ਪੰਨਾ:Nar nari.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਇਦ ਏਧਰੋਂ ਵੀ ਕੁਝ ਮਿਲ ਜਾਂਦਾ ।

ਨੰਬਰ ਨੌ ਜਿਸਦਾ ਨਾਂ ਉਸਨੂੰ ਮਲੂਮ ਨਹੀਂ ਸੀ, ਪਸ਼ਮੀਨੇ ਦੇ ਸੌਦਾਗਰਾਂ ਦੇ ਘਰ ਨੌਕਰ ਸੀ । ਇਹ ਲੜਕੀ, ਜੋ ਕਸ਼ਮੀਰ ਵਿਚ ਪੈਦਾ ਹੋਈ ਸੀ, ਸਿਆਲ ਵਿਚ ਉਨ੍ਹਾਂ ਚੌਹਾਂ ਭਰਾਵਾਂ ਨੂੰ ਸ਼ਾਲ ਦਾ ਕੰਮ ਦੇਦ ਸੀ, ਜਿਨ੍ਹਾਂ ਕੋਲ ਇਹ ਨੌਕਰ ਸੀ। ਗਰਮੀਆਂ ਵਿਚ ਇਹ ਸਾਰੇ ਕਸ਼ਮੀਰ ਚਲੇ ਜਾਂਦੇ ਸਨ ਅਤੇ ਇਹ ਕੁੜੀ ਆਪਣੀ ਕਿਸੇ ਦੂਰ ਦੀ ਰਿਸ਼ਤੇਦਾਰ ਕੋਲ ਚਲੀ ਜਾਂਦੀ ਸੀ । ਇਹ ਕੜੀ ਜੋ ਇਕ ਤਰਾਂ ਨਾਲ ਤੀਵੀ ਬਣ ਚੁੱਕੀ ਸੀ ਦਿਨ ਵਿਚ ਇਕ ਦੋ ਵਾਰੀ ਜਰੂਰ ਉਸ ਦੀਆਂ ਨਜ਼ਰਾਂ ਵਿਚੋਂ ਲੰਘਦੀ ਸੀ ਅਤੇ ਉਸ ਨੂੰ ਇਹ ਦੇਖ ਕੇ ਉਹ ਹਮੇਸ਼ਾਂ ਇਹੋ ਮਹਿਸੂਸ ਕਰਦਾ ਸੀ ਕਿ ਉਸ ਨੇ ਇਕ ਨਹੀਂ ਇਕੱਠੀਆਂ ਤਿੰਨ ਚਾਰ ਤੀਵੀਆਂ ਦੇਖੀਆਂ ਹਨ । ਇਸ ਲੜਕੀ ਬਾਰੇ ਇਸ ਨੇ ਕਈ ਵਾਰੀ ਸੋਚਆ ਸੀ ਤੇ ਹਰ ਵ ਗੇ ਉਸ ਨੂੰ ਨਵੇਂ ਸਿਰਿਓਂ ਉਸਦੀ ਸ਼ਕਤੀ ਦਾ ਕਾਇਲ ਹੋਣਾ ਪੈਦਾ ਸੀ, ਕਿਉਂਕਿ ਘਰ ਦਾ ਸਾਰਾ ਕੰਮ ਕਾਜ ਸੰਭਾਲਣ ਦੇ ਨਾਲ ਨਾਲ ਲੋੜ ਅਨੁਸਾਰ ਉਹ ਚੌਹਾਂ ਭਰਾਵਾਂ ਦੀ ਵੀ ਸੇਵਾ ਕਰਦੀ ਸੀ।

ਦੇਖਣ ਨੂੰ ਉਹ ਬੜੀ ਖੁਸ਼ ਸੀ ਉਨਾਂ ਚੋਹਾਂ ਸੌਦਾਗਰ ਭਰਾਵਾਂ ਨੂੰ, ਜਿਨਾਂ ਨਾਲ ਉਸ ਦਾ ਸਰੀਰਕ ਸਬੰਧ ਵੀ ਸੀ, ਉਹ ਇਕ ਨਜ਼ਰ ਨਾਲ ਦੇਖਦੀ ਸੀ। ਪਰ ਉਨਾਂ ਚੌਹਾਂ ਵਿਚੋਂ ਹਰ ਇਕ ਇਹ ਸਮਝਦਾ ਕਿ ਇਹ ਮੇਰੀ ਹੈ ਤੇ ਬਾਕੀ ਤਿੰਨੇ ਮਰਖ ਹਨ ਜਦੋਂ ਵੀ ਕੋਈ ਉਨਾਂ ਤਿੰਨਾਂ ਵਿਚੋਂ ਇਸ ਕੁੜੀ ਨਾਲ ਮਿਲਦਾ ਤਾਂ ਦੋਵੇਂ ਮਿਲਕੇ ਇਹ ਸਮਝਦੇ ਸਨ ਕਿ ਬਾਕੀ ਸਾਰੇ ਅੰਨੇ ਹਨ ਪਰ ਕੀ ਉਹ ਆਪ ਅੰਨੀ ਨਹੀਂ ਸੀ?ਇਸ ਸਵਾਲ ਦਾ ਉੱਤਰ ਸਈਦ ਨੂੰ ਨਹੀਂ ਮਿਰਦਾ ਸੀ। ਜੰ ਉਹ ਅੰਨੀ ਨਾ ਹੁੰਦੀ ਤਾਂ ਇਕੋ ਵਾਰੀ ਵਾਰ ਜਣਿਆਂ ਨਾਲ ਸਬੰਧ ਪੈਦਾ ਨਾ ਕਰਦ । ਹੋ ਸਕਦਾ ਹੈ ਕਿ ਉਹ ਉਨ੍ਹਾਂ ਚੌਹਾਂ ਨੂੰ ਇਕੋ ਹੀ ਸਮਝਦੀ ਹੋਵੇ.....ਕਿਉਂਕਿ ਤੀਵੀਂ ਤੇ ਮਰਦ ਦਾ ਸਰੀਰਕ ਸਬੰਧ ਇਕੋ ਜਿਹਾ ਹੀ ਹੁੰਦਾ ਹੈ।

੨੪.