ਪੰਨਾ:Nar nari.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜੋ ਨੇ ਕਿਹਾ-- ਤੁਹਾਡੇ ਲਈ ਹੀ ਤੇ ਉਹ ਰੱਬ ਅਗੇ ਦੁਆ ਕਰ ਰਹੇ ਨੇ, ਮੈਂ ਜਾ ਕੇ ਦੇਖਦੀ ਹਾਂ ਕਿ ਵਿਹਲੇ ਹੋਏ ਨੇ ਕਿ ਨਹੀਂ।”

“ਜਾਹ...ਰੱਬ ਦੇ ਵਾਸਤੇ ਚਾਹ। ’’ ਇਹ ਕਹਿ ਕੇ ਸਈਦ ਨੇ ਰਜਾਈ ਮੂੰਹ ਉਤੇ ਲੈ ਲਈ ਤੇ ਕੰਬਣ ਲਗ ਪਿਆ ।
ਰਾਜੋ ਕਮਰੇ ਤੋਂ ਬਾਹਰ ਚਲੀ ਗਈ ।

੫.

ਸਖਤ ਸਰਦੀ ਤੇ ਥੇ-ਅਰਾਮੀ ਕਰ ਕੇ ਸਈਦ ਨੂੰ ਨਮੋਨੀਆਂ ਹੋ ਗਿਆ | ਹਾਲਤ ਬੜੀ ਨਾਜ਼ਕ ਹੋ ਗਈ ! ਮਾਂ ਵਿਚਾਰੀ ਕਰ ਹੀ ਕੀ ਸਕਦੀ ਸੀ, ਰਾਤ ਦਿਨ ਪੁਤਰ ਕੋਲ ਬੈਠੀ ਦੁਆਵਾਂ ਮੰਗਦੀ ਰਹਿੰਦੀ। ਰਾਜੋ ਨੇ ਵੀ ਸੇਵਾ ਕਰਨ ਵਿਚ ਕੋਈ ਕਸਰ ਨਾ ਰਹਿਣ ਦਿੱਤੀ, ਪਰ ਆਰਾਮ ਦੀ ਥਾਂ ਰੋਗੀ ਨੂੰ ਉਸ ਦੀ ਸੇਵਾ ਤੋਂ ਮਾਨਸਕ ਕਸ਼ਟ ਹੁੰਦਾ ।

ਸਈਦ ਦੇ ਦਿਲ ਵਿਚ ਕਈਵਾਰ ਆਇਆ ਕਿ ਉਹ ਆਪਣੀ ਮਾਂ ਨੂੰ ਸਾਫ ਸਾਫ ਕਹਿ ਦੇਵੇ ਕਿ ਰਾਜੇ ਦਾ ਘਰ ਵਿਚ ਰਹਿਣ ਠੀਕ ਨਹੀਂ, ਪਰ ਫੇਰ ਵੀ ਉਹ ਕਹਿ ਨਾ ਸਕਿਆਂ ! ਉਧਰੋਂ ਉਸਦੀ ਬਿਮਰੀ ਦਿਨੋ ਦਿਨ ਜ਼ੋਰ ਫੜਦੀ ਗਈ !

ਡਾ: ਮੁਕੰਦ ਲਾਲ ਭਾਟੀਏ ਨੇ ਇਹ ਸਲਾਹ ਦਿਤੀ ਕਿ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਜਾਵੇ ਇਕ ਤੇ ਓਬੇ ਦਵਾ ਵਲੇਸਿਰ ਮਿਲਦੀ ਰਹੇਗੀ । ਦੂਸਰੇ ਉਸ ਦੀ ਸੇਵਾ ਵੀ ਚੰਗੀ ਤਰਾਂ ਹੋ ਸਕੇਗੀ, ਪਰ ਉਸ ਦੀ ਮਾਂ ਇਸ ਗੱਲ ਤੇ ਰਾਜੀ ਨਾ ਹੋਈ ਹਸਪਤਾਲ ਤੋਂ ਉਸ ਨੂੰ ਬੜੀ ਘਿਰਨਾ ਸੀ, ਪਰ ਜਦੋਂ ਉਸ ਦੇ ਪਿਆਰੇ ਪੁੱਤਰ ਨੇ ਆਪ ਹਸਪਤਾਲ ਵਿਚ ਦਾਖਲ ਹੋਣ ਲਈ ਕਿਹਾ ਤਾਂ ਦਿਲ ਤੇ ਪੱਥਰ ਰੱਖ ਕੇ ਉਹ ਚੁਪ ਹੋ ਗਈ। ਉਸ ਨੇ ਆਪਣੇ ਪੁਤਰ ਦੀ ਅੱਜ ਤੀਕ ਕੋਈ ਵੀ ਗੱਲ ਨਹੀਂ ਸੀ ਵਾਲੀ । ਸੋ ਨਮੋਨੀਆਂ ਹੋਣ ਤੋਂ ਅਗਲੇ ਹੀ ਦਿਨ

੫੨.