ਪੰਨਾ:Nar nari.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਠ ਕੇ ਬੈਠ ਗਿਆ ਜਿਵੇਂ ਉਸ ਨੇ ਕੋਈ ਭਿਆਨਕ ਸੁਪਨਾ ਦੇਖਿਆਂ ਹੋਵੇ । ਰਾਜੋ ਇਕ ਪਾਸੇ ਸੁੰਗੜ ਗਈ, ਉਹ ਸਹਿਮ ਗਈ ਸੀ ! ਉਸ ਦੇ ਬੁੱਲਾਂ ਉਤੇ ਅਜ ਤੀਕ ਸਈਦ ਦੇ ਪੇਪੜੀ-ਜੰਮੇ 'ਬੁਲ ਰੜਕ ਰਹੇ ਸਨ।

ਰਾਜੋ ਨੇ ਉਸ ਵੱਲ ਚੋਰ ਅੱਖੀਂ ਵੇਖਿਆ ਤੇ ਉਹ ਉਸ ਉਤੇ ਵਰ੍ਹ ਪਿਆ- ‘ਤੂੰ ਏਥੇ ਕੀ ਕਰਨੀ ਪਈ ਏ ? ਜਾਹ । ਜਾਹ...... ’ਅਤੇ ਇਹ ਕਹਿੰਦਿਆਂ ਸਈਦ ਨੇ ਇਸ ਤਰ੍ਹਾਂ ਦੋਹਾਂ ਹੱਥਾਂ ਨਾਲ ਆਪਣਾ ਸਿਰ ਫੜ ਲਿਆ ਜਿਵੇਂ ਹੁਣੇ' ਆਕੜ ਕੇ ਦਿਗ ਪਵੇਗਾ। ਇਸ ਤੋਂ ਮਗਰੋਂ ਉਹ ਲੇਚ ਗਿਆ ਅਤੇ ਹੌਲੀ ਹੌਲੀ ਬੁੜਵੜਾਨ ਲੱਗਾ-ਰਾਜੋ! ਮੈਨੂੰ ਮੁਆਫ ਕਰ ਦੇ। ਮੈਨੂੰ ਮੁਆਫ ਕਰ ਦੇ ਰਾਜੇ ! ਮੈਨੂੰ ਕੁਛ ਪੜਾ ਨਹੀਂ ਮੈਂ ਕੀ ਕਹਿ ਰਿਹਾ ਤੇ ਕੀ ਕਰ ਰਿਹਾ ਹਾਂ ? ਬੱਸ ਇਕ ਗੱਲ ਚੰਗੀ ਤਰਾਂ ਜਾਣਦਾ ਹਾਂ ਕਿ ਮੈਨੂੰ ਤੇਰੇ ਨਾਲ ਦੀਵਾਨਗੀ ਦੀ ਹੱਦ ਤੀਕ ! ਮੁਹੱਬਤ ਹੈ । ਉਹ ਮੇਰੇ ਅਲਾਹ !......ਹਾਂ, ਮੈਨੂੰ ਤੇਰੇ ਨਾਲ ਮੁਹੱਬਤ ਹੈ । ਇਸ ਲਈ ਨਹੀਂ ਕਿ ਤੂੰ ਪਿਆਰ ਕਰਨ ਦੇ ਲਾਇਕ ਹੈਂ, ਇਸ ਲਈ ਨਹੀਂ ਕਿ ਤੂੰ ਵੀ ਮੇਰੇ ਨਾਲ ਪਿਆਰ ਕਰਨੀ ਏਂ, ਸਗੋਂ ਇਸ ਲਈ...ਕਾਸ਼ ! ਮੈਂ ਇਸ ਦਾ ਜਵਾਬ ਦੇ ਸਕਦਾ । ਮੈਂ ਤੇਰੇ ਨਾਲ ਪਿਆਰ ਕਰਦਾ ਹਾਂ, ਇਸ ਲਈ ਕਿ ਤੂੰ ਨਫਰਤ ਦੇ ਲਾਇਕ ਹੈਂ। ਤੂੰ ਤੀਵੀਂ ਨਹੀਂ, ਇਕ ਪਰਾ ਮਕਾਨ ਹੈਂ, ਇਕ ਬੜੀ ਵੱਡੀ ਬਿਲਡਿੰਗ ਪਰ ਮੈਨੂੰ ਤੇਰੇ ਸਾਰੇ ਕਮਰਿਆਂ ਨਾਲ ਪਿਆਰ ਹੈ, ਇਸ ਲਈ ਕਿ ਉਹ ਗੰਦੇ ਨੇ, ਟੁੱਟੇ ਹੋਏ ਨੇ... ਮੈਨੂੰ ਤੇਰੇ ਨਾਲ ਮੁਹੱਬਤ ਹੈ । ਕੀ ਇਹ ਅਨੋਖੀ ਗੱਲ ਨਹੀਂ ? ਇਹ ਕਹਿ ਕੇ ਸਈਦ ਨੇ ਹੱਸਣਾ ਸ਼ੁਰੂ ਕਰ ਦਿਤਾ ।

ਰਾਜੋ ਚ੫ ਸੀ। ਉਸ ਉਤੇ ਅਜੇ ਤੀਕ ਸਈਦ ਦੀ ਜਕੜ ਅਤੇ ਭਿਆਨਕ ਚੰਮਣਾ ਦਾ ਅਸਰ ਸੀ । ਉਹ ਉਠ ਕੇ ਬਾਹਰ ਜਾਣ ਦਾ ਵਿਚਾਰ ਹੀ ਕਰ ਰਹੀ ਸੀ ਕਿ ਸਈਦ ਨੇ ਫੇਰ ਬਕੜਵਾਹ ਸ਼ੁਰੂ ਕਰ ਇਤਾ ! ਰਾਜੇ ਨੇ ਉਸ ਵਲ ਮੜਕਦੇ ਹੋਏ ਦਿਲ ਨਾਲ ਦੇਖਿਆ । ਉਸ

੪੭