ਪੰਨਾ:Nar nari.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁੱਛ ਇਸ ਤਰਾਂ ਬਾਹਰ ਵੱਲ ਝਾਕ ਰਹੀਆਂ ਸਨ, ਜਿਵੇਂ ਸਬਜ਼ੀ ਤਰਕਾਰੀ ਦੀ ਟੋਕਰੀ ਵਿਚ ਮਾਸ ਦੇ ਛਿਛੜੇ । ਬਹੁਤੀ ਵਰਤੋਂ ਕਰਕੇ ਘਮੀ ਹੋਈ ਬਨੈਨ ਦਾ ਹੇਠਲਾ ਹਿਸਾ ਆਪਣੇ ਆਪ ਹੀ ਉਪਰ ਕੜ ਰਿਹਾ ਸੀ ਅਤੇ ਧੁਨੀ ਦਾ ਟੁਇਆ ਉਸ ਦੇ ਖਮੀਰੇ ਆਟ ਵਾਂਗ ਫੁਲੇ ਹੋਏ ਢਿੱਡ ਤੇ ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਕਿਸੇ ਨ ਉਂਗਲ ਖੁਭੋ ਦਿਤੀ ਹੋਵੇ ।

ਇਹ ਦ੍ਰਿਸ਼ ਦੇਖ ਕੇ ਸਈਦ ਦਾ ਦਿਲ ਖੱਟਾ ਹੋ ਗਿਆ, ਦਿਲ ਕੀਤਾ ਕਿ ਬਿਸਤਰ ਵਿਚ ਜਾ ਕੇ ਲੇਟ ਜਾਇ ਅਤੇ ਆਰਾਮ ਨਾਲ ਸੌਂ ਜਾਏ, ਪਰ ਪਤਾ ਨਹੀਂ ਕਿ ਫੇਰ ਵੀ ਉਹ ਓਥੇ ਕਿਉਂ ਖੜਾ ਰਿਹਾ । ਰਜੋ ਨੂੰ ਇਸ ਤਰਾਂ ਦੇਖ ਕੇ ਉਸ ਦੇ ਦਿਲ ਵਿਚ ਸਖਤ ਨਫਰਤ ਪੈਦਾ ਹੋਈ ਅਤੇ ਸ਼ਾਇਦ ਇਸ ਘਿਰਣਾ ਕਰਕੇ ਹੀ ਉਹ ਦੇਖੀ ਜਾ ਰਿਹਾ ਸੀ।

ਸੌਦਾਗਰ ਦੇ ਸਭ ਤੋਂ ਛੋਟੇ ਵੜਕੇ ਨੇ, ਜਿਸ ਦੀ ਉਮਰ ਤੀਹਾ ਕੁ ਵਰਿਆਂ ਦੀ ਸੀ, ਇਕ ਵਾਰੀ ਫੇਰ ਤਰਲਾ ਕੀਤਾ, “ਰਾਜ਼ ਖੁਦਾ ਦੇ ਵਾਸਤੇ ਅੰਦਰ ਆ ਜਾ। ਮੈਂ ਕਸਮ ਖਾ ਕੇ ਕਹਿੰਦਾ ਹਾਂ ਕਿ ਫੇਰ ਕਦੀ ਨਹੀਂ ਸਤਾਵਾਂਗਾ...... ਲੈ, ਹੁਣ ਮੰਨ ਜਾ ...... ਦੇਖ ਖੁਦਾ ਦੇ ਵਾਸਤੇ ਹੁਣ ਮਨ ਜਾ । ਇਹ ਨਾਲ ਹੀ ਵਕੀਲਾਂ ਦਾ ਘਰ ਹੈ । ਜੇ ਕਿਸੇ ਨੇ ਦੇਖ ਲਿਆ ਤਾਂ ਬੜੀ ਬਦਨਾਮੀ ਹੋਵੇਗੀ । ’’

ਰਾਜੋ ਚਪ ਸੀ, ਪਰ ਘੜੀ ਕੁ ਮਗਰੋਂ ਬੋਲੀ, ‘‘ਮੈਨੂੰ ਮੇਰੇ ਕਪੜੇ ਲਿਆ ਦਿਓ । ਬੱਸ ! ਹੁਣ ਮੈਂ ਤੁਹਾਡੇ ਘਰ ਨਹੀਂ ਰਹੂਗੀ । ਮੈਂ ਤੰਗ ਆ ਗਈ ਹਾਂ । ਕੱਲ ਤੋਂ ਮੈਂ ਵਕੀਲਾਂ ਦੇ ਘਰ ਨੌਕਰੀ ਕਰ ਲਵਾਂਗੀ । ਜੋ ਹੁਣ ਤੂੰ ਮੈਨੂੰ ਕੁਛ ਕਿਹਾ ਤਾਂ ਖੁਦਾ ਦੀ ਕਸਮ ਰੌਲਾ ਪਾਉਣਾ ਸ਼ੁਰੂ ਕਰ ਦਿਆਂਗੀ ... ... ... ਚੁਪ ਕਰ ਕੇ ਮੇਰੇ ਕਪੜੇ ਲਿਆ ਦਿਓ । ’’

ਸੌਦਾਗਰ ਦੇ ਲੜਕੇ ਦੀ ਅਵਾਜ਼ ਆਈ ... ... ‘‘ਪਰ

੨੮.