ਪੰਨਾ:Nar nari.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਲ ਹੈਰਾਨੀ ਨਾਲ ਦੇਖਦਿਆਂ ਉਸ ਨੇ ਪੁਛਿਆ-"ਕੀ ਕਹਨੀ ਪਈ ਏਂ ਤੂੰ?' ਫੇਰ ਝੱਟ ਉਸ ਨੂੰ ਖਿਆਲ ਆਇਆ ਕਿ ਬੇਸੁਰਤੀ ਵਿਚ ਉਹ ਉਸ ਨੂੰ ਕਈ ਗਲਾਂ ਕਹਿ ਚੁੱਕਾ ਸੀ, ਇਸ ਲਈ ਉਸ ਨੂੰ ਆਪਣੇ ਆਪ ਉਤੇ ਗੁਸਾ ਅਇਆ ? ਮਲੇਰੀਏ ਕਰਕੇ ਉਸਦੇ ਮੂੰਹ ਦਾਸਵਾਦ ਬੜਾ ਵਿਗੜ ਚੁਕਾ ! ਹੁਣ ਇਸ ਗਲਤੀ ਦੇ ਅਹਿਸਾਨ ਨੇ ਉਸ ਦੇ ਮੂੰਹ ਵਿਚ ਹੋਰ ਵੀ ਕਸੈਲਾਪਨ ਪੈਦਾ ਕਰ ਦਿਤਾ। ਆਪਣੇ ਆਪ ਕਲੋਂ ਉਸ ਨੂੰ ਨਫਰਤ ਜਹੀ ਹੋਣ ਲਗੀ ।

‘ਮੈਨੂੰ ਰਾਜੋ ਨਾਲ ਗੱਲ ਨਹੀਂ ਸਨ ਕਰਨੀਆਂ ਚਾਹੀਦੀਆਂ ਅਤੇ ਆਪਣੇ ਪਿਆਰ ਤੇ ਕਿਸੇ ਸ਼ਰਤ ਵਿਚ ਵੀ ਜ਼ਾਹਰ ਨਹੀਂ ਸੀ ਕਰਨਾ ਚਾਹੀਦਾ, ਇਸ ਲਈ ਕਿ ਉਹ ਇਸਦੇ ਲਾਇਕ ਹੀ ਨਹੀਂ ਮੈਂ ਰਾਜੋ ਨੂੰ ਆਪਣੇ ਦਿਲ ਦਾ ਕੋਈ ਭੇਦ ਨਹੀਂ ਦਿਸਿਆਂ,ਸਗੋਂ ਆਪਣਾ ਸਾਰਾ ਸਤਿਕਾਰ ਗੰਦੀ ਮੋਰੀ ਵਿਚ ਸੁਟ ਦਿਤਾ ਏ । ’

ਰਾਜੋ ਨੂੰ ਉਹ ਜੋ ਕੁਛ ਕਹਿ ਚੁੱਕਾ ਸੀ, ਉਹ ਸਾਰੇ ਦਾ ਸਾਰਾਤੇ ਉਸ ਨੂੰ ਯਾਦ ਨਹੀਂ ਸੀ, ਪਰ ਏਨਾ ਉਸ ਨੂੰ ਪਤਾ ਸੀ ਕਿ ਉਸ ਨੇ ਕੀ ਕਿਹਾ ਹੋਵੇਗਾ। ਇਸ ਤੋਂ ਪਹਿਲਾਂ ਉਹ ਕਈ ਵਾਰੀ ਦਿਲ ਹੀ ਦਿਲ ਵਿਚ ਰਾਜੋ ਨਾਲ ਗੱਲਾਂ ਕਰ ਚੁੱਕਾ ਸੀ । ਅੱਜ ਤੇ ਉਸ ਨੇ ਉਸ ਅਗੇ ਆਪਣਾ ਪਿਆਰ ਵੀ ਪ੍ਰਗਟ ਕਰ ਦਿੱਤਾ ਸੀ ਇਹ ਸਈਦ ਦੇ ਜੀਵਨ ਦੀ ਸਭ ਤੋਂ ਵੱਡੀ ਦੁਰਘਟਨਾ ਸੀ।

ਰਾਜੋ ਉਸ ਦੇ ਸਾਹਮਣੇ ਪੜੀ ਸੀ ਅਤੇ ਮਲੇਰੀਆ ਆਪਣੇ ਰਫੀਲੇ ਹੱਥ ਸਈਦ ਦੇ ਪਿੰਡੇ ਉਤੇ ਫੇਰੀ ਜਾ ਰਿਹਾ ਸੀ। ਉਸ ਦੇ ਅੰਦਰ ਅਜਿਹੀ ਕੁੜੱਤਨ ਪੈਦਾ ਹੋ ਰਹੀ ਸੀ, ਜੋ ਉਸ ਨੇ ਪਹਿਲੇ ਕਦੀ ਵੀ ਮਹਿਸੂਸ ਨਹੀਂ ਸੀ ਕੀਤੀ । ਹੁਣ ਉਹ ਬੁਖਾਰ ਨਾਲ ਬੇਹੋਸ਼ ਹੋ ਜਾਣਾ ਚਾਹੁੰਦਾ ਸੀ ਤਾਂ ਜੋ ਕੁਛ ਹੋਇਆ ਹੈ, ਕੁਛ ਚਿਰ ਲਈ ਉਸ ਦਾ ਉਸ ਨੂੰ ਖਿਆਲ ਹੀ ਨਾ ਰਹੇ

“ਰਾਜੋ ! ਜਾਹ, ਬੀਬੀ ਜੀ ਨੂੰ ਏਥੇ ਭੇਜ ਦੇ ਮੈਂ ਮਰਦ ਪਿਆ ਹਾਂ, ਕੁਝ ਮੇਰਾ ਵੀ ਤੇ ਖਿਆਲ ਕਰਨ ! ’

੫੧.