ਪੰਨਾ:Nar nari.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਕਹਿਣ ਲਗਾ, 'ਮੈਂ ਆਪਣੇ ਦਿਲ ਦੇ ਦਰਵਾਜ਼ੇ ਹਮੇਸ਼ਾਂ ਲਈ ਬੰਦ ਕਰ ਚੁੱਕਾ ਹਾਂ, ਤੁਸੀਂ ਉਸ ਵੇਲੇ ਬੂਹਾ ਖੜਕਾਇਆ ਏ, ਜਦੇ ਮਾਲਕ ਮਕਾਨ ਹਮੇਸ਼ਾ ਲਈ ਕੋਠੜੀ ਵਿਚ ਸੌਂ ਚੁਕਾ ਵੇ । ਮੈਨੂੰ ਇਸ ਗੱਲ ਦਾ ਅਫਸੋਸ ਹੈ। ਤੁਸੀਂ ਇਸ ਲਾਇਕ ਹੋ ਕਿ ਤੁਹਾਡੇ ਨਾਲ ਆਇਡੋਫਾਰਸ ਦੀ ਤੇਜ਼ ਬੁ ਬਣੇ ਮੁਹੱਬਤ ਕੀਤੀ ਜਾਵੇ, ਪਰ ਇਟ ਇਜ਼ ਟੂ ਲੋਟ ਮਾਈ ਡੀਅਰ ।

ਨਰਸ ਹੱਸ ਪਈ ਪਰ ਇਸ ਤਰਾਂ ਪਰਤੀਤ ਹੋਇਆ ਕਿ ਹਾਰ ਦਾ ਧਾਗਾ ਟੁਟਣ ਨਾਲ ਮੋਤੀ ਏਧਰ ਓਧਰ ਖਿਲਰ ਗਏ ਨੇ । ਉਸ ਦੇ ਦੰਦ ਬੜੇ ਚਿਟੇ ਤੇ ਚਮਕੀਲੇ ਸਨ, ਸਈਦ ਨਰਸਾਂ ਦੀਆਂ ਕਮਜ਼ੋਰੀਆਂ ਜਾਣਦਾ ਸੀ,ਸੋ ਚਟਖਾਰਾ ਲੈ ਕੇ ਬੋਲਿਆ, ਨਰਸ ਅਜੇ ਤੁਸੀਂ ਪੂਰੀ ਤਰਾਂ ਚਵਾਨ ਵੀ ਤੇ ਨਹੀਂ ਨਾ ਹੋਏ, ਜਵਾਨੀ ਆ ਲੈਣ ਦਿਓ, ਇਕ ਛੱਡਕੇ ਦਰਜਨਾਂ ਆਸ਼ਕ ਤੁਹਾਡੇ ਆਲੇ ਦੁਆਲੇ ਚੱਕਰ ਲਾਉਣ ਲਗ ਪੈਣਗੇ, ਪਰ ਉਸ ਵੇਲੇ ਮੈਨੂੰ ਜ਼ਰੂਰ ਯਾਦ ਕਰ ਲੈਣਾ, ਜਿਸ ਨੇ ਹਸਪਤਾਲ ਦੇ ਇਸ ਕਮਰੇ ਵਿਚ ਇਕ ਵਾਰੀ ਤੁਹਾਦੀਆਂ ਲੱਤਾਂਦੀਆਂ ਪਿੰਨੀਆਂ ਦੀ ਸਲਾਹੁਤਾ ਕੀਤੀ ਸੀ ਤੇ ਕਿਹਾ ਸੀ ਕਿ ਜੇਚਾਰ ਹੁੰਦੀਆਂ ਤਾਂ ਮੈਂ ਆਪਣੇ ਪਲੰਘ ਨੂੰ ਦੋਹਾਂ ਪਾਵਿਆਂ ਦੀ ਥਾਂ ਲਵਾ ਲੈਂਦਾ ।

ਨਰਸ ਨੇ ਟੈਮਪਰੇਚਰ ਨੋਟ ਕੀਤੀ ਅਤੇ ਯੂ ਨੌਟੀ ਬੋਇ ਕਹਿਕੇ ਆਪਣੀਆਂ ਪਿੰਨੀਆਂ ਵਲ ਪਰਸੰਸਾ ਭਰੀ ਨਜ਼ਰ ਨਾਲ ਦੇਖਦੀ ਹੋਈ ਬਾਹਰ ਚਲੀ ਗਈ !

ਸਈਦ ਇਸ ਤਰਾਂ ਆਪਣੇ ਆਪ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ । ਅਸਲ ਵਿਚ ਉਹ ਕਿਸੇ ਨਾ ਕਿਸੇ ਤਰ੍ਹਾਂ ਰਾਜੋ ਨੂੰ ਭੁੱਲ ਜਾਣਾ ਚਾਹੁੰਦਾ ਸੀ ਕਈ ਵਾਰੀ ਉਸਨੂੰ ਉਨਾਂ ਗਲਾਂ ਦਾ ਧਿਆਨ ਆਉਂਦਾ ਜਿਹੜੀਆਂ ਉਸਨੇ ਬੁਖਾਰ ਦੀ ਹਾਲਤ ਵਿਚ ਉਸਨੂੰਕਹੀਆਂ ਸਨ, ਪਰ ਝੱਟ ਹੀ ਹੋਰ ਖਿਆਲਾ ਹੋਨਾਂ ਉਨਾਂ ਨੂੰ ਦਬਾ ਦੇਂਦਾ।

ਹਸਪਤਾਲ ਵਿਚ ਅਜੇ ਉਸ ਨੇ ਚਾਰ ਦਿਨ ਹੋਰ ਰਹਿਣਾ ਸੀ ਭਾਵੇਂ ਉਹ ਬੜਾ ਕਮਜ਼ੋਰ ਹੋ ਚੁਕਾ ਸੀ ਪਈ ਇਸ ਕਮਜ਼ੋਰੀ ਦਾ ਉਸਨੂੰ

੫੪.