ਪੰਨਾ:Nar nari.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨.

ਸੰਨ ਇਕੱਤੀ ਦੇ ਆਰੰਭ ਹੋਣ ਵਿਚ ਰਾਤ ਦੀਆਂ ਕੁੰਵਲ ਕੁਛ ਕ ਕੰਬਦੀਆਂ ਹੋਈਆਂ ਘੜੀਆਂ ਬਾਕੀ ਸਨ । ਠੰਢ ਨਾਲ ਸਈਦ ਰਜ਼ਾਈ ਵਿਚ ਵੀ ਕੰਬੀ ਜਾਂ ਰਿਹਾ ਸੀ ਉਸਨੇ ਕੋਟ ਤੇ ਪਤਲੂਨ ਵੀ ਮਹੀਂ ਲਾਹੇ ਸਨ, ਫਿਰ ਵੀ ਸਰਦੀ ਦੀਆਂ ਲਹਿਰਾਂ ਉਸ ਦੀਆਂ ਹੱਡੀਆਂ ਤ ਕ ਪੁਜ ਰਹੀਆਂ ਸਨ । ਉਹ ਉਠ ਖੜਾ ਹੋਇਆ ਅਤੇ ਆਪਣੇ ਕਮਰ ਦੀ ਹਰੀ ਰੋਸ਼ਨੀ ਵਿਚ; ਜਿਹੜੀ ਹੋਰ ਵੀ ਵਧ ਰਹੀ ਸੀ, ਉਸਨ, ਤੇਜ਼ੀ ਨਾਲ ਟਹਿਲਣਾ ਸ਼ੁਰੂ ਕੀਤਾ।

ਘੜੀ ਕੁ ਮਗਰੋਂ ਜਦੋਂ ਉਸਦਾ ਸਰੀਰ ਕੁਛਗਰਮ ਹੋਗਿਆ ਤਾਂ ਉਹ ਆਰਾਮ ਕੁਰਸੀਤੇ ਬੈਠ ਅਤੇ ਸਿਗਰਟ ਲਾ ਕੇ ਆਪਣਾ ਦਿਮਾਗ ਫੋਲਣ ਲੱਗਆ ਕਿਉਂਕਿ ਬਿਲਕੁਲ ਖਾਲੀਸੀ, ਇਸ ਲਈ ਉਸਦੀ ਸੁਣਨ ਸ਼ਕਤੀ ਬੜੀ ਤੇਜ਼ ਸੀ ਕਮਰੇ ਦੀਆਂ ਸਾਰੀਆਂ ਬਾਰੀਆਂ ਬੰਦ ਸਨ, ਪਰ ਉਹ ਬਾਹਰ ਹਵਾ ਦੀ ਨਿੰਮੀ ਨਿੰਮੀ ਸਰਬਰਾਹਟ ਸੁਣ ਰਿਹਾ ਸੀ। ਇਸ ਸਰ ਸਰਾਹਟ ਵਿਚ ਓਮ ਨੂੰ ਕੁਝ ਇਨਸਾਨੀ ਆਵਾਜ਼ਾਂ ਸੁਣਾਈ ਦਿਤੀਆਂ । ਇਕ ਘੱਟੀ ਘਟੀ ਜਹ ਚੀਕ ਦਿਸੰਬਰ ਦੀ ਅੰਤਲੀ ਰਾਤ ਦੇ ਸਨਾਟੇ ਵਿਚ ਚਾਬਕ ਚੱਲਣ ਵਰਗੀ ਅਵਾਜ਼ ਵਾਂਗ ਉਭਰੀ ।ਫੇਰ ਕਿਸੇ ਦੇ ਤਰਲਿਆਂ ਦੀ ਅਵਾਜ ਆਈ। ਉਹ ਉਠ ਖੜਾ ਹੋਇਆ ਅਤੇ ਉਸ ਨੇ ਬਾਰੀ ਰਾਹੀਂ ਗਲੀ ਵਿਚ ਝਾਤੀ ਮਾਰੀ ।

ਉਹੋ... ਉਹੋ ਕੁੜੀ.. ਸੁਦਾਗਰਾਂ ਦੀ ਨੌਕਰਾਣੀ ਬਿਜਲੀ ਦੇ ਖੰਬੇ ਦੇ ਹੇਠਾਂ ਖੜੀ ਸੀ,ਨਿਰੀ ਇਕ ਬਨੈਨਵਿਚ ਬਿਜਲੀ ਦੇ ਚਿਟੇ ਚਾਨਣ ਵਿਚ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਕਿ ਉਸ ਦੇ ਸਰੀਰ ਉਤੇ ਬਰਫ ਦੀ ਇਕ ਪਤਲੀ ਜਿਹੀ ਤਹਿ ਜੰਮ ਗਈ ਹਵੇ। ਉਸ ਦੇ ਨੈਨ ਹੇਠ ਉਸ ਦੀਆਂ ਬੇਡੌਲ ਛਾਤੀਆਂ ਨਾਰੀਅਲ ਵਾਂਗ ਲਟਕੀਆਂ ਹੋਈਆਂ ਸਨ ਅਤੇ ਉਖ ਦੇ ਖੜੇ ਹੋਣ ਦਾ ਢੰਘ ਅਜਿਹਾ ਸੀ, ਜਿਵੇਂ

੨੬