ਪੰਨਾ:Nar nari.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਤਰਾਂ ਦੀਆਂ ਹਾਸੇ ਮਖੌਲ ਦੀਆਂ ਗੱਲਾਂ ਮਗਰੋਂ ਉਸ ਨੇ ਡਾਕਟਰ ਨਾਲ ਹੱਥ ਮਿਲਾਇਆ, ਕੁਝ ਕਾਗਜ਼ਾਂ ਉਪਰ ਦਸਖਤ ਕੀਤੇ। ਨਰਸ ਤੇ ਦੁਸਰੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਦਾਨ ਪਾਤਰ ਵਚ ਕੁਛ ਰੁਪਏ ਪਾਕੇ ਕਮਰੇ ਤੋਂ ਬਾਹਰ ਨਿਕਲ ਆਇਆ, ਜਿਥੇ ਉਸ ਨੇ ਪੂਰੇ ਪੰਦਰਾਂ ਦਿਨ ਇਕ ਰੋਗੀ ਦੀ ਹਾਲਤ ਵਿਚ ਬਤੀਤ ਕੀਤੇ ਸਨ ! ।

ਜਦੋਂ ਬਾਹਰ ਸੜਕ ਤੇ ਆਇਆ ਤਾਂ ਉਸ ਨੇ ਫੇਰ ਸੁਭਾਵਕ ਮੁੜ ਕੇ ਆਪਣੇ ਕਮਰੇ ਵਲ ਦੇਖਿਆ । ਤਿੰਨ ਬਾਰੀਆਂ ਬੰਦ ਸਨ, ਪਰ ਇਕ ਖੁਲੀ ਸੀ ਤੇ ਉਸ ਖੁਲੀ ਬਾਰੀ ਵਿਚੋਂ ਨਰਸ ਉਸ ਵਲ ਦੇਖ ਰਹੀ ਸੀ । ਨਜ਼ਰਾਂ ਮਿਲੀਆਂ ਨਰਸ ਨੇ ਆਪਣਾ ਨਿੱਕਾ ਜਿਹਾ ਚਿੱਟਾ ਰੁਮਾਲ ਲਹਿਰਾਇਆ ਤੇ ਬਾਰੀ ਬੰਦ ਕਰ ਦਿੱਤੀ।

ਉਸ ਦੇ ਦੋਸਤ ਅੱਬਸ ਨੇ ਜਦੋਂ ਇਹ ਨਜ਼ਾਰਾ ਦੇਖਿਆਤਾਂ ਅੱਖ ਮਾਰਦਿਆਂ ਸ਼ਈਦ ਨੂੰ ਕਿਹਾ, “ਭਈ, ਮੈਨੂੰ ਤੇ ਦਾਲ ਵਿਚ ਕੁਛ ਕਾਲਾ ਕਾਲਾ ਨਜ਼ਰ ਆਉਂਦਾ ਏ।

੬.

ਪੰਦਰਾਂ ਦਿਨਾਂ ਮਗਰੋਂ ਜਦੋਂ ਸਈਦ ਘਰ ਪਹੁੰਚਾ ਤਾਂ ਸਭ ਤੋਂ ਪਹਿਲਾਂ ਰਾਜੋ ਮੱਥੇ ਲਗੀ ਜਿਹੜੀ ਦੌੜਦੀ ਦੌੜਦੀ ਬੁਹਿਓ ਬਾਹਰ ਅ ਰਹੀ ਸੀ । ਉਸਨੂੰ ਦੇਖਕੇ ਰੁਕ ਗਈ ਤੇ ਹੁੱਕਦੀ ਹੋਈ ਬੋਲੀ, 'ਮੀਅ ਜੀ ! ਤੁਸੀਂ ਠੀਕ ਹੋ ਗਏ...ਠੀਕ ਹੋ ਗਏ ਮੈਂ ਪੰਜਾਂ ਪਿਆਂ ਦੇ ਪੈਸੇ ਲੈਣ ਜਾ ਰਹੀ ਹਾਂ ।

ਇਹ ਕਹਿ ਕੇ ਉਹ ਚਲੀ ਗਈ । ਸਈਦ ਨੇ ਸੁਖ ਦਾ ਸਾਹ ਲਿਆ। ਅਗੇ ਵਧਿਆ ਤਾਂ ਉਸ ਦੀ ਮਾਂ ਨੇ ਘੁੱਟ ਕੇ ਛਾਤੀ ਨਾਲ ਲਿਆ ਅਤੇ ਜਲਦੀ ਜਲਦੀ ਮੱਥਾ ਚੁੰਮਣ ਲਗ ਪਈ। ਸਈਦ ਨੂੰ 'ਪਣੀ ਮਾਂ ਦੇ ਇਸ ਤੋਂ ਵੱਧ ਪਿਆਰ ਵਿਚ ਇਕ ਉਲਝਣ ਹੀ

ਸੀ ਪਰ ਬਿਮਾਰੀ ਮਗਰੋਂ ਉਸ ਦਾ ਸੁਭਾ ਕੁਝ ਨਰਮ ਹੋ ਜਾਣ ਕਰ ਕੇ ਮਾਂ ਪਿਆਰ ਉਸ ਨੂੰ ਚੰਗਾ ਮਲੂਮ ਹੋਇਆ ।

੫੭