ਪੰਨਾ:Nar nari.pdf/23

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਣੇ ਹੁਣੇ ਘੁਲ ਕੇ ਹਟੀ ਹੋਵੇ ਉਸ ਦੀ ਇਹ ਹਾਲਤ ਦੇਖ ਕੇ ਸਈਦ ਦੇ ਕੋਮਲ ਜਜ਼ਬਿਆਂ ਨੂੰ ਸੱਟ ਜਹੀ ਵਜੀ ।

ਏਨੇ ਨੂੰ ਕਿਸੇ ਆਦਮੀ ਦੀ ਘੁੱਟੀ ਅਵਾਜ਼ ਆਈ-'ਖੁਦਾ ਦੇ ਵਾਸਤੇ ਅੰਦਰ ਆ ਜਾ ... ... ਕੋਈ ਦੇਖ ਲਏਗਾ ਤਾਂ ਆਫਤ ਆ ਜਾਏਗੀ 1 ਜੰਗਲੀ ਬਿਲੀ ਵਾਂਗ ਗੁਰਾਉਂਦਿਆਂ ਉਸ ਕੁੜੀ ਨੇ ਕਿਹਾ, “ਨਹੀਂ ਆਵਾਂਗੀ, ਬੱਸ ਇਕ ਵਾਰੀ ਜੂ ਕਹਿ ਦਿਤਾ ਕਿ ਨਹੀਂ ਆਵਾਂਗੀ।'

ਫੇਰ ਉਸ ਆਦਮੀ ਦੀ ਅਵਾਜ ਆਈ- ‘‘ਖੁਦਾ ਦੇ ਵਾਸਤੇ ਉਚੀ ਨਾ ਬੋਲ ...... ਕੋਈ ਸੁਣ ਲਏਗਾ, ਰਾਜੇ ......। ’’

ਸੋ ਇਸ ਦਾ ਨਾਂ ਰਾਜੇ ਸੀ।

ਰਾਜੋ ਨੇ ਸਿਰ ਹਿਲਾਉਂਦਿਆਂ ਕਿਹਾ, ਸੁਣ ਲੈ, ਖੁਦਾ ਕਰੇ ਕੋਈ ਸੁਣ ਲਵੋ ... ... ਅਤੇ ਜੇ ਤੂੰ ਏਸੇ ਤਰਾਂ ਮੈਨੂੰ ਅੰਦਰ ਆਉਣ ਲਈ ਕਹਿੰਦਾ ਰਿਹਾ ਤਾਂ ਮਾਂ ਆਖ ਸਾਰੇ ਮਹੱਲੇ ਨੂੰ ਜਗਾ ਕੇ ਸਭ ਕੁਛ ਕਹ ਦਵਾਂਗੀ ...... ਸੁਣ ਲਿਆ ?'

ਰਾਜੋ ਸਈਦ ਨੂੰ ਨਜ਼ਰ ਆ ਰਹੀ ਸੀ, ਪਰ ਜਿਸ ਨਾਲ ਉਹ ਗੱਲਾਂ ਕਰ ਰਹੀ ਸੀ, ਉਹ ਉਹਲੇ ਸੀ । ਉਸ ਨੇ ਰਾਜੇ ਵਲ ਦੇਖਿਆ ਤਾਂ ਉਸ ਨੂੰ ਕੰਬਣੀ ਜਹੀ ਆ ਗਈ । ਜੋ ਉਹ , ਅਲਫ ਨੰਗੀ ਹੁੰਦੀ ਤਾਂ ਸ਼ਾਇਦ ਉਸ ਦੇ ਕੋਮਲ ਜਜ਼ਬਿਆਂ ਨੂੰ ਸੱਟ ਨਾ ਵਜਦੀ, ਪਰ ਉਸ ਦੇ ਸਰੀਰ ਦੇ ਉਹ ਅੰਗ ਨੰਗੇ ਸਨ, ਜਿਹੜੇ ਬਾਕੀ ਢਕੇ ਹੋਏ ਅੰਗਾਂ ਨੂੰ ਨੰਗੇ ਹੋਣ ਦਾ ਸਦਾ ਦੇ ਰਹੇ ਸਨ ! ਉਸ ਨੂੰ ਦੇਖ ਕੇ ਸਈਦ ਨੂੰ ਇਸ ਤਰ੍ਹਾਂ ਲੱਗਾ ਕਿ ਤੀਵੀਂ ਸੰਬੰਧੀ ਉਸ ਦੇ ਸਾਰੇ ਜ਼ਜ਼ਬੇ ਕੱਪੜੇ ਲਾਹ ਰਹੇ ਸਨ।

ਰਾਜੇ ਦੀਆਂ ਬੇਡੌਲ ਬਾਹਾਂ , ਜਿਹੜੀਆਂ ਮੋਢਿਆਂ ਤੀਕ ਨੰਗੀਆਂ ਸਨ, ਬੜੇ ਘਿਰਣਾ ਮਈ ਢੰਗ ਨਾਲ ਲਟਕ ਰਹੀ ਸਨ । ਮਰਦਾਵੀਂ ਬੁਨੈਨ ਦੇ ਗੋਲ ਤੇ ਖੁਲੇ ਗਲੇ ਵਿਚੋਂ ਉਸ ਦੀਆਂ ਅਧਪੰਕੀ ਡਬਲਰੋਟੀ ਵਰਗੀਆਂ ਮੋਟੀਆਂ ਤੇ ਨਰਸ ਛਾਤੀਆਂ

੨੭.