ਪੰਨਾ:Nar nari.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘‘ ਦੇਖ ’’ ਸਈਦ ਨੇ ਉਸ ਨੂੰ ਕਿਹਾ, ‘ਬੀਬੀ ਜੀ ਨੂੰ ਕਹੀਂ, ਮੈਂ ਨਾਸ਼ਤਾ ਨਹੀਂ ਕਰਨਾ, ਖਾਣਾ ਖਾਵਾਂਗਾ...ਮੈਂ ਸਾਰੀ ਰਾਤ ਜਾਗਦਾ ਰਿਹਾ ਹਾਂ । ਪਤਾ ਨਹੀਂ ਲਗਦਾ ਮੇਰੀ ਨੀਦ ਨੂੰ ਕੀ ਹੋ ਗਿਆਂ ਏ ? ਗਲ ਵਿਚ ਰੌਲਾ ਹੋਵੇ ਤਾਂ ਮੈਨੂੰ ਨੀਦ ਬਿਲਕੁਲ ਨਹੀਂ ਆਉਂਦੀ। - ਰਾਤੀ ਪਤਾ ਨਹੀਂ ਕੀ ਗੜਬੜ ਹੋ ਰਹੀ ਸੀ.. ਹਾਂ, ਸੋ ਮੈਂ ਨਾਸ਼ਤਾ ਨਹੀਂ ਕਰਨਾ, ਚਾਹ ਦੀ ਇਕ ਪਿਆਲੀ ਹੀ ਪੀ ਲਵਾਂਗਾ ਤੇ ਮਗਰੋ ਖਾਣਾ ਖਾਵਾਂਗਾ, ਨਿਤ ਵਾਂਗ, ਐਨ ਵੇਲੇ ਸ਼ਿਰ.. ਬੀਬੀ ਜੀ ਕਿਥੇ ਨੇ ? ਰਸੋਈ ਵਿਚ ਨੇ ਜਾਂ ਉਪਰ ਧੁੱਪ ਸੇਕ ਰਹੇ ਨੇ ? ਪਰ ਠਹਿਰ ਮੰ ਆਪ ਪਤਾ ਕਰ ਲਵਾਂਗਾ..ਪਰ ਤੂੰ! ਉ ਏਥੇ ਕੀ ਕਰ ਰਹੀ ਏ ? ਮੇਰਾ ਮਤਲਬ ਹੈ, ਕਿ ਮੇਰੇ ਕਮਰੇ ਦੀ ਸਫਾਈ ਲਈ ਤੈਨੂੰ ਕਿੰਨੇ ਕਿਹਾ ਸੀ ? ਅਰਥਾਤ ਤੂੰ ਏਥੇ ਕਿਸ ਤਰ੍ਹਾਂ ਆ ਗਈw.ਤੂੰ ਤੇ ਸੌਦਾਗਰ ਦੇ ਘਰ ਸੀ।”

ਮਈਦ ਇਕੋ ਸਾਹੇ ਇਹ ਸਾਰੀਆਂ ਗੱਲਾਂ ਕਹ ਗਿਆ ਅਤੇ ਚੋਰ ਅੱਖੀਂ ਉਸ ਦੇ ਚਿਹਰੇ ਵੱਲ ਵੇਖਦਾ ਰਿਹਾ। ਉਸ ਦੇ ਚਿਹਰੇ ਉਤੇ ਲਾਲੀ ਦੀ ਇਕ ਹਲਕੀ ਜਹੀ ਝਲਕ ਨਜ਼ਰ ਆਈ ਸੀ ਜਦੋਂ ਉਸ ਨੇ ਬਾਹਰ ਗਲੀ ਵਿਚ ਗੜਬੜ ਵਲ ਇਸ਼ਾਰਾ ਕੀਤਾ ਸੀ, ਪਰ ਉਸ ਤੋਂ ਮਗਰੋਂ ਉਹ ਉਸ ਦੇ ਚਿਹਰੋ ਤੇ ਕੋਈ ਤਪਦੀਲੀ ਨਾ ਦੇਖ ਸਕਿਆ ਹਾਂ ਹਾਸੇ ਨੇ ਉਸ ਦੇ ਚਿਹਰੇ ਤੇ ਜਿਹੜਾ ਖੇੜਾ ਜਿਹਾ ਲਿਆਂਦਾ ਸੀ ਉਹ ਦੇ ਬਚੇ ਖੁਚੇ ਨਿਸ਼ਾਨ ਅਜੇ ਵੀ ਪ੍ਰਤੀਤ ਹੋ ਰਹੇ ਸਨ।

ਰਾਜੋ ਨੇ ਕੋਈ ਉੱਤਰ ਨਾ ਦਿਤਾ ਤੇ ਕਮਰੇ ਤੋਂ ਬਾਹਰ ਚਲੀ ਗਈ : ਜਿਵੇਂ ਉਸ ਕੋਲੋਂ ਕੁਛ ਪੁਛਿਆ ਹੀ ਨਹੀਂ ਸੀ ਗਿਆ ਸਈਦ ਨੂੰਬੜਾ ਸਾ ਆਇਆ ... ਇਸ ਵਿਚ ਸ਼ੱਕ ਨਹੀਂ ਕਿ, ਮੈਂ ਉਸ ਨੂੰ ਕੁਛ ਪੁੱਛਣ ਲਈ ਗੱਲਾਂ ਨਹੀਂ ਸਨ ਕਹੀਆਂ,ਐਵੇਂ ਬਿਨਾਂ ਮਤਲਬ ਦੇ ਕਹਿੰਦਾ ਚਲਾ ਗਿਆ, ਪਰ ਮੈਂ ਚਾਹੁੰਦਾ ਸੀ ਕਿ ਉਹਘਬਰਾ ਜਾਂਦੀ। ਰਾਤ ਦੀ ਉਹ ਘਟਨਾ ਉਸ ਦੇ ਚਿਹਰੇ ਦੇ ਰੋਮ ਰੋਮ ਵਿਚੋਂ ਫੁਟ

੪੦