ਪੰਨਾ:Nar nari.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਉ ਅੱਬਾਸ ! ਤੇਰਾ ਕੀ ਖਿਆਲ ਐ ? .

ਅਬਾਸ ਨੇ ਕਿਹਾ, ਨੇਕ ਕੰਮ ਦਾ ਕੀ ਪੁਛਣਾ ਪਰ ਸ਼ਰਤ ਇਹ ਹੈ ਕਿ ਸਾਹੜੀ ਲੈ ਕੇ ਮੈਂ ਜਾਵਾਂਗਾ । ਸੋ ਫੈਸਲਾ ਹੋਇਆ ਕਿਸਾ ੜੀ ਚਿਟੀ ਹੋਵੇ, ਕਿਉਂਕਿ ਇਹ ਰੰਗ ਮੈਨੂੰ ਬੜਾ ਪਸੰਦ ਹੈ।'

ਅਗਲੇ ਦਿਨ ਹੀ ਸਈਦ ਤੇ ਅੱਬਾਸ ਨੇ ਕਲ ਮਾਰਕੀਟ ਵਿਚ ਚਿਟੇ ਰੰਗ ਦੀ ਇਕ ਸ਼ਾਹੜੀ ਪਸੰਦ ਕੀਤੀ, ਜਿਸਦੇ ਆਸੇ ਪਾਸੇ ਚਿੱਟੇ ਤਿਲੇ ਦਾ ਬਾਰਡਰ ਸੀ । ਮੁਲ ਤਾਰ ਕੇ ਇਕ ਚਟ ਉਤੇ ਸਈਦ ਨੇ ਨਰਸ ਦਾ ਨਾਂ ਲਿਖਕੇ ਸਾਹੜੀ ਉਤੇ ਲਾ ਦਿੱਤਾ। ਜਦੋਂ ਅੱਬਾਸਕਟ ਲੈ ਕੇ ਹਸਪਤਾਲ ਵੱਲ ਜਾਣ ਲੱਗਾ ਤਾਂ ਸਈਦ ਨੇ ਕਿਹਾ, “ਅੱਤ ਸ ! ਮੇਰੇ ਖਿਆਲ ਵਿਚ ਹਸਪਤਾਲ ਅੰਦਰ ਸੁਗਾਤ ਦੇਣੀ ਠੀਕ ਨਹੀਂ ਹੋਵੇਗੀ ।

ਅੱਬਾਸ ਜ਼ਾਂਦਾ ਜਾਂਦਾ ਰੁਕ ਕੇ ਬੋਲਿਆ-'ਮੈਂ ਤੇ ਉਸ ਦੇ ਘਰ ਚ ਲਿਆ ਹਾਂ, ਹਸਪਤਾਲ ਵਿਚ ਤੇ ਬਿਮਾਰ ਜਾਂਦੇ ਨੇ

ਅੱਬਾਸ ਚਲਾ ਗਿਆ ਤੇ ਤਰਕਾਲਾਂ ਵੇਲੇ ਉਸ ਸਮੇਂ ਵਾਪਤ ਆਇਆ ਜਦੋਂ ਸਈਦ ਆਪਣੀ ਮਾਂ ਕੋਲੋਂ ਚਾਹ ਪੀਕੇ ਆਪਣੀਬੈਠਕ ਵੱਲ ਜਾ ਰਿਹਾ ਸੀ । ਦਰਵਾਜ਼ਾ ਖੜਕਿਆ ਅਤੇ ਨਾਲ ਹੀ 'ਖਵਾਜਾ ਸਾਹਿਬ’ ਦੀ ਅਵਾਜ਼ ਆਈ ਤੇ ਉਸ ਨੇ ਸਮਝ ਲਿਆ ਕ ਅੱਬਾਸ ਹੈ ਅਤੇ ਕੋਈ ਸਵਾਦਲੀ ਖਬਰ ਲਿਆਇਆ ਏ । ਜਦੋਂ ਦੋਵੇਂ ਆਰਾਮ ਨਾਲ ਬੈਠਕ ਵਿਚ ਬੈਠ ਗਏ ਤਾਂ ਗੱਲਾਂ ਸ਼ੁਰੂ ਹੋਈਆਂ।

“ਬਈ,ਮੈਨੂੰ ਸ਼ੱਕ ਐ ਕਿ ਉਸਨੂੰ ਤੇਰੇ ਨਾਲ ਬੁਰੀ ਤਰਾਂ ਮੁਹੱਬਤ ਹੈ। ’ ਅੱਬਾਸ ਨੇ ਕਿਹਾ, "ਪਰ ਮੈਂ ਅਨੁਮਾਨ ਲਾਇਆਏ ਕਿ ਉਹ ਤੇਰੇ ਪਿਆਰ ਵਿਚ ਕੈਦ ਹੈ, ਪਤਾ ਨਹੀਂ ਤੇ ਉਸ ਉਤੇ ਕੀ ਜਾਦੂ ਕਰ ਦਿਤਾ ਏ।”

‘‘ਪਹਿਲਾਂ ਸਾਰੀ ਗੱਲ ਤੇ ਦੱਸ ?’’ ਸਈਦ ਨੇ ਪੁੱਛਿਆ।

“ਮੈਂ ਓਥੇ ਗਿਆ । ਉਸ ਦਾ ਟਿਕਾਣਾ ਪਤਾ ਕੀਤਾ। ਉਹ ਡਿਊਟੀ ਤੇ ਨਹੀਂ ਸੀ । ਸੋ ਉਸ ਨੇ ਮੈਨੂੰ ਆਪਣੇ ਨਿੱਕੇ ਜ਼ਹੇ ਕਮਰੇ

੬੦.