ਪੰਨਾ:Nar nari.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਨੂੰ ਕਿਸੇ ਚੀਜ਼ ਦੀ ਸੁੰਦਰਤਾ ਲੱਭਣ ਲਈ ਉਸ ਨੂੰ ਕਿਹਾ ਜਾਂਦਾ ਤਾਂ ਉਹ ਇਸ ਤਰਾਂ ਬਿਤਰ ਬਿਤਰ ਵੇਖਣ ਲਗ ਪੈਂਦਾ ਜਿਵੇਂ ਕੋਈ ਮੂਰਖ ਦੇਖ ਰਿਹਾ ਹੋਵੇ । ਕਿਸੇ ਕਲਾਕਾਰ ਵਲੀ ਗੱਲ ਹੀ ਕੋਈ ਨਹੀਂ ਸੀ, ਤਦ ਦੀ ਇਕ ਕੁੜੀ ਉਸ ਨਾਲ ਮੁਹੱਬਤ ਕਰਦੀ ਸੀ। ਉਸ ਨੂੰ ਚਿੱਠੀਆਂ ਲਿਖਦੀ ਪਰ ਲਤੀਫ ਉਹ ਇਸ ਤਰਾਂ ਪਦਾ ਜਿਵੇਂ ਕਿਸੇ ਘਟੀਆ ਅਖ਼ਬਾਰ ਵਿਚੋਂ ਲੜਾਈ ਦੀਆਂ ਖਬਰਾਂ ਪੜ ਰਿਹਾ ਹੋਵੇ । ਕਿਸੇ ਇਕ ਚਿੱਠੀ ਨੂੰ ਪੜ੍ਹ ਕੇ ਵੀ ਉਸ ਦੇ ਸਰੀਰ ਵਿਚ ਕੋਈ ਹੁਨਾਟਾਂ ਨਹੀਂ ਸਨ। ਛਿੜਦੀਆਂ । ਸ਼ਬਦਾਂ ਦੇ ਮਨੋਵਿਗਿਆਨਕ ਰਹੱਸ ਤੋਂ ਉਹ ਕਾ ਅਭੱਜ ਸੀ। ਜੇ ਉਸ ਨੂੰ ਕਿਹਾ ਜਾਂਦਾ, “ਦੇਖ ਲਤੀਫ ! ਇਹ ਪੜ, ਉਹ ਲਿਖਦੀ ਹੈ ਕਿ ਮੇਰੀ ਭੁਆ ਨੇ ਕੱਲ ਕਿਹਾ ਕਿ ਕੁੜੀਏ॥ ਇਕ ਦਮ ਹੀ ਤੇਰੀ ਭੁੱਖ ਨੂੰ ਕੀ ਹੋ ਗਿਆ ਏ, ਤੇ ਖਾਣਾ ਪੀਣਾ ਕਿਉਂ ਛੱਡ ਦਿਤਾ ਏ ? ਜਦੋਂ ਮੈਂ ਸੁਣਿਆਂ ਤਾਂ ਪਤਾ ਲੱਗਾ ਕਿ ਸਚ ਮੁਚ ਹੀ ਅਜ ਕੱਲ ਮੇਰੀ ਭੁੱਖ ਉੱਡ ਪੁੱਡ ਗਈ ਏ; ਸੋ ਕੱਲ ਤੁਸੀਂ ਮੇਰੇ ਲਈ ਸ਼ਹਾਬੁਦੀਨ ਦੀ ਹੱਟੀਓ ਖੀਰ ਲਈ ਆਉਣਾ ........ਜਿੰਨੀ ਲਿਆਓਗੇ, ਸਭ ਖਾ ਜਾਵਾਂਗੀ.........ਅਗਲੀ ਪਿਛਲੀ ਕਸਰ ਵੀ ਕੱਢ ਲਵਾਂਗੀ .......। ਕੁੱਛ ਪਤਾ ਲੱਗਾ ਕਿ ਇਨਾਂ ਸਤਰਾਂ ਦਾ ਕੀ ਮਤਲਬ ਐ ? ਤੁਸੀ ਉਹਦੇ ਲਈ ਖੀਰ ਦਾ ਇਕ ਵੱਡਾ ਸਾਰਾ ਡੌਨਾ ਲੈ ਕੇ ਜਾਓਗੇ, ਪਰ ਲੋਕਾਂ ਦੀਆਂ ਨਜ਼ਰਾਂ ਬਚਾ ਕੇ ਡਿਓਢੀ ਵਿਚ ਜਦੋਂ ਤੋਂ ਉਹ ਡੋਨਾ ਦੇਣ ਜਾਵੇਗਾ ਤਾਂ ਇਸ ਖਿਆਲ ਨਾਲ ਤੇ ਖੁਸ਼ ਨਾ ਹੋਵੀਂ ਕਿ ਉਹ ਸਾਰੀ ਖੀਰ ਉਹ ਆਪ ਖਾ ਜਾਵੇਗੀ । ਉਹ ਕਦੀ ਵੀ ਨਹੀਂ ਖਾ ਸਕੇਗੀ.........ਢਿੱਡ ਭਰ ਕੇ ਉਹ ਕੁਛ ਖਾ ਨਹੀਂ ਸਕਦੀ। ਜਦੋਂ ਦਿਮਾਗ ਵਿਚ ਮੁਹੱਬਤ ਦੇ ਖਿਆਲ ਆ ਜਾ ਰਹੇ ਹੋਣ ਤਾਂ ਢਿੱਡ ਆਪੇ ਹੀ ਭਰ ਜਾਂਦਾ ਏ । ਪਰ ਇਹ ਵਿਅੰਗ ਉਸ ਦੀ ਸ਼ਮਝ ਵਿਚ ਭਲਾ ਕਿਸ ਤਰਾਂ ਆ ਸਕਦਾ ਸੀ। ਉਸ ਨੂੰ ਤੇ ਕਿਸੇ