੀ ਥਾਂ ਤੇ ਇਕ ਅਜਿਹੀ ਕਬਰ ਖੜੀ ਹੋ ਜਾਂਦੀ, ਜਿਸ ਉਤੇ ਹਰੇ ਰੰਗ ਦਾ ਉਛਾੜ ਚੜਿਆ ਹੁੰਦਾ ਤੇ ਬੇਗਿਣਤ ਫੁੱਲ ਤੇ ਹਾਰ ਉਸ ਉਤੇ ਖਿਲਰੇ ਹੁੰਦੇ ।
ਕਦੀ ਕਦੀ ਉਸ ਨੂੰ ਇਹ ਵੀ ਖਿਆਲ ਆਉਂਦਾ ਕਿ ਜੇ ਟਨੀ ਅਸਫਲ ਰਹੀ ਤਾਂ ਕੁਛ ਦਿਨਾਂ ਮਗਰੋਂ ਇਸ ਮਹਲੇ ਤੋਂ ਮਰਾ ਜਨਾਜ਼ਾ ਨਿਕਲੇਗਾ ਅਤੇ ਦੂਸਰੇ ਮਹਣਿ ਓ ਮੇਰੀ ਨੌਜਵਾਨ ਮਕਾ ਦਾ । ਇਹ ਦੋਵੇਂ ਅਰਥੀਆਂ ਰਾਹ ਵਿਚ ਟਕਰਾਉਂਣਗੀਆਂ ਅਤੇ ਦੇਹ ਲਾਸ਼ਾਂ ਦੀ ਇਕ ਲਾਸ਼ ਬਣ ਜਾਏਗੀ । ਜਾਂ ਫੇਰ ਪਿਆਰ ਕਥਾਵਾਂ ਦੇ ਨਤੀਜੇ ਵਾਂਗ ਜਦੋਂ ਮੈਨੂੰ ਤੇ ਮੇਰੀ ਪ੍ਰੇਮਕਾ ਨੂੰ ਦਫ-

੨੧: