ਪੰਨਾ:Nar nari.pdf/52

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਰੱਖ ਲਈ ਏ ।

ਅਤੇ ਤੁਹਾਡਾ ਫਾਉਂਟੇਨਪੈਣ ?

“ਉਹ ਵੀ ਮੇਰੀ ਜੇਬ ਵਿਚ ਐ ।”

 ‘ਤੁਹਾਡੀ ਐਨਕ ?’

ਉਹ ਮੇਰੇ ਨੱਕ ਉਤੇ ਐ, ਤੁਸੀਂ ਦੇਖ ਸਕਦੇ ਹੋ।

ਨਰਸ ਮਸਕਰਾ ਪਈ ਨਰਸ ਨੇ ਸਈਦ ਦੀ ਬੜੀ ਸੇਵਾ ਕੀਤੀ ਸੀ । ਜਿਵੇਂ ਕੋਈ ਨਿਕੇ ਨਿਕੇ ਬਚਿਆਂ ਦਾ ਖਿਆਲ ਕਰਦਾ ਏ ਹੁਣ ਜਦੋਂ ਉਹ ਹਸਪਤ ਲੋਂ ਜਾ ਰਿਹਾ ਸੀ ਤਾਂ ਉਹ ਉਸ ਨੂੰ ਇਸ ਤਰਾਂ ਵਿਦਿਆ ਕਰ ਰਹੀ ਸੀ,ਜਿਵੇ ਮਾਂ ਬਚੇ ਨੂੰ ਸਕੂਲ ਭੇਜਦੀ ਹੈ ਅਤੇ ਉਸ ਦੇ ਘਰੋਂ ਬਾਹਰ ਨਿਕਲਣ ਤੀਕ ਉਸ ਦੀ ਟੋਪੀ ਠੀਕ ਕਰਦੀ ਏ ਅਤੇ ਕਦੀ ਉਸਦੀ ਕਮੀਜ਼ ਦੇ ਬਟਨ ਬੰਦ ਕਰਦੀ ਏ । ਨਰਸ ਦੇ ਇਸ ਸਲੂਕ ਨੇ ਉਸ ਉਤੇ ਬੜਾ ਅਸਰ ਕੀਤਾ, ਇਸੇ ਲਈ ਉਹ ਉਸ ਨਾਲ ਬੜੇ ਪਿਆਰ ਨਾਲ ਗੱਲਬਾਤ ਕਰ ਰਿਹਾ ਸੀ।

ਜਦੋਂ ਉਹ ਤਿਆਰ ਹੋ ਗਿਆ ਤਾਂ ਸਈਦ ਨਰਸ ਨੂੰ ਕਹਿਣ ਲੱਗਾ, ‘ਨਰਸ ! ਦੇਖਣਾ ਮੇਰੀ ਟਾਈ ਦੀ ਨਾਟ ਕਿਹੋ ਜਹੀ ਏ ? ਦੀ

ਨਰਸ ਨੇ ਟਾਈ ਵਲ ਵੇਖਿਆ ਅਤੇ ਝੱਟ ਸਮਝ ਗਈ ਕਿ ਉਸ ਨਾਲ ਮਖੌਲ ਕੀਤਾ ਜਾ ਰਿਹਾ ਸੀ। ਉਹ ਮੁਸਕ੍ਰਾ ਕੇ ਬੋਲੀ, 'ਠੀਕ ਹੈ। ਪਰ ਤੁਸੀਂ ਆਪਣਾ ਸ਼ੀਸ਼ਾ ਤੇ ਏਥੇ ਹੀ ਭੁੱਲ ਚਲੇ ਓ !

ਇਹ ਕਹਿਕੇ ਉਹ ਕਮਰੇ ਦੀ ਅੰਤਲੀ ਬਾਰੀ ਵੱਲ ਵਧੇ ਜਿਸ ਦੇ ਕੋਲ ਹੀ ਲੋਹੇ ਦੀ ਜਾਲੀ ਪਈ ਸੀ। ਉਸ ਵਿਚੋਂ ਉਸ ਨੇ ਸ਼ੀਸ਼ਾ ਕਢਿਆ ਅਤੇ ਸਈਦ ਦੇ ਅਟੈਚੀ ਵਿਚ ਰੱਖਦਿਆਂ ਬੋਲੀ, ਕਿਉ ਜਨਾਬ ! ਇਕ ਚੀਜ਼ ਤੇ ਤੁਸੀ ਭੁੱਲ ਹੀ ਗਏ ਸੀ ਨਾ ।

ਸਈਦ ਨੇ ਉਤਰ ਦਿਤਾ, ਮੈਨੂੰ ਕੀ ਪਤਾ ਸੀ ਕਿ ਸ਼ੀਸ਼ੇਵੀ ਦੁਧ ਤੇ ਫਲਾਂ ਵਾਂਗ ਹੀ ਜਾਲੀ ਵਿਚ ਰਖੇ ਜਾਂਦੇ ਨੇ ।ਮੈਂ ਤੇ ਇਹ ਓਥੋਨਹੀਂ ਸੀ ਰਖਿਆ ਤੁਸੀ ਕਦੀ ਇਸ ਦੀ ਸਹਾਇਤਾ ਨਾਲ ਆਪਣੀ ਬੁਲੀਆਂ ਤੇ ਰਖੀ ਲਾਈ ਹੋਵੇਗੀ ਤੇ ਉਹਵੀ ਜਦੋਂ ਮੈਂ ਸ਼ਤਾ ਪਿਆ ਹੋਵਾਂਗਾ ।

੫੬.