ਪੰਨਾ:Nar nari.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਹੀਂ ਪਰ ਇਹ ਜਾਣਦਿਆਂ ਵੀ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ ਲਖ ਲਾਨਤ ਮੈਨੂੰ......ਪਰ ਇਹ ਗੱਲਾਂ ਛੱਡ ਦੇ......ਮੇਰੀ ਵਲ ਵੇਖ-ਰੱਬ ਦੇ ਵਾਸਤੇ ਮੈਨੂੰ ਦੁਖ ਨਾ ਦੇਹ...ਮੈਂ ਬੁਖਾਰ ਨਾਲ ਐਨਾ ਨਹੀਂ ਭੁੱਜ ਰਿਹਾ......ਜਿੰਨਾਂ...ਰਾਜੋ...ਮੈਂ...ਮੈਂ....... ’’ ਉਸ ਦੀ ਵਿਚਾਰ ਧਾਰਾ ਟੁਟ ਗਈ । ਉਸ ਨੇ ਡਾ: ਮੁਕੰਦ ਲਾਲ ਭਾਟੀਆਨਾਲ ਨੀਨ ਦੇ ਨੁਕਸਾਨ ਪੁਰ ਬਹਿਸ ਸ਼ੁਰੂ ਕਰ ਦਿਤੀ, ਡਾ ਭਾਟੀਆ ! ਮੈਂ ਤੁਹਾਨੂੰ ਕਿਸ ਤਰਾਂ ਸਮਝਾਵਾਂ, ਇਹ ਕੁਨੀਨ ਬੜੀ ਹਾਨੀਕਾਰਕ ਹੈ। ਮੈਂ ਮੰਨਦਾ ਹਾਂ ਕਿ ਕੁਝ ਸਮੇਂ ਲਈ ਮਲੇਰੀਏ ਦੇ ਕੀੜੇ ਨਸ਼ਟ ਕਰ ਦੇਂਦੀ ਏ, ਪਰ ਇਸ ਨਾਲ ਪੂਰੀ ਤਰਾਂ ਬਿਮਾਰੀ ਨਹੀਂ ਜਾਂਦੀ। ਇਸ ਤੋਂ ਬਿਨਾਂ ਇਸ ਦੀ ਤਾਸੀਰ ਬੜੀ ਗਰਮ ਖੁਸ਼ਕ ਹੈ।ਮੇਰੇ ਕੰਨ ਬੰਦ ਹੋ ਗਏ ਨੇ, ਮੇਰਾ ਦਿਮਾਗ ਬੰਦ ਹੋ ਗਿਆ ਏ, ਇਸ ਤਰਾਂ ਮਲੂਮ ਹੁੰਦਾ ਏ ਕਿ ਮੇਰੇ ਦਿਮਾਗ ਤੇ ਕੰਨਾਂ ਵਿਚ ਸਿਆਹੀ ਚੁਸ ਤੁੰਨ ਦਿੱਤਾ ਗਿਆ ਏ। ਸੋ ਹੁਣ ਮੈਂ ਕੁਨੀਨ ਦਾ ਟੀਕਾ ਨਹੀਂ ਲਵਾਵਾਂਗਾ-ਅਤ ਗਜਨਵੀ ਬੁੱਤ ਸ਼ਿਕਨ---ਰਾਜੋ---ਤੁ ਸੋਮਨਾਥ ਨਹੀਂ ਜਾਏਗੀ--ਮੇਰੇ ਮੱਥੇ 'ਤੇ ਹੱਥ ਰਖੇ---ਉਫ---ਉਫ---ਇਹ ਕੀ ਮੂਰਖਪੁਣਾ ਏ--ਮੈਂ--ਮੇਂ--ਮੇਰੇ ਦਿਮਾਗ ਵਿਚ ਸੈਂਕੜੇ ਖਿਆਲ ਆ ਰਹੇ ਨੇ -ਬੀਬੀ ਜੀ, ਤੁਸੀਂ ਹੈਰਾਨ ਕਿਉਂ ਹੁੰਦੇ ਓ ? ਮੈਨੂੰ ਰਾਜੇ ਨਾਲ ਮੁਹੱਬਤ ਹੈ। ਹਾਂ, ਹਾਂ, ਉਸੇ ਰਾਜੇ ਨਾਲ ਜਿਹੜੀ ਸੌਦਾਗਰਾਂ ਦੇ ਘਰ ਨੌਕਰ ਸੀ ਅਤੇ ਜਿਹੜੀ ਹੁਣੇ ਤੁਹਾਡੇ ਕੋਲ ਨੌਕਰ ਹੈ। ਤੁਹਾਨੂੰ ਨਹੀਂ ਪਤਾ ਕ ਇਸ ਔਰਤ ਨੇ ਮੈਨੂੰ ਕਿੰਨਾਂ ਜ਼ਲੀਲ ਕੀਤਾ ਏ-ਇਸੇ ਲਈ ਨਾ ਕਿ ਮੈਂ ਇਸ ਦੀ ਮੁਹੱਬਤ ਵਿਚ ਫਸ ਗਿਆ ਹਾਂ ! ਇਹ ਪਿਆਰ ਨਹੀਂ ਖਸਰਾ ਹੈ--ਸੱਚ ਕਹਿੰਦਾ ਹਾਂ ਕਿ ਖਸਰੇ ਨਾਲੋਂ ਵੀ ਵੱਧ ਹੈ । ਇਸ ਦਾ ਕੋਈ ਇਲਾਜ ਨਹੀਂ --ਮੈਨੂੰ ਸਾਰੀਆਂ ਜਿੱਤਾਂ ਸਹਿਣੀਆਂ ਪੈਣਗੀਆਂ,ਸਾਰੀ ਗਲੀ ਦਾ ਕੜਾ ਆਪਣੇ ਸਿਰ ਤੇ ਚੁਕਣਾ ਹੋਵੇਗਾ, ਗੰਦੀ ਮੋਰੀ ਵਿਚ ਹਥ ਪਾਉਣੇ ਪੈਣਗ--ਇਹ ਸਭ ਕੁਛ ਹੋ ਕੇ ਰਹੇਗਾ। ’’ ਹੌਲੀ ਹੌਲੀ ਸਈਦ ਦੀ ਅਵਾਜ਼ ਮੱਧਮ ਪੈਂਦੀ ਗਈ