ਪੰਨਾ:Nar nari.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡ: ਮੁਕੰਦ ਲਾਲ ਭਾਟੀਆ ਉਸ ਨੂੰ ਹਸਪਤਾਲ ਲੈ ਗਿਆ ਤੇ ਓਥ ਸਪੈਸ਼ਲ ਵਾਰਡ ਵਿਚ ਦਾਖਲ ਕਰਵਾ ਦਿਤਾ !

ਹਸਪਤਾਲ ਵਿਚ ਸਈਦ ਥੋੜੇ ਦਿਨਾਂ ਵਿਚਹੀ ਰਾਜ਼ੀ ਹੋਗਿਆ ਹਸਪਤਾਲ ਦੇ ਕਮਰੇ ਵਿਚ, ਜਿਸ ਦੀ ਹਰ ਚੀਜ਼ ਸੁਫੇਦ ਸੀ, ਉਸ ਨੂੰ ਮਾਨਸਿਕ ਮਿਲਿਆ। ਰਾਜੋ ਕਿਉਂਕਿ ਉਥੇ ਨਹੀਂ ਸੀ, ਇਸ ਲਈ ਉਸ ਦੇ ਦਿਲ ਤੇ ਜਿਹੜਾ ਭਾਰ ਜਿਹਾ ਪੈ ਚੁੱਕਾ ਸੀ, ਉਹ ਬਹੁਤ ਸਾਰਾ ਹੋਲਾ ਹੋ ਗਿਆ ! ਹੁਣ ਉਸ ਨੇ ਨਿਸਚਾ ਕਰ ਲਿਆ ਕਿ ਉਹ ਘਰ ਵਿਚ ਨਹੀਂ ਰਹੇਗਾ । ਉਹ ਉਸ ਔਰਤ ਨੂੰ ਦੇਖ ਕੇ ਸਹਾਰ ਨਹੀਂ ਸੀ ਸਕਦਾ। ਉਸ ਨੂੰ ਦੇਖਦਿਆਂ ਹੀ ਉਸ ਦੇ ਦਿਲ ਦਿਮਾਗ ਵਿਚ ਅਜੀਬ ਤਰ੍ਹਾਂ ਦੀ ਹਲਚਲ ਮੱਚ ਜਾਂਦੀ ਸੀ ਇਸ ਵਿਚ ਸ਼ੱਕ ਨਹੀਂ ਕਿ ਉਹ ਉਸ ਦੇ ਪਿਆਰ ਵਿਚ ਬੁਰੀ ਤਰਾਂ ਫਸ ਚੁਕਾ ਸੀ ਪਰ ਹੁਣ ਉਹ ਕਿਸੇ ਨਾ ਕਿਸੇ ਤਰਾਂ ਇਸ ਪਿਆਰ ਨੂੰ ਦਬਾ ਦੇਣਾ ਚਾਹੁੰਦਾ ਸੀ।

ਭਵ ਇਹ ਕੰਮ ਬੜਾ ਮੁਸ਼ਕਿਲ ਸੀ, ਪਰ ਇਸ ਵਿਚ ਸਫਲਤਾ ਪ੍ਰਾਪਤ ਕਰਨ ਲਈ ਉਹ ਬੜੀ ਕੋਸ਼ਿਸ਼ ਕਰ ਰਿਹਾ ਸੀ । ਉਸ ਨੇ ਪਕਾ ਇਰਾਦਾ ਕਰ ਲਿਆ ਸੀ ਕਿ ਰਾਜੋ ਨੂੰ ਭਲ ਕੇ ਉਹ ਇਕ ਅਜਿਹਾ ਚਮਤਕਾਰ ਦਿਖਾਏਗਾ,ਜਿਹੜਾ ਅੱਜ ਤੀਕ ਕੋਈ ਨਹੀਂ ਕਰ ਸਕਿਆ

ਹਸਪਤਾਲ ਵਿਚ ਦਾਖਲ ਹੋਣ ਤੋਂ ਅੱਠਵੇਂ ਦਿਨ ਕਮਜੋਰੀ ਵਧ ਜਾਣ ਤੇ ਵੀ ਸਈਦ ਆਪਣੇ ਆਪ ਨੂੰ ਨੌ-ਬਰ ਨੂੰ ਪਰਤੀਤ ਕਰ ਰਿਹਾ ਸੀ ।ਤੜਕੇ ਤੜਕੇ ਜਦੋਂ ਸਫੈਦ ਘੋਸ਼ ਨਰਸ ਨੇ ਉਸਟੈਮਪੇਚਰ ਲਈ ਤਾਂ ਉਸ ਨੇ ਮੁਸਕਾ ਕੇ ਕਿਹਾ-- ਨਰਸ ! ਮੈਂ ਤੁਹਾਡਾ ਬੜਾ ਹੀ ਧੰਨਵਾਦੀ ਹਾਂ । ਤੁਸੀਂ ਮੇਰੀ ਬੜੀ ਸੇਵਾ ਕੀਤੀ ਏ' ਕਾਸ਼ ! ਇਸ ਦਾ ਬਦਲਾ ਮੈਂ ਤੁਹਾਡੇ ਨਾਲ ਪਿਆਰ ਕਰਕੇ ਉਤਾਰ ਸਕਦਾ ।

ਐਂਗਲੋ ਇੰਡੀਅਨ ਨਰਸ ਦੇ ਬੁਲਾਂ ਉਤੇ ਹਲਕੀ ਜਹੀ ਮੁਸਕਹਟ ਆ ਗਈ, ਅੱਖਾਂ ਦੀਆਂ ਪੁਤਲੀਆਂ ਨਚਾਉਂਦਾ ਉਸ ਨੇ ਕਿਹਾ, ਕਿਉਂ ਨਹੀਂ ਕਰਦੇ, ਕਰੋ ।

ਉਸ ਨੇ ਬਗਲ ਵਿਚੋਂ ਥਰਮਾਮੀਟਰ ਕੱਢ ਕੇ ਨਰਸ ਨੂੰ ਦਿਤਾ

੫੩.