ਪੰਨਾ:Nar nari.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਬੁਲਾ ਲਿਆ ਅਤੇ ਮੇਰੇ ਆਉਣ ਦਾ ਕਾਰਨ ਪੁਛਿਆ। ਮੈਂ ਸਾਹੜੀ ਦਾ ਪਕਟ ਉਸ ਨੂੰ ਦੇ ਦਿੱਤਾ । ਖੁਲ ਕੇ ਜਦੋਂ ਉਸ ਨੇ ਸਾਹੜੀ ਦੇਖੀ ਤਾਂ ਉਸ ਦੀਆਂ ਅੱਖਾਂ ਭਰ ਆਈਆਂ......ਕਹਿਣ ਲੱਗੀ,।ਇਹ ਤਕਲੀਫ ਭਲਾ ਕਿਉਂ ਕੀਤੀ ? ਪਰ ਇਹ ਸਾਹੜੀ ਮੈਨੂੰ ਪਸੰਦ ਹੈ । ਉਨ੍ਹਾਂ ਦਾ ਟਸਟ ਬੜਾ ਚੰਗਾ ਏ। ਚਿੱਟੇ ਕੱਪੜੇ ਪਹਿਨ ਪਹਿਨ ਕੇ ਬਾਵੇਂ ਮੇਰਾ ਦੀ ਉਕਤਾ ਗਿਆ ਏ, ਪਰ ਇਸ ਵਿਚ ਇਕ ਖਾਸ ਗਲ ਐ ... ਇਹ......ਇਹ ਬਾਰਡਰ ਕਿੰਨਾ ਪਿਆਰਾ ਏ ! ਜੋ ਚੌੜਾ ਹੁੰਦਾ ਤਾਂ ਸਰੀ ਖੁਬਸੂਰਤੀ ਮਾਰੀ ਜਾਂਦੀ ! ਖ਼ਰੇ ਵਲੋਂ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ...ਪਰ...ਪਰ ਉਹ ਆਪ ਕਿਉਂ ਨਹੀਂ ਆਏ..... ਉਨਾਂ ਨੇ ਆਪ ਆਉਣਾ ਚਾਹੀਦਾ ਸੀ । ਇਹ ਕਹਿੰਦਿਆਂ ਕਹਿੰਦਿਆਂ ਉਹ ਰੁਕ ਗਈ ਅਤੇ ਗੱਲ ਹੋਰ ਪਾਸੇ ਲੈ ਗਈ । ਬੋਲੀ, 'ਤੁਸੀਂ ਵੀ ਬੜੀ ਤਕਲੀਫ ਕੀਤੀ ਏ, ਮੈਨੂੰ ਤੁਹਾਡਾ ਵੀ ਸ਼ੁਕਰੀਆ ਅਦਾ ਕਰਨਾ ਕਾਹੀਦਾ ਏ......!

ਇਹ ਸੁਣ ਕੇ ਸਈਦ ਨੇ ਅੱਬਾਸ ਕੋਲੋਂ ਪੁਛਿਆ, “ਪਰ ਇਸ ਗੱਲ ਬਾਤ ਤੋਂ ਕੀ ਸਾਬਤ ਹੁੰਦਾ ਏ ? ਕੁਝ ਵੀ ਨਹੀਂ......”

ਬਈ, ਦੱਸਣ ਨਾਲ ਕੀ ਸਾਬਤ ਹੋਵੇਗਾ । ਮੈਂ ਮਿਸ ਫ਼ਰੀਆ ਨਹੀਂ ਤੂੰ ਓਥੇ ਹੁੰਦਾ ਤਾਂ ਉਹੋ ਨਤੀਜਾ ਕੱਢਦਾ ਜਿਹੜਾ ਮੈਂ ਕਢਿਆ ਏ ਅਤੇ ਉਸ ਨੇ ਇਹ ਵੀ ਕਿਹਾ, “ਉਨਾਂ ਨੂੰ ਕਹਿਣਾ ਕਿ ਕਦੀ ਏਧਰ ਕੰਪਨੀ ਬਾਗ ਵੱਲ ਆਉਣ ਤਾਂ ਮੈਨੂੰ ਜ਼ਰੂਰ ਮਿਲਣ। ਮੇਰੇ ਕਮਰੇ ਦਾ ਨੰਬਰ ਤੁਸੀਂ ਉਨਾਂ ਨੂੰ ਦੱਸ ਦੇਣਾ।ਲੱਭਦਿਆਂ ਉਨਾਂ ਨੂੰ ਤਕਲੀਫ਼ ਨਹੀਂ ਹੋਵੇਗੀ । ਰਤਾ ਠਹਿਰੋ !......ਤੁਹਾਨੂੰ ਪਤਾ ਏ, ਇਸ ਤੋਂ ਸਰੋਂ ਉਸ ਨੇ ਕੀ ਕਿਹਾ ?'

ਕਿਹਾ ਹੋੜੇਗਾ, ਤਸ਼ਰੀਫ ਲੈ ਜਾਉ !

ਉਸ ਨੇ ਛੋਟੇ ਜਹੇ ਪੈਡ ਉਤੇ ਤੈਨੂੰ ਇਕ ਖ਼ਤ ਲਿਖਿਆ, ਪਰ ਰਤਾ ਕੁ ਸੋਚ ਕੇ ਉਸ ਨੇ ਪਾੜ ਦਿੱਤਾ। ਫੇਹ ਇਕ ਹੋਰ ਲਿਖਿਆ ਉਹ ਵੀ ਪਾੜ ਦਿੱਤਾ ਅਤੇ ਮੇਰੀ ਵਲ ਮੁਰਖਾਂ ਵਾਂਗ ਦੇਖ ਕੇ ਘਬਰਾਈ

੬੧.