ਪੰਨਾ:Nar nari.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਇਆ ਜਾਵੇਗਾ ਤਾਂ ਕਿਸੇ ਚਮਤਕਾਰ ਦੇ ਅਸਰ ਨਾਲ ਦੋਵੇਂ ਕਬਰਾਂ ਇਕ ਦੂਜੀ ਦੇ ਨਾਲ ਆ ਮਿਲਣਗੀਆਂ । ਉਹ ਇਹ ਵੀ ਸੋਚਦਾ ਕਿ ਜੇ ਉਹ ਮਰ ਗਿਆ ਅਤੇ ਉਸ ਦੀ ਪ੍ਰੇਮਿਕਾ ਕਿਸੇ ਗੱਲ ਕਰਕੇ ਜਾਨ ਨਾ ਦੇ ਸਕੀ ਤਾਂ ਹਰ ਜੰਮੇ ਰਾਤ (ਵੀਰਵਾਰ) ਨੂੰ ਉਹ ਉਸ ਦੀ ਕਬਰ ਉਤੇ ਕੋਮਲ ਹੱਥਾਂ ਨਾਲ ਫੁੱਲ ਚੜਾਇਆ ਕਰੇਗੀ, ਦੀਵਾ ਬਾਲਿਆ ਕਰੇਗੀ!ਅਤੇ ਆਪਣੇ ਬਾਲ ਖਿਲਾਰ ਕੇ ਕਬਰ ਦੇ ਨਾਲ ਆਪਣਾ ਸਿਰ ਮਾਰਿਆ ਕਰੇਗੀ ਅਤੇ ਚੁਗਤਾਂਈ (ਇਕ ਪਰਸਿੱਧ ਚਿੱਤਕਾਰ) ਇਕ ਹੋਰ ਤਸਵੀਰ ਬਣਾ ਦੇਵੇਗਾ, ਜਿਸ ਦੇ ਹੇਠਾਂ ਲਿਖਿਆ ਹੋਵੇਗਾ
ਹਾਇ ! ਉਸ ਸ਼ਰਮਸਾਰ ਦਾ ਸ਼ਰਮਸਾਰ ਹੋਣਾ।
ਜਾਂ ਕੋਈ ਕਵੀ ਇਕ ਹੋਰ ਗ਼ਜ਼ਲ ਲਿਖ ਦੇਵੇਗਾ, ਜਿਹੜੀ ਤਮਾਸ਼ਬੀਨ ਕੁਝ ਸਮੇਂ ਤੀਕ ਤਬਲੇ ਦੇ ਨਾਲ ਨਾਲ ਕਿਸੇ ਦੀਆਂ ਬੁੱਲੀਆਂ ਤੋਂ ਸੁਣਦੇ ਰਹਿਣਗੇ। ਉਸ ਗਜ਼ਲ ਦੇ ਸ਼ੇਅਰ ਇਸ ਤਰਾਂ ਦੇ ਹੋਣਗੇ:-
ਮੇਰੀ ਕਬਰ ਤੇ ਕੋਈ ਪਰਦਾ ਪੋਸ ਆਉਂਦਾ
ਸਮਾਂ ਗਰੀਬ ਦੀ ਕਬਰੇ ਹਵਾਏ । ਬੁਝਾ ਦੇਵੀਂ।
ਜਦੋਂ ਉਹ ਕਿਤੇ ਇਹੋ ਜਿਹੇ ਸ਼ੇਅਰ ਪੜਦਾ ਤਾਂ ਉਸ ਨੂੰ ਖਿਆਲ ਆਉਂਦਾ ਕਿ ਇਸ਼ਕ ਕਬਰ ਪੁੱਟ ਹੈ, ਜਿਹੜਾ ਆਸ਼ਕਾਂ ਲਈ ਹਮੇਸ਼ਾਂ ਕਬਰਾਂ ਪੁੱਟਦਾ ਰਹਿੰਦਾ ਹੈ। ਇਸ ਤਰ੍ਹਾਂ ਦੇ ਇਸ਼ਕ ਨਾਲ ਜਦੋਂ ਉਹ ਆਪਣੇ ਇਸ਼ਕ ਦਾ ਮੁਕਾਬਲਾ ਕਰਦਾ ਤਾਂ ਦੋਹਾਂ ਵਿੱਚ ਜ਼ਮੀਅਸਮਾਨ ਦਾ ਫਰਕ ਪ੍ਰਤੀਤ ਕਰਦਾ
ਸਈਦ ਜਦੋਂ ਵੀ ਕਿਸੇ ਕਵੀ ਦੀ ਕਵਿਤਾ ਦੀ ਪੁਸਤਕ ਖੋਲਦਾ ਤਾਂ ਉਸ ਨੂੰ ਪ੍ਰਤੀਤ ਹੁੰਦਾ ਜਿਵੇਂ ਕਿਸੇ ਕਸਾਈ ਦੀ ਹੱਟੀ ਵਿਚ ਪੁਜ ਗਿਆ ਹੋਵੇ । ਹਰ ਸ਼ਿਅਰ ਉਸ ਨੂੰ ਇਕ ਕੋਹੇ ਹੋਏ ਬਕਰੇ ਵਾਂਗ ਨਜ਼ਰ ਆਉਂਦਾ, ਜਿਸ ਦਾ ਮਾਸ ਚਰਬੀ ਸਣੇ ਬੋ ਛੱਡ ਗਿਆ ਹੋਵੇ ਅਤੇ ਉਸ ਦੀ ਜ਼ਬਾਨ ਨੂੰ ਇਕ ਇਹੋ ਜਿਹਾ

੨੨.