ਪੰਨਾ:Nar nari.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਮੇਰੀ ਮਾਂ ਨੇ ਪੁੰਨ ਸਮਝ ਕੇ ਉਸ ਨੂੰ ਆਪਣੇ ਘਰ ਰਖ ਲਿਆ ਏ ਜਾਂ ਫੇਰ ਉਹ ਉਨਾਂ ਦੇ ਕੋਲ ਹੀ ਹੈ ਅਤੇ ਐਵੇਂ ਹੀ ਏਧਰ ਆ ਨਕਲੀ ਹੋਵੇਗੀ ਅਤੇ ਜਿਸ ਤਰਾਂ ਕਿ ਉਸ ਦੇ ਸੁਭਾ ਹੈ ਟਾਈਮਪੀਸ ਨੂੰ ਚਾਬੀ ਦੇ ਗਈ ਅਤੇ ਉਪਾਈ ਉਤੇ ਪਿਆ ਸੀਸ਼ੇ ਦਾ ਖਾਲੀ ਗਲਾਸ ਚੁਕ ਕੇ ਲੈ ਗਈ । ਪਰ ਰਾਤ ਦੀ ਉਹ ਘਟਨਾਂ ? ਉਸ ਨੇ ਰਾਜੇ ਦੇ ਚਿਹਰੇ ਉ ਤੇ ਉਸ ਘਟਨਾ ਦੇ ਬਣੇ ਹੋਏ ਨਿਸ਼ਾਨ ਦੇਖਣ ਦੀ ਕੋਸ਼ਿਸ਼ ਕੀਤੀ ਪਰ ਉਹ ਤੇ ਕੋਰੀ ਲੇਟ ਵਾਂਗ ਸਾਫ ਸੀ।

ਸਈਦ ਦਾ ਦਿਲ ਇਕ ਦਮ ਘਿਰਣਾ ਨਾਲ ਭਰ ਗਿਆ। ਉਹ ਰਾਜੇ ਨਾਲ ਨਫਰਤ ਕਰਦਾ ਸੀ । ਆਪਣੇ ਖਿਆਲ ਵਿਚ ਜਦੋਂ ਵੀ ਉਹ ਰਾਜੋ ਦੀ ਤਸਵੀਰ ਲਿਆਉਂਦਾ ਤਾਂ ਉਹ ਉਨ੍ਹਾਂ ਘਸਮੈਲੇ ਰੰਗਾਂ ਵਿਚ ਦੇਖ। ਜਿਹੜੇ ਉਸ ਦੀ ਜ਼ਿੰਦਗੀ ਵਿਚ ਖਿੰਡੇ ਹੋਏ ਸਨ। ਜਿਨਾਂ ਨਾਲ ਅਸਲੀ ਨਾਜ਼ਕ ਜਜ਼ਬਿਆਂ ਨੂੰ ਠੇਸ ਪੁਜਦੀ ਸੀ ਜਦ ਉਹ ਰਾਜੇ ਦੇ ਪੱਲੇ ਨਾਲ ਚਰ ਮਰਦ ਬੱਝੇ ਹੋਏ ਦੇਖਦਾ ਸੀ-ਮਾਸ ਦੇ ਛਛੜਿਆਂ ਦੇ ਰੂਪ ਵਿਚ । ਇਸ ਤੋਂ ਪਹਿਲਾਂ ਵੀ ਉਹ ਕਈ ਵਾਰੀ ਇਸ ਫੈਸਲੇ ਤੇ ਪੂਜਾ ਸੀ ਕਿ ਉਸ ਨੂੰ ਰਾਜ ਨਾਲ ਨਫਰਤ ਹੈ ਪਰ ਇਹ ਗੱਲ ਹਮੇਸ਼ਾਂ ਵਾਂਗ ਅਗ ਵੀ ਉਸ ਨੂੰ ਸਤਾ ਰਹੀ ਸੀ ਕਿ ਰਾਜੋ ਨੂੰ ਆਪਣੇ ਆਪ ਨਾਲ ਘਿਰਣਾ ਕਿਉਂ ਨਹੀਂ? ਉਹ ਕਿਉਂ ਆਪਣੇ ਆਪ ਵਿਚ ਪਰਸੰਨ ਹੈ ?

ਇਸ ਲੜਕੀ ਬਾਰੇ ਸਈਦ ਐਨਾ ਜ਼ਿਆਦਾ ਸੋਚ ਚੁਕਾ ਸੀ ਕਿ ਹੁਣ ਬਿਲਕੁਲ ਨਹੀਂ ਸੋਚਣਾ ਚਾਹੁੰਦਾ ਸੀ । ਆਖਰ ਉਸ ਵਿੱਚ ਇਹੋ ਜਹੀ ਕਿਹੜੀ ਅਨੋਖੀ ਗੱਲ ਹੈ ਜਿਸ ਬਾਬਤ ਸੋਚਿਆ ਜਾਵੇ : ਉਹ ਤੇ ਬੜ ਘਟੀਆ ਕਿਸਮ ਦੀ ਤੀਵੀਂ ਹੈ । ਸਈਦ ਉਠ ਖੜਾ ਹੋਇਆ ਅਤੇ ਕੁਛ ਇਸ ਤਰਾਂ ਉਸ ਨੇ ਰਾਜੇ ਨੂੰ ਆਪਣੇ ਦਿਮਾਗ ਵਿਚੋਂ ਹਣਿਆਂ ਜਿਵੇਂ ਕਿਸੇ ਘੜੇ ਨੇ ਇਕੋ ਹੀ ਝੁਣ ਝੁਣੀ ਲੈ ਕੇ ਆਪਣੇ ਪਿੰਡ ਉਤੇ ਬੈਠੀਆਂ ਸਾਰੀਆਂ ਮੱਖੀਆਂ ਉਡਾ ਦਿੱਤੀਆਂ ਹੋਣ।

੩੭