ਪੰਨਾ:Nar nari.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪.

ਰਾਜੋ ਨੂੰ ਸਈਦ ਦੇ ਘਰ ਨੌਕਰੀ ਕਰਦਿਆਂ ਇਕ ਮਹੀਨਾ ਹੋ ਗਿਆ, ਪਰ ਉਹ ਇਕ ਵਾਰੀ ਵੀ ਆਪਣੀ ਮਾਂ ਉਸ ਨੂੰ ਕੱਢ ਦੇਣ ਬਾਰੇ ਨਾ ਕਹਿ ਸਕਿਆ। ਹੁਣ ਫਰਵਰੀ ਚੜ ਚੁਕੀ ਸੀ ਸਰਦੀ ਹੌਲੀ ਹੌਲੀ ਗਰਮੀ ਵਿਚ ਘੁਲਦੀ ਜਾ ਰਹੀ ਸੀ । ਦਿਨ ਬੜੇ ਹਵਣੇ ਸਨ ਤੇ ਰਾਤਾਂ ਵੀ ਬੜੀਆਂ ਸੁਹਾਉਣੀਆਂ ਸਨ। ਸਵੇਰੇ ਸੈਰ ਲਈ ਨਿਕਲ ਦਾ ਤਾਂ ਚਿਰਾਂ ਤੀਕ ਹਲਕੀ ਹਲਕੀ ਠੰਢੀ ਹਵਾ ਚਖਦਾ ਰਹਿੰਦਾ ਉਨੀ ਦਿਨੀ ਉਸਨੂੰ ਹਰ ਚੀਜ਼ ਬੜੀ ਸੁਹਣੀ ਨਜ਼ਰ ਆਉਂਦੀ ਸੀ ।

ਉਨਾਂ ਹੀ ਦਿਨਾਂ ਦੀ ਗੱਲ ਹੈ ਕਿ ਇਕ ਦਿਨ ਜਦੋਂ ਉਹ ਕੰਪਨੀ ਬਾਗ ਦੀ ਸੈਰ ਤੋਂ ਮਗਰੋਂ ਘਰ ਆਇਆ ਤਾਂ ਉਸ ਨੂੰ ਅਪਣਾਸਰੀ ਕੁਛ ਟੁਟਦਾ ਹੋਇਆ ਪਰਤੀਤ ਹੋਇਆ। ਬਿਸਤਰੇ ਤੇ ਪੌਦਿਆਂ ਹ ਬੁਖਾਰ ਹੋ ਗਿਆ ਅਤੇ ਨਾਲ ਹੀ ਐਨਾ ਜਬਰਦਸਤ ਜੁਕਾਮ ਹੋ ਗਿਆ ਕਿ ਨੇਕ ਸੁੰਨ ਹੋ ਗਿਆ । ਦੂਜੇ ਦਿਨ ਖੰਘ ਵੀ ਆਉਣ ਲਗ ਪਈ, ਤੀਜੇ ਦਿਨ ਛਾਤੀ ਵਿਚ ਪੀੜ ਹੋਣ ਲਗੀ ਅਤੇ ਬੁਖਾਰ ਇਕ ਸੌ ਪੰਚ ਦਰਜੇ ਤੀਕ ਜਾ ਪੁੱਜਾ । ਉਸ ਦੀ ਮਾਂ ਨੇ ਪਹਿਲੇ ਦਿਨ ਹੀ ਡਾਕਟਰ ਨੂੰ ਸਦਵਾਇਆ ਸੀ, ਪਰ ਉਸ ਦੀ ਦੇਵੀ ਨਾਲ ਰਤਾ ਵੀ ਫ਼ਰਕ ਨਾ ਪਿਆ।

ਇਹ ਅਜੀਬ ਗੱਲ ਗੀ ਕਿ ਸਈਦ ਨੂੰ ਜਦੋਂ ਕਦੀ ਵੀ ਤੇਜ਼ ਬੁਖਾਰ ਹੁੰਦਾ ਤਾਂ ਉਸਦਾ ਦਿਮਾਗ ਵੀ ਵਿਸ਼ੇਸ਼ ਕਰਕੇ ਬੜਾ ਤੇਜ਼ੀਨਾਲ ਕੰਮ ਕਰਨ ਲਗਦਾ ਇਹੋ ਜਹੀਆਂ ਗੱਲਾਂ ਦਿਮਾਗ ਵਿਚ ਆਉਂਦੀਆਂ ਜਿਹੜੀ ਆਮ ਹਾਲਤ ਵਿਚ ਉਹ ਕਿਸੇ ਤਰ੍ਹਾਂ ਵੀ ਨਹੀਂ ਸੀ ਸੋਚ ਸਕਦਾ । ਬੁਖਾਰ ਦੀ ਹਾਲਤ ਵਿਚ ਉਹ ਸੰਸਾਰ ਭਰ ਦੀਆਂ ਸਮੱਸਿਆਵਾਂ ਉਤੇ ਵਿਚਾਰ ਕਰਦਾ, ਇਕ ਨਵੀਂ ਰੌਸ਼ਨੀ ਵਿਚ ਇਕ ਨਵੇਂ ਤੇ ਅਨੋਖੇ ਨਜ਼ਰੀਏ ਤੋਂ ਉਹ ਦੁਨੀਆਂ ਦੀ ਨਕੰਮੀ ਤੋਂ ਨਿਕੰਮੀ ਚੀਜ਼ ਬਾਰੇ ਵਿਚਾਰ ਕਰਦਾ ਕੀੜੀਆਂ ਨੂੰ ਚੁੱਕ ਕੇ ਅਕਾਸ਼ ਦੇ ਤਾਰਿਆਂ

੪੨