ਪੰਨਾ:Nar nari.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਉਹ ਪਾਟ ਗਿਆ ਅਤੇ ਉਸ ਵਿਚੋ ਸ਼ਹਾਬੁੱਦੀਨ ਦੀ ਖੀਰ ਅਤੇ ਫਲਦਾ ਨਿਕਲਣ ਲੱਗਾ । ਮਹਿਮੂਦ ਗਜ਼ਨਵੀ ਨੇ ਜਦੋਂ ਇਹ ਦੇ ਖਆ ਤਾਂ ਗੁਰਜ਼ ਚੁਕ ਕੇ ਆਪਣੇ ਹੀ ਸਿਰ ਵਿਚ ਠਾਹ ਕਰਕੇ ਮਾਰਿਆਂ ।

ਸਈਦ ਦਾ ਸਿਰ ਪਾਟ ਰਿਹਾ ਸੀ। ਮਹਿਮੂਦ ਗਜ਼ਨਵੀ ਦੇ ਸਿਰ ਤੇ ਜਿਹੜਾ ਗੁਰਜ ਪਿਆ ਸੀ, ਉਸ ਦਾ ਧਮਾਕਾ ਉਸ ਦੇ ਸਿਰ ਵਿਚ ਗੂੰਜ ਰਿ ਸੀ। ਜਦੋਂ ਉਸ ਨੇ ਪਾਸਾ ਬਦਲਿਆ ਤਾਂ ਮੱਥੇ ਉਤੇ ਕੋਈ ਠੰਢੀ ਠੰਢੀ ਚੀਜ਼ ਤੁਰਦੀ ਹੋਈ ਪਰਤੀਤ ਹੋਈ । ਸੋਮਨਾਥ ਦੀ ਸੋਨੇ ਦੀ ਮੂਰਤੀ ਉਸ ਦੇ ਦਿਮਾਗ ਵਿਚੋਂ ਨਿਕਲ ਗਈ। ਹੌਲੀ ਹੌਲੀ ਉਸ ਨੇ ਆਪਣੀਆਂ ਬਲਦੀਆਂ ਹੋਈਆਂ ਅੱਖਾਂ ਖੋਲੀਆਂ-ਰਾਜੋ ਫਰਸ਼ ਤੇ ਬੈਠੀ ਕਪੜਾ ਭਿਉਂ ਭਿਉਂ ਕੇ ਉਸ ਦੇ ਮੱਥੇ ਤੇ ਰਖ ਰਹੀ ਸੀ ।

ਜਦੋਂ ਰਜੋ ਨੇ ਮੱਖੇ ਤੋਂ ਕਪੜਾ ਚੁਕਣ ਲਈ ਆਪਣਾ ਹੱਥ ਵਧਾਇਆ ਤਾਂ ਸਈਦ ਨੇ ਉਸ ਦਾ ਹੱਥ ਫੜ ਲਿਆ ਅਤੇ ਆਪਣੀ ਛਾਤੀ ਤੇ ਰੱਖ ਕੇ ਬੜੇ ਪਿਆਰ ਨਾਲ ਉਸ ਉਤੇ ਆਪਣੇ ਹੱਥ ਫੇਰਨਾ ਸ਼ਰ ਕਰ ਦਿੱਤਾ। ਉਸ ਦੀਆਂ ਲਾਲ ਅੰਗਿਆਰੀਆਂ ਵਰਗੀਆਂ ਅੱਖਾਂ ਬੜੇ ਚਿਰ ਤੀਕ 'ਜੋ ਵੱਲ ਵੇਖਦੀਆਂ ਰਹੀਆਂ । ਜੋ ਉਸ ਦੀ ਟਿਕਟਿਕੀ ਨੂੰ ਨਾ ਸਹਾਰ ਸਕੀ ਅਤੇ ਹੱਥ ਛੁਡਾ ਕੇ ਫੇਰ ਆਪਣੇ ਕੰਮ ਲਗ ਗਈ ।

ਹੁਣ ਉਹ ਉਠਕੇ ਬਿਸਤਰੇ ਤੇ ਬੈਠ ਗਿਆ ਤੇ ਕਹਿਣ ਲੱਗਾਰਾਜੇ ! ਰਾਜੋ ! ਏਧਰ ਮੇਰੇ ਵਲ ਦੇਖ, ਮੈਂ ਮਹਿਮੂਦ ਗਜ਼ਨਵੀ.... ' ਉਸ ਦਾ ਦਿਮਾਗ ਬੁਕਣ ਹੀ ਲੱਗਾ ਸੀ ਕਿ ਉਸ ਨੇ ਤਾਕਤ ਨਾਲ ਇਹ ਖਿਆਲ ਦੂਰ ਕਰ ਦਿਤਾ ! 'ਏਧਰ ਮੇਰੇ ਵਲ ਵੇਖ ! ਪਤਾ ਈ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ। ਬਹੁਤ ਬੁਰੀ ਤਰਾਂ ਪਿਆਰ ਕਰਦਾ ਹਾਂ ! ਤੇਰੀ ਮੁਹੱਬਤ ਵਿਚ ਇਸ ਤਰਾਂ ਫਸ ਗਿਆ ਹਾਂ ਜਿਵੇਂ ਕੋਈ ਦਲਦਲ ਵਿਚ ਖੁਭ ਜਾਂਦਾ ਸੋ । ਮੈਂ ਜਾਣਦਾ ਤੂੰ ਪਿਆਰ ਦੇ ਲਾਇਕ

੪੪.