ਪੰਨਾ:Nar nari.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਐਨੀ ਠੰਡ ਵਿਚ ਨੰਗ਼ ਮੁਨੰਗੀ ਖੜੀ ਰਹੀ ਸੀ ਤੇ ਅੰਦਰ ਜਾਣ ਦਾ ਨਾਂ ਨਹੀਂ ਸੀ ਲੈਂਦੀ !

ਉਹ ਸੋਚ ਰਿਹਾ ਸੀ ਕਿ ਚਾਰ ਸਾਲਾਂ ਤੋਂ ਰਾਜੋ ਇਨਾਂ ਦੋਹਾਂ ਭਰਾਵਾਂ ਦੀ ਬੜੇ ਸਲੀਕੇ ਨਾਲ ਸੇਵਾ ਨਿਭਾਉਂਦੀ ਚਲੀ ਆ ਰਹੀ ਸੀ, ਪਰ ਹੁਣ ਇਕ ਦਮ ਕੀ ਹੋ ਗਿਆ ? ਰਾਜ ਦੇ ਇਹ ਬੋਲ ਉਸ ਦੇ ਕੰਨਾਂ ਵਿਚ ਅਜੇ ਤੀਕ ਇਕ ਜਿਦੀ ਮੱਖੀ ਦੀ ਭਨ ਭਿਨਾਹਟ ਵਾਂਗ ਰਹੇ ਸਨ... ... ‘‘ਜਹੰਨਮ ਵਿਚ ... ... ਤੁਹਾਨੂੰ ਇਸ ਨਾਲ ਕੀ ?... ... ਜਾਓ, ਤੁਸੀਂ ਆਪਣੀ ਬੀਵੀ ਦੀ ਬੁੱਕਲ ਨਿੱਘੀ ਕਰੋ ...... ਮੈਂ ਕਿਤੇ ਨਾ ਕਿਤੇ ਸੌਂ ਜਾਵਾਂਗੀ ...... । ’ਕਿਨਾਂ ਦਰਦ ਸੀ ਇਹਨਾਂ ਸ਼ਬਦਾਂ ਵਿਚ ।

ਭਾਵੇਂ ਉਸ ਨੂੰ ਦੁਖੀ ਦੇਖ ਕੇ ਸਈਦ ਦਾ ਦਿਲ ਤ੍ਰਿਪਤ ਹੋ ਗਿਆ ਸੀ, ਪਰ ਉਸ ਵਿਚ ਤਰਸ ਵੀ ਸੀ । ਉਸ ਨੇ ਅਜੇ ਤੱਕ ਕਿਸੇ ਤੀਵੀ ਨਾਲ ਹਮਦਰਦੀ ਜ਼ਾਹਰ ਨਹੀਂ ਸੀ ਕੀਤੀ। ਉਹ ਰਾਜੋ ਨਾਲ ਹਮਦਰਦੀ ਪ੍ਰਗਟ ਕਰਨੀ ਚਾਹੁੰਦਾ ਸੀ। ਜੇ ਉਹ ਗਲੀ ਦੀ ਕਿਸੇ ਹੋਰ ਕੁੜੀ ਨਾਲ ਹਮਦਰਦੀ ਜ਼ਾਹਰ ਕਰਦਾ ਤਾਂ ਆਫਤ ਆ ਜਾਂਦੀ, ਕਿਉਂਕਿ ਉਸਦਾ ਹੋਰ ਮਤਲਬ ਲਿਆ ਜਾਂਦਾ।

ਰਾਜੋ ਤੋਂ ਬਿਨਾਂ ਗਲੀ ਦੀਆਂ ਸਾਰੀਆਂ ਕੁੜੀਆਂ ਅਜਿਹਾ ਜੀਵਨ ਬਤੀਤ ਕਰ ਰਹੀਆਂ ਸਨ, ਜਿਸ ਵਿਚ ਅਜਿਹੇ ਮੌਕੇ ਬਹੁਤ ਹੀ ਘੱਟ ਆਉਂਦੇ ਹਨ ਜਦੋਂ ਉਨ੍ਹਾਂ ਵਿਚੋਂ ਕਿਸੇ ਨਾਲ ਹਮਦਰਦੀ ਕੀਤੀ ਜਾ ਮਕੇ ! ਜੇ ਪਿਆਰ ਦੀ ਕੋਈ ਚਿਖਾ ਤਿਆਰ ਹੁੰਦੀ ਹੈ । ਤਾਂ ਆਸੇ ਪਾਸੇ ਦੇ ਲੋਕ ਉਸ ਉਤੇ ਮਿੱਟੀ ਪਾ ਦੇਦੇ ਨੇ ਕਿ ਲਾਟਾਂ ਨਾ ਨਿਕਲਣ !

ਸਈਦ ਸੋਚਦਾ ਸੀ ਕਿ ਇਹ ਕਿੰਨਾਂ ਦੁਖਦਾਈ ਜੀਵਨ ਸੀ ਜੋ ਉਸ ਨੇ ਆਪ ਹੀ ਬਣਾਇਆ ਹੋਇਆ ਸੀ । ਉਹ ਲੋਕ ਜਿੰਨਾਂ ਦੇ ਪੈਰ ਪੱਕੇ ਨਹੀਂ, ਉਹਨਾਂ ਨੂੰ ਆਪਣਾ ਥਿੜਕਣਾ ਉਲਕਾਣਾ ਪੈਂਦਾ ਹੈ।

੩੦