ਪੰਨਾ:Nar nari.pdf/25

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੂੰ ਰਾਤ ਕਿਥੇ ਕਟੇਗੀ । ’’

 ‘‘ਜਹੰਨਮ ਵਿਚ ਤੁਹਾਨੂੰ ਇਸ ਨਾਲ ਕੀ ? ਜਾਓ, ਤੁਸੀਂ ਆਪਣੀ ਬੀਵੀ ਨੂੰ ਨਿੱਘਿਆ ਕਰੋ । ਮੈਂ ਕਿਤੇ ਨਾ ਕਿਤੇ ਸੌ ਜਾਵਾਂਗੀ ।’’

ਉਸ ਦੀਆਂ ਅੱਖਾਂ ਵਿਚ ਹੰਝੂ ਸਨ ... ... ਉਹ ਸਚ ਮੁਚ ਹੀ ਰੋ ਰਹੀ ਸੀ

ਹੁਣ ਸਈਦ ਕੋਲ ਪਈ ਕੁਰਸੀ ਤੇ ਬੈਠ ਗਿਆ,ਇਸਦਾ ਦਿਲ ਘਣਾ ਦੇ ਹੁੰਦਿਆਂ ਵੀ ਪੰਘਰ ਗਿਆ । ਰਾਜ ਦੀਆਂ ਅੱਖਾਂ, ਜੋ ਹਮੇਸ਼ਾ ਸ਼ੀਸ਼ੇ ਦੇ ਮਰਤਬਾਨ ਵਿਚ ਫਿਰ ਰਹੀਆਂ ਚਮਕੀਲੀਆਂ ਮਛੀਆਂ ਵਾਂਗ ਤਰਦੀਆਂ ਰਹਿੰਦੀਆਂ ਸਨ, ਵਿਚ ' ਹੰਝੂ ਦੇਖ ਕੇ ਉਸ ਦਾ ਦਿਲ ਕੀਤਾ ਕਿ ਕਿਸੇ ਤਰਾਂ ਜਾ ਕੇ ਉਸ ਨੂੰ ਧਰਵਾਸ ਦੇਵੇ।

ਰਾਜੋ ਦੀ ਜਵਾਨੀ ਦੇ ਕੀਮਤੀ ਚਾਰ ਸਾਲ ਸੌਦਾਗਰ ਭਰਾਵਾਂ ਨੇ ਸ਼ਾਮਲੀ ਸਫ ਵਾਂਗ ਵਰਤੇ ਸਨ । ਰਾਜੋ ਸਬੰਧੀ ਇਹ ਕਿਹਾ ਜਾ ਸਕਦਾ ਸੀ ਕਿ ਉਹ ਨਾ ਆਪਣਾ ਖਿਆਲ ਕਰਦੀ ਸੀ ਨਾ ਦੂਸਰੇ ਦਾ । ਬਸ ਉਸ ਨੂੰ ਤੇ ਹੁਣ ਤੁਰਦੀ ਰਹਿਣ ਦੀ ਲਗਨ ਸੀ, ਕਿਸੇ ਵੀ ਪਾਸੇ । ਪਰ ਹੁਣ ਸ਼ਾਇਦ ਉਸ ਨੇ ਮੁੜ ਕੇ ਦੇਖਿਆ ਸੀ, ਕਿ ਉਸ ਦੀਆਂ ਅੱਖਾਂ ਵਿਚ ਹੰਝੂ ਸਨ, ਇਹ ਗੱਲ ਸਈਦ ਦੀ ਸਮਝ ਵਿਚ ਨਾ ਆ ਸਕੀ ।

ਕੁਰਸੀ ਤੇ ਬੈਠਾ ਸਈਦ ਕਿੰਨਾਂ ਹੀ ਚਿਰ ਸੋਚਦਾ ਰਿਹਾ । ਉਸ ਨੇ ਫੇਰ ਉਠ ਕੇ ਦੇਖਿਆ ਤਾਂ ਜੋ ਓਥੇ ਨਹੀਂ ਸੀ। ਉਸ ਨੂੰ ਉਥੇ ਕੁਛ ਵੀ ਨਜ਼ਰ ਨਾ ਆਇਆ ।

ਰਾਜੋ ਕਿਥੇ ਗਈ ? ਕੀ ਅੰਦਰ ਚਲੀ ਗਈ?.... ਕੀ ਮੰਨ ਗਈ ...... ਪਰ ਹੁਣ ਸਵਾਲ ਇਹ ਹੈ ਕਿ ਉਹ ਕਿਹੜੀ ਗਲੋਂ ਝਗੜ ਪਈ ... ... ? ਜਰੂਰ ਹੀ ਸੋਦਾਗਰ ਦੇ ਛੋਟੇ ਮੁੰਡੇ ਮਹਿਮੂਦ ਨਾਲ ਉਸ ਦਾ ਕਿਸੇ ਗਲੋਂ ਝਗੜਾ ਹੋ ਪਿਆ ਹੋਵੇਗਾ, ਕਿਉਂਕਿ

੧੯.