ਪੰਨਾ:Nar nari.pdf/39

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਮਿਲਾ ਦੇਂਦਾ ਅਤੇ ਅਕਾਸ਼ ਦੇ ਤਾਰੇ ਤੋੜ ਕੇ ਧਰਤੀ ਪੁਰ ਖਲੇਰ ਦੇਂਦਾ ।

ਬੁਖਾਰ ਇਕ ਸੌ ਪੰਜ ਦਰਜੇ ਤੋਂ ਰਤਾ ਉਪਰ ਹੋਇਆ ਤਾਂ ਸਈਦ ਦਾ ਦਿਮਾਗ ਇਤਿਹਾਸ ਦੇ ਸਫੇ ਪਲਟਣ ਲਗਾ । ਸੈਂਕੜੇ ਮਸ਼ਹੁਰ ਘਟਨਾਵਾਂ ਉਪਰ ਝੱਲੀ ਇਕ ਫਿਲਮ ਬਣਕੇ ਉਸਦੇ ਦਿਮਾਗ ਵਿਚੋਂ ਲੰਘ ਗਈਆਂ ਬੁਖਾਰ ਰਤਾ ਹੋਰ ਵਧਿਆ ਤਾਂ ਪਾਨੀਪਤ ਦੀਆਂ ਲੜਾਈਆਂ, ਤਾਜ ਮਹਲ ਦੀ ਸੰਗ ਮਰਮਰੀ ਇਮਾਰਤ ਵਿਚ ਗਡਮਡ ਹੋ ਗਈਆਂ ਅਤੇ ਫੇਰ ਕੁਤਬ ਮਿਨਾਰ ਦੇ ਢੱਠੇ ਹੋਏ ਪਹਿਲ ਵਿਚ ਬਦਲ ਗਈ ਅਤੇ ਫੇਰ ਚੌਹੀਂ ਪਾਸੀਂ ਧੁੰਦ ਹੀ ਧੁੰਦ ਫੈਲ ਗਈ।

ਫੇਰ ਇਕ ਦਮ ਜ਼ੋਰਦਾ ਧਮਾਕਾ ਹੋਇਆ ਅਤੇ ਉਸ ਧੁੰਦਵਿਚੋਂ ਹਵਾ ਵਾਂਗ ਉਡਣ ਵਾਲੇ ਘੋੜੇ ਤੇ ਸਵਾਰ ਮੁਹਮੂਦਗਜਨਵੀ ਆਪਣੀ ਫੌਜ ਸਣੇ ਬਾਹਰ ਨਿਕਲਿਆ। ਮਹਿਮੂਦ ਗਜ਼ਨਵੀ ਦਾ ਘੋੜਾ ਸੋਮ ਨਾਥ ਦੇ ਜਗਮਗਾਉਂਦੇ ਹੋਏ ਮੰਦਰ ਦੇ ਸੁਨਿਹਰੀ ਦਰਵਾਜ਼ੇ ਅਗੇ ਜਾ ਰੁਕਿਆ ਮਹਿਮੂਦ ਗਜ਼ਨਵੀ ਨੇ ਪਹਿਲਾਂ ਲੁਟ ਕੇ ਆਂਦੇ ਸੋਨੇ ਚਾਂਦੀ ਦੇ ਢੇਰਾਂ ਵਲ ਵੇਖਿਆ ਉਸ ਦੀਆਂ ਅੱਖਾਂ ਚਮਕ ਉਠੀਆਂ ਫੇਰ ਉਸ ਨੇ ਸੋਨੇ ਦੀ ਮੂਰਤੀ ਵਲ ਵੇਖਿਆ ਅਤੇ ਉਸ ਦਾ ਦਿਲ ਧੜਕਣ ਲੱਗਾ ......ਰਾਜੇ...... ਮਹਿਮੂਦ ਗਜ਼ਨਵੀ ਨੇ ਸੋਚਿਆ...... ਇਹ ਚੰਦਰੀ ਰਾਜੋ ਕਿਥੋਂ ਆ ਗਈ ? ਉਸ ਦੀ ਸਲਤਨਤ ਵਿਚ ਇਸ ਨਾਂ ਦੀ ਔਰਤ ਕੌਣ ਸੀ ? ਕੀ ਉਹ ਉਸ ਨੂੰ ਜਾਣਦਾ ਏ......ਕੀ ਉਹ ਉਸ ਨਾਲ ਮੁਹੱਬਤ ਕਰਦਾ ਏ ...ਮੁਹੱਬਤ ਦਾ ਖਿਆਲ ਆਉਂਦਿਆਂ ਹੀ ਮਹਿਮੂਦ ਗਜ਼ਨਵੀ ਜੋਰ ਨਾਲ ਹਸਿਆ......ਮਹਿਮੂਦ ਗਜ਼ਨਵੀ ਤੇ ਹੱਬਤ ? ਮਹਿਮੂਦ ਗਜ਼ਨਵੀ ਨੂੰ ਤੇ ਆਪਣੇ ਗੁਲਾਮ ਅੱਯਾਜ਼ ਨਾਲੇ ਮੁਹੱਬਤ ਹੈ ਅਤੇ ਅਯੇਜ਼ ਰਾਜੋ ਕਿਵੇਂ ਹੋ ਸਕਦੀ ਏ ?

ਮਹਿਮੂਦ ਗਜ਼ਨਵੀ ਨੇ ਉਸ ਸੋਨੇ ਦੀ ਮੂਰਤੀ ਉਤੇ ਅੰਨੇ ਵਾਹ ਸੱਟਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ। ਗੁਰ ਚ ਜਦੋਂ ਢਿੱਡ ਉਤੇ ਵੱਜਾ

੪੩