ਪੰਨਾ:Nar nari.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਆਪਣਾ ਜੀਵਨ ਬੜੇ ਆਨੰਦ ਨਾਲ ਬਤੀਤ ਕਰ ਰਹੀ ਸੀ।ਚਾਰੇ ਭਰਾ ਉਸ ਨੂੰ ਲੁਕ ਲੁਕ ਕੇ ਜ਼ਰੂਰ ਕੁਛ ਨਾ ਕੁਛ ਦੇਂਦੇ ਰਹਿੰਦੇ ਹੋਣਗੇ, ਕਿਉਂਕਿਮਰਦ ਜਦੋਂ ਵੀ ਕਿਸੇ ਤੀਵੀਂ ਨਾਲ ਇਕਾਂਤ ਵਿਚ ਮਿਲਦਾ ਹੈ ਤਾਂ ਉਸ ਦੇ ਦਿਲ ਵਿਚ ਉਸ ਦੀ ਸੇਵਾ ਦਾ ਮੁੱਲ ਤਾਰਨ ਦੀ ਜ਼ਰੂਰ ਇੱਛਾ ਹੁੰਦੀ ਹੈ।

ਸਈਦ ਉਸ ਨੂੰ ਆਮ ਕਰਕੇ ਸ਼ਹਾਬੁੱਦੀਨ ਦੀ ਹੱਟੀਓਂ ਖੀਰ ਖਾਂਦੀ ਭਾਈ ਕੇਸਰ ਸਿੰਘ ਫ਼ਲਾਂ ਵਾਲੇ ਦੀ ਹੱਟੀਓ ਫਲ ਖਾਂਦੀ - ਦੇਖਦਾ ਸੀ ਉਸ ਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਵੀ ਸੀ ਅਤੇ ਫੇਰ ਜਿਸ ਖੁਰੂ ਦਿਲ ਨਾਲ ਉਹ ਫਲ ਤੇ ਖੀਰ ਖਾਂਦੀ, ਉਸ ਤੋਂ ਪਤਾਲਗਦਾ। ਕਿ ਉਹ ਉਨ੍ਹਾਂ ਦਾ ਇਕ ਇਕ ਕਣ ਹਜ਼ਮ ਕਰ ਲੈਣਾ ਚਾਹੁੰਦੀ ਸੀ ।

ਇਕ ਦਿਨ ਸਈਦ ਖੁੱਦੀਨ ਦੀ ਹੱਤੀਤੇ ਫਲੂਦਾਪੀ ਰਹਾ ਸੀ ਅਤੇ ਸੋਚ ਰਿਹਾ ਸੀ ਕਿ ਐਨੀ ਹਾਰੀ ਚੀਜ਼ ਉਹ ਕਿਵੇਂਹਜ਼ਮ ਕਰ ਸਕੇਗ ਏਨੇ ਚਿਰ ਨੂੰ ਉਹ ਆਈ ਤਚ ਰ ਆਨੇ ਦੀਖੀਰ ਵਿਚ ਦੋਆ ਆਨੇ ਦੀ ਰਬੜੀ ਪੁਆਕੇ ਪਲੋਪਲੀ ਵਿਚ ਚਟਮ ਕਰ ਗਈ । ਇਹ ਦੇਖਕੇ ਸਈਦ ਹੈਰਾਨ ਰਹ ਗਿਆ।ਜਦੋਂ ਉਹ ਚਲੀ ਗਈ ਤਾਂ ਸ਼ਹਾਬੁੱਦੀਨ ਦੇ ਮੈਲੇ ਬੁੱਲਾਂ ਉਤੇ ਮੈਲੀ ਜਹੀ ਮੁਸਕੂ 'ਹਟ ਪੈਦਾ ਹੋਈ ਅਤੇ ਉਸ ਨੂੰ ਕਿਸੇ ਮੈਂ ਸੰਬੋਧਨ ਕਰਦਿਆਂ ਕਿਹਾ ਸਲੀ ਮਜ਼ੇ ਲੁੱਟ ਰਹੀ ਹੈ।

ਇਹ ਸਣਕੇ ਉਸਨੇ ਫੇਰ ਉਸ ਕੁੜੀ ਵਲ ਦੇਖਿਆ ਜਿਹੜੀ ਪਾਸੇ ਮਾਰਦੀ ਹੋਈ ਫਲਾਂ ਦੀ ਹੱਟੀ ਤੇ ਪਹੁੰਚ ਚੁੱਕੀ ਸੀ ਤੇ ਸ਼ਾਇਦ ਭਾਈ ਕੇਸਰ ਦੀ ਦਾੜੀ ਦਾ ਮਖੌਲ ਉਡਾ ਰਹੀ ਸੀ......।ਉਹ ਹਰ ਵਰਤ ਖੁਸ਼ ਰਹਿੰਦੀ ਸੀ। ਇਹ ਦਖਕ ਸਈਦ ਬੜਾ ਦੁਖੀ ਹੁੰਦਾ। ਪਤਾ ਨਹੀਂ ਕਿਉਂ ? ਉਸ ਦੇ ਦਿਲ ਵਿਚ ਇਹ ਅਜੀਬ ਖਿਆਲ ਪੈਦਾ ਹੁੰਦਾ ਸੀ ਕਿ ਉਹ ਖੁਸ਼ ਨਾ ਰਹੇ।

ਸਨ ੧੯੩੦ ਦੇ ਸ਼ਰ ਤਕ ਉਹ ਉਸ ਲੜਕੀ ਬਾਰੇ ਇਹਨਿਸ਼ਚਾ ਕਰਦਾ ਰਿਹਾ ਕਿ ਉਸ ਨਾਲ ਮੁਹੱਬਤ ਨਹੀਂ ਕੀਤੀ ਜਾ ਸਕਦੀ।

੨੫.