ਪੰਨਾ:Nar nari.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜੇ ਸ਼ਾਇਦ ਅੱਗੇ ਚੱਲ ਕੇ ਉਨ੍ਹਾਂ ਕੋਲੋਂ ਹੋ ਜਾਣ । ਤੀਵੀਆਂ ਜਦੋਂ ਕਦੀ ਰਾਜੋ ਦੀਆਂ ਗੱਲਾਂ ਕਰਦੀਆਂ ਤਾਂ ਆਪਣੇ ਆਪ ਨੂੰ ਉਚੇ ਤੇ ਸੁਚੇ ਆਚਰਨ ਦੀਆਂ ਮੰਨਦੀਆਂ ਹੋਈਆਂ ਗੌਰਵ ਕਰਦੀਆਂ ਕਿ ਉਨਾਂ ਵਿਚ ਸਤੀ ਹੋਣ ਦੀ ਕੋਈ ਮਹਾਨਤਾ ਹੈ।

ਰਾਜੋ ਨੂੰ ਸਾਰੇ ਬੁਰਾ ਸਮਝਦੇ ਸਨ। ਪਰ ਅਜੀਬ ਗੱਲ ਇਹ ਸੀ ਕਿ ਉਸ ਦੇ ਮੂੰਹ ਤੇ ਅਜੇ ਤਕ ਕਿਸੇ ਨੇ ਵੀ ਕੋਈ ਵੀ ਬੁਰਾਸ਼ਬਦ ਉਸਦੇ ਬਾਰੇ ਨਹੀਂ ਸੀ ਕਿਹਾ, ਸਗੋਂ ਸਾਰੇ ਪਿਆਰ ਮੁਹੱਬਤ ਨਾਲ ਉਸਨੂੰ ਬੁਲਾਉਂਦੇ ਸਨ।ਸੌਦਾਗਰਾਂ ਦੇ ਘਰੇਲ ਕੰਮ ਕਾਜ ਤੋਂ ਵਿਹਲੀ ਹੋਕੇ ਜਦੋਂ ਉਹ ਕਿਸੇ ਅਢਣ ਦੇ ਕੋਲ ਜਾਂਦੀ ਤਾਂ ਓਥੇ ਫਜ਼ਲ ਗੱਪਾਂ ਨਹੀਂ ਸੀ ਮਾਰਦੀ । ਕਦੀ ਕਿਸੇ ਦੇ ਬਾਲ ਦੇ ਪੋਤੜੇ ਬਦਲ ਦਿਤੇ, ਕਦੀ ਕਿਸੇ ਦੀ ਗੁੱਤ ਕਰ ਦਿੱਤੀ, ਕਿਸੇ ਦੇ ਸਿਰੋਂ ਜੁਆਂ ਕੱਢ ਦਿੱਤੀਆਂ, ਮੁੱਠੀ ਚਾਪੀ ਕਰ ਦਿਤੀ। ਅਸਲ ਵਿਚ ਉਸਨੂੰ ਨਿਚੱਲੀ ਬੈਠਣਾ ਹੀ ਨਹੀਂ ਸੀ ਆਉਂਦਾ। ਉਸਦੇ ਮੋਟੇ ਤੇ ਭੱਦੇ ਹੱਥਾਂ ਵਿਚ। ਬੜੀ ਹਨੇਰ ਦੀ ਫੁਰਤੀ ਸੀ ਤੇ ਉਸਦਾ ਦਿਲ ਹਰ ਸਮੇਂ ਇਸ ਟੋਹ ਵਿਚ ਰਹਿੰਦਾ ਸੀ ਕਿ ਕਿਸੇ ਦੀ ਖੁਸ਼ੀ ਦਾ ਕਾਰਨ ਬਣੇ।

ਰਾਜੋ ਦੂਜਿਆਂ ਦੀ ਸੇਵਾ ਵਿਚ ਕਈ ਕਈ ਘੰਟੇ ਬਤੀਤ ਕਰ ਦੇਦੀ ਸੀ,ਪਰ ਪ੍ਰਸੰਸਾ ਦਾ ਧੰਨਵਾਦ ਸੁਣਨ ਲਈ ਇਕ ਮਿੰਟੀ ਵੀ ਨਹੀਂ ਸੀ ਰਕਦੀ। ਮਾਸੀ ਮਹੰਤੋ ਦਾ ਕੰਮ ਕੀਤਾ, ਸਲਾਮ ਕੀਤਾ ਤੇ ਤੁਰ ਗਈ ਵਕੀਲ ਸਾਹਿਬ ਨੂੰ ਬਜ਼ਾਰੋਂ ਫਦਾ ਲਿਆ ਕੇ ਦਿਤਾ ਉਨ੍ਹਾਂ ਦੇ ਨਿਕੇ ਬਚੇ ਨੂੰ ਘੜੀ ਕੁ ਕੁਛੜ ਚੁੱਕਕੇ ਖਿਡਾਇਆ ਤੇ ਚਲ ਗਈ। ਗੁਲਾਮ ਮੁਹੰਮਦ ਨੇਚਾਬੰਦ ਦੀ ਬੁੱਢੀ ਦਾਦੀ ਨੂੰ ਮਾਲਸ਼ ਕੀਤੀ ਅਤੇ ਉਸ ਦੀਆਂ ਅਸੀਸਾਂ ਲਏ ਬਿਨਾਂ ਹੀ ਔਹ ਗਈ...ਔਹ

ਇਹ ਗਠੀਏ ਦੀ ਮਾਰੀ ਬੁੱਢੀ, ਜਿਹੜੀ ਆਪਣੀ ਉਮਰ ਦੀ ਅਜਿਹੀ ਮੰਜ਼ਲ ਤੇ ਪੁੱਜ ਗਈ ਸੀ, ਜਿਥੇ ਉਸ ਦਾ ਤੀਵੀਂ ਹੋਣਾ ਨਾ ਹੋਣ ਦੇ ਬਰਾਬਰ ਸੀ ਅਤੇ ਜੋਸ਼ ਨੂੰ ਗੁਲਾਮ ਮੁਹੱਬਤ ਹੁੱਕੇ ਦਾ ਇਕ ਨਿਕੰਮਾ ਨੇਕ ਸ਼ਮਝਦਾ ਸੀ, ਰਾਜੇ ਦੇ ਹੱਥਾਂ ਤੋਂ ਇਕ ਅਜੀਬ

੩੩