ਪੰਨਾ:Nar nari.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੂਰਜ ਦੀਆਂ ਕਿਰਨਾਂ ਝਰਨਿਆਂ ਵਿਚੋਂ ਘਰ ਘਰ ਕੇ ਕਮਰੇ ਨੂੰ ਉਜਾਲਾ ਕਰ ਰਹੀਆਂ ਸਨ। ਬਾਰੀਆਂ ਖੋਲਣ ਦੀ ਉਸ ਨੇ ਲੋਹੀ ਨਾ ਸਮਝੀ ਅਤੇ ਉਪਾਈ ਕੋਲ ਪਈ ਆਰਾਮ ਕੁਰਸੀ ਤੇ ਬੈਠ ਗਿਆ ਅਜੇ ਢਾਹ ਲਾਉਣ ਹੀ ਲੱਗਾ ਸੀ ਕਿ ਰਾਜੋ ਆ ਗਈ। ਬਿਨਾਂ ਕੁਛ ਕਹੇ ਉਸ ਨੇ ਇਕ ਇਕ ਕਰਕੇ ਸਾਰੀਆਂ ਖਰੀਆਂ ਖੋਲ ਦਿਤੀਆਂ ਅਤੇ ਫੇਰ ਏਧਰ ਓਧਰ ਝਾੜਨ ਪੂੰਝਣ ਲਗ ਪਈ। ਸਈਦ ਬੜੇ ਧਿਆਨ ਨਾਲ ਉਸ ਵੱਲ ਵੇਖ ਰਿਹਾ ਸੀ। ਰਾਜੇ ਦੇ ਮੋਟੇ ਭੱਦੇ ਹੱਥਾਂ ਵਿਚ ਨਜ਼ਾਕਤ ਤਾਂ ਨਾਮ ਮਾਤਹ ਵੀ ਨਹੀਂ ਸੀ । ਸ਼ੀਸ਼ੇ ਦੇ ਫੁਲਦਾਨ ਨੂੰ ਵੀ ਉਸ ਨੇ ਉਸੇ ਤਰ੍ਹਾਂ ਸਾਫ ਕੀਤਾ ਜਿਸ ਤਰਾਂ ਲੋਹੇ ਦੇ ਕਲਮਦਾਨ ਨੂੰ । ਝਾੜਨ ਨਾਲ ਉਸ ਨੇ ਤਸਵੀਰਾਂ ਦਾ ਘੱਟਾ ਪੁੰਝਿਆ, ਅਗੀਠੀ ਤੇ ਪਈਆਂ ਚੀਜ਼ਾਂ ਉਸ ਨੇ ਇਕ ਇਕ ਕਰਕੇ ਸਾਫ ਕੀਤੀਆਂ-ਪਰ ਕੋਈ ਵੀ ਖੜਾਕ ਕੀਤੇ ਬਿਨਾਂ ਉਹ ਤਰਦੀ ਸੀ ਤਾਂ ਵੀ ਉਸ ਦੇ ਪੈਰਾਂ ਦੀ ਚਾਪ ਸੁਣਾਈ ਨਹੀਂ ਸੀ ਦੇਦੀ ਅਤੇ ਜਦੋਂ ਗੱਲਾਂ ਕਰਦੀ ਤਾਂ ਇੰਜ ਮਲੂਮ ਹੁੰਦਾ ਕਿ ਹਰ ਬੋਲ ਰੋ ਦੇ ਨਰਮਨਰਮ ਹੜੇ ਵਿਚ ਲਪੇਟਿਆ ਹੋਇਆ ਏ । ਕੰਨਾਂ ਦੇ ਪਰਦਿਆਂ ਨਾਲ ਉਸਦੀ ਅਵਾਜ਼ ਟਕਰਾਉਂਦੀ ਨਹੀਂ ਸੀ, ਛੂਹ ਜਾਂਦੀ ਸੀ ਉਸ ਦੀ ਹਰ ਹਰਕਤ ਹਰ ਆਵਾਜ਼ ਨੇ ਚਿਵੇਂ ਰਬੜ ਸੋਲ ਬਟ ਪਹਿਨੇ ਹੋਏ ਸਨ। ਸਈਦ ਉਸ ਨੂੰ ਦੇਖਦਾ ਰਿਹਾ...ਨਹੀਂ, ਉਸ ਨੂੰ ਸੁਣਨ ਦੀ ਕੋਸ਼ਿਸ਼ ਕਰਦਾ ਰਿਹਾ !

ਰਾਜੋ ਦੇ ਗੂਹੜੇ ਹਰੇ ਰੰਗ ਦਾ ਸਵੈਟਰ ਪਾਇਆ ਹੋਇਆ ਸੀ ਜਿਹੜਾ ਅਰਕਾਂ ਕੋਲੋਂ ਪਾਟ ਗਿਆ ਸੀ। ਉਹ ਮਵੈਟਰ ਸ਼ਾਇਦ ਸੌਦਾਗਰ ਦੇ ਸਭ ਤੋਂ ਵਡੇ ਮੁੰਡੇ ਨੇ ਉਸ ਨੂੰ ਦਿਤਾ ਸੀ । ਉਖ ਦੇ ਹੇਠਾਂ ਗਰਮ ਕੱਪੜੇ ਦਾ ਕੁੜਤਾ ਸੀ, ਜਿਸ ਪੁਰ ਥਾਂ ਥਾਂ ਮੈਲ ਦੇ ਗੋਲ ਗੋਲ ਦਾਗ ਸਨ । ਖੱਦਰ ਦੀ ਸਲਵਾਰ ਬਹੁਤੀ ਵਰਤੋਂ ਕਰ ਕੇ ਆਪਣਾ ਸਲਵਾਰ ਦਾ ਰੂਪ ਗੁਆ ਚੁੱਕੀ ਸੀ, ਇੰਜ ਲਗਦਾ ਸੀ ਜਿਵੇਂ ਉਸ ਨੇ ਆਪਣੀਆਂ ਲੱਤਾਂ ਉਤੇ ਗੂਹੜੇ ਰੰਗ ਦੀ ਚਾਦਰ ਜਹੀ ਲਪੇਟੀ ਹੋਵੇ । ਬੜੇ ਧਿਆਨ ਨਾਲ ਦੇਖਣ ਤੋਂ ਹੀ ਉਸ ਸਲਵਾਰ ਦੇ ਪੌਂਚੇ ਨਜ਼ਰ

੩੮.