ਪੰਨਾ:Nar nari.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਕਲ ਦੀ ... ਪਰ ਇਹ ਔਰਤ ਹੈ ਕਿ.. ਕਿ ਇਹ ਕੀ ਏ ?

ਸਈਦ ਉਸ ਦੇ ਬਾਰੇ ਕੁਛ ਵੀ ਨਹੀਂ ਸੀ ਸੋਚਣਾ ਚਾਹੁੰਦਾ, ਪਰ ਕੋਈ ਨਾ ਕੋਈ ਇਹੋ ਜਿਹੀ ਗਲ ਹੋ ਹੀ ਜਾਂਦੀ ਸੀ ਕਿ ਉਹ ਸੋਚਣ ਲਈ ਮਜ਼ਬੂਰ ਹੋ ਜਾਂਦਾ ਸੀ । ਉਹ ਔਰਤ ਉਸਦੀ ਜ਼ਿੰਦਗੀ ਵਿਚ ਬਦੋ ਬਦੀ ਆਉਂਦੀ ਜਾਂਦੀ ਸੀ : ਇਹ ਗਲ ਸਈਦ ਨੂੰ ਚੰਗੀ ਨਹੀਂ ਸੀ ਲਗਦੀ ਅਤੇ ਉਸ ਨੇ ਫੈਸਲਾ ਕਰ ਲਿਆ ਕਿ ਉਹ ਉਸ ਨੂੰ ਆਪਣੇ ਘਰ ਨਹੀਂ ਰਹਿਣ ਦੇਵੇਗਾ।

ਜਦੋਂ ਉਹ ਆਪਣੀ ਥਾਂ ਨੂੰ ਰਸੋਈ ਵਿਚ ਲਿਆ ਤਾਂ ਉਹ ਆਪਣੇ ਫੈਸਲੇ ਸਬੰਧੀ ਰਾਜੋ ਬਾਰੇ ਕੁਛ ਵੀ ਨਾ ਕਹਿ ਸਕਿਆ । ਉਸ ਦੀ ਮਾਂ,ਜਿਹੜੀ ਸਈਦ ਨੂੰ ਹਦੋਂ ਵੱਧ ਪਿਆਰ ਕਰਦੀ ਸੀ, ਚਾਹ ਦੀ ਪਿਆਲੀ ਬਣਾਕੇ ਕਹਿਣ ਲਗੀ,ਪੁੱਤਰ ! ਰਾਤ ਤੇਰੇ ਦੁਸ਼ਮਨਾਂ ਨੂੰ ਨੀਂਦ । ਕਿਉਂ ਨਹੀਂ ਆਈ ? ਮੈਨੂੰ ਰਾਜੇ ਨੇ ਹੁਣੇ ਕਿਹਾ ਏ ਕਿ ਰਾਤ ਗਲੀ । ਵਿਚ ਕੁਛ ਗੜਬੜ ਸੀ, ਇਸ ਲਈ ਮੈਂ ਨਹੀਂ ਸਕੇ ...ਮੈਂ ਤੇ ਕੁਛ ਵੀ । ਨਹੀਂ ਸੁਣਿਆ...ਮੈਂ ਕਹਿਨੀ ਆਂ ਕਿ ਜੇ ਤੂੰ ਏਧਰ ਮੇਰੇ ਕਮਰੇ ਵਿਚ ਸੌ ਜਾਇਆ ਕਰੇ ਤਾਂ ਕੀ ਹਰਜ਼ ਹੈ ! ਮੈਨੂੰ ਰਾਤੀਂ ਕਈ ਵਾਰੀ ਓਧਰ ਤੇਰੇ ਕਮਰੇ ਵੱਲ ਜਾ ਕੇ ਦੇਖਣਾ ਪੈਂਦਾ ਏ । ਮੇਰੇ ਪਾਸ ਸੰਏਗਾ ਤਾਂ ਮੇਰੀ ਬੇਚੈਨੀ ਤਾਂ ਦੂਰ ਹੋ ਜਾਇਗਾ । ਅੱਛਾ ਫਾਬਾ ! ਮੈਂ ਕੁਛ ਨਹੀਂ? ਕਹਿੰਦੀ....ਜਿਥੇ ਮਰਜ਼ੀ ਆਏ ਸੌ। ਅੱਲਾ ਤੇਰਾ ਰਖਵਾਲਾ ਏ... ਲੈ ਚਾਹ ਪੀ...ਮੈਂ ਤੇਨੂੰ ਕੁਛ ਨਹੀ ਕਹਿੰਦੀ ਹੈ

ਸਈਦ ਅਸਲ ਵਿਚ ਰਾਜੋ ਬਾਰੇ ਕੁਛ ਕਹਿਣ ਹੀ ਵਾਲਾ ਸੀਕਿ ਉਸਦੀ ਮਾਂ ਨੇ ਸਮਝਿਆ,ਹਰ ਰੋਜ਼ ਵਾਂਗ ਉਹ ਇਹ ਕਹਿਣਾ ਚਾਹੁੰਦਾ ਏ ਕਿ ਬੀਬੀ ਜੀ ਤੁਸੀ ਤੇ ਐਵੇਂ ਹੀ ਪਰੇਸ਼ਾਨ ਹੁੰਦੇ ਰਹਿੰਦੇ ਜੇ ਮੈਂ ਤੇ ਇਕੱਲਾ ਹੀ ਸੌਣ ਦਾ ਆਦੀ ਹਾਂ । ਕੁਛ ਵੀ ਸੀ, ਸਈਦ ਮਾਂ ਦੀਆਂ ਇਹ ਗੱਲਾਂ ਸੁਣ ਕੇ ਚੁੱਪ ਰਿਹਾ ਤੇ ਜੋ ਵੀ ਚੁੱਪ ਕੀਤੀ ਚੁਲੇ ਦੇ ਕੋਲ ਬੈਠੀ ਰਹੀ ।

੪੧