ਪੰਨਾ:Nar nari.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਹਾ, “ਅੰਮਾਂ, ਹਸਪਤਾਲ ਦੀ ਉਹ ਕੁੜੀ ਬੁਰੀ ਨਹੀਂ ਸੀ......?

ਫੇਰ ਰਸ਼ੀਦ ਨੇ ਮੁਸਕਰਾਕੇ ਕਿਹਾ, “ਤੁਹਾਡਾ ਡਬਲ ਨਮੋਨੀਆਂ - ਦਵਾ ਤੋਂ ਬਿਨਾਂ ਐਵੇਂ ਠੀਕ ਨਹੀਂ ਹੋ ਗਿਆ। ਕਈ ਨਰਸਾਂ ਬਿਲਕੁਲ ਅੰਮਿਤਪਾਰਾ ਹੁੰਦੀਆਂ ਨੇ।

ਅੱਬਾਸ਼ ਨੂੰ ਰਸ਼ੀਦ ਦਾ ਵਾਕ ਬੜਾ ਪਸੰਦ ਆਇਆ, “ਆਹਾ ! ਕੀ ਗੱਲ ਕਹੀ ਏ......ਨਰਸ ਤੇ ਅੰਮ੍ਰਿਤਧਾਰਾ......ਮੈਂ ਸਮਝਦਾ ਹਾਂ ਸਈਦ ? ਅਧੀ ਸ਼ੀਸ਼ੀ ਤੇ ਖਤਮ ਕਰ ਦਿੱਤੀ ਹੋਵੇਗੀ ਤੂੰ...? ਬਈ ਇਹੋ ਜਹੀਆਂ ਦਵਾਈਆਂ ਬੇਦਰਦੀ ਨਾਲ ਨਹੀਂ ਵਰਤੀਆਂ ਜਾਂਦੀਆਂ ।

ਸਈਦ ਨੂੰ ਇਹ ਫਜ਼ੂਲ ਗੱਲਾਂ ਚੰਗੀਆਂ ਲੱਗੀਆਂ। ਉਹ ਕਹਿਣ ਲਗਾ ਕੀ ਖਿਆਲ ਐ ? ਹਸਪਤਾਲ ਵਿਚ ਉਹਦੇ ਵਰਗੀ ਤਿੱਖੀ ਨਰਸ ਕੋਈ ਹੀ ਹੋਵੇਗੀ....ਬਈ ਹਸਪਤਾਲ ਵਾਲਿਆਂ ਦੀ ਸਮਝ ਦੀ ਦਾਦ ਦੇਣੀ ਪੈਂਦੀ ਐ ਕਿ ਉਨਾਂ ਨੇ ਮਿਸ ਫ਼ਰੀਆ ਨੂੰ ਮੇਰੀ ਦੇਖ ਭਾਲ ਤੇ ਲਾ ਦਿੱਤਾ ਉੱਜ ਤੇ ਇਸ ਸ਼ਹਿਰ ਵਿਚ ਕਿਸੇ ਤੀਵੀਂ ਦੀ ਨੰਗੀ ਲੱਤ ਨਜ਼ਰ ਈ ਨਹੀਂ ਆਉਂਦੀ-ਅਤੇ ਹੁਣ ਤਾਂ ਠੰਡ ਵੀ ਜ਼ੋਰਾਂ ਤੇ ਐ, ਸਾਰੀਆਂ ਲੱਤਾਂ ਮੋਟੇ ਮੋਟੇ ਉਛਾੜਾਂ ਵਿਚ ਰਹਿੰਦੀਆਂ ਨੇ, ਇਸ ਲਈ ਉਸਦੀਆਂ ਨੰਗੀਆਂ ਪਿੰਨੀਆਂ ਨੇ ਬੜਾ ਨਿੱਘ ਦਿੱਤਾ...ਪਰ ਤੁਸੀਂ ਉਸ ਦੀਆਂ ਪਿੰਨੀਆਂ ਨਹੀਂ ਦੇਖੀਆਂ ।

ਅੱਬਾਸ ਕਹਿਣ ਲੱਗਾ, 'ਕੀ ਪ੍ਰਸਿੱਧ ਥਾਵਾਂ ਵਿਚ ਸ਼ਾਮਲ ਕਰਨ ਦੇ ਲਾਇਕ ਨੇ ?”

ਇਹ ਸੁਣਕੇ ਸਈਦ ਇਕ ਦਮ ਗੰਭੀਰ ਹੋਗਿਆ, 'ਬਈ ਮਖੌਲ ਛੱਡੋ, ਉਸਨੇ ਮੇਰੀ ਸੇਵਾ ਦੀ ਕੋਈ ਕਸਰ ਨਹੀਂ ਛੱਡੀ । ਬਾਲ ਸਮਝ ਕੇ ਮੇਰੀ ਸੇਵਾ ਕਰਦੀ ਸੀ । ਕਦੀ ਕਦੀ ਮੇਰਾ ਮੁੰਹ ਵੀ ਧੁਆਉਂਦੀ ਸੀ, ਨੱਕ ਵੀ ਪੰਝਦੀ ਸੀ । ਮੈਂ ਉਸ ਬਾ ਬੜਾ ਅਹਿਸਾਨਮੰਦ ਹਾਂ । ਮੇਰਾ ਖਿਆਲ ਹੈ ਕਿ ਮੈਂ ਉਸਨੂੰ ਸਗਾਤ ਵਜੋਂ ਇਕ ਸਾਹੜੀ ਭੇਚ ਦਵਾਂ।ਇਕ ਵਾਰੀ ਉਸ ਨੇ ਕਿਹਾ ਸੀ ਕਿ ਉਸਨੂੰ ਸਾਹੜੀ ਬੰਨਣ ਦਾ ਬੜਾ ਸ਼ੌਕ ਹੈ ।

੫੯.