ਪੰਨਾ:Nar nari.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਵਾਜ਼ ਵਿਚ ਬੋਲੀ, ‘‘ਸਮਝ ਵਿਚ ਨਹੀਂ ਆਉਂਦਾ......ਧੰਨਵਾਦ ਕਿਨ੍ਹਾਂ ਸ਼ਬਦਾਂ ਵਿਚ ਕਰਾਂ।” ਇਹ ਕਹਿ ਕੇ ਉਸਨੇ ਫੇਰ ਕੋਸ਼ਿਸ਼ ਕੀਤੀ ਤੇ ਸਫਲ ਰਹੀ । ਬੜੀ ਸੋਚ ਵਿਚਾਰ ਮਗਰੋਂ ਉਸ ਨੇ ਇਕ ਖਤ ਲਿਖਿਆ ਅਤੇ ਲਿਫਾਫ ਵਿਚ ਬੰਦ ਕਰਕੇ ਮੈਨੂੰ ਦੇਂਦੀ ਹੋਈ ਬੋਲੀ, ‘‘ਇਹ ਉਨ੍ਹਾਂ ਨੂੰ ਦੇ ਦੇਣਾ । ਮਾਂ ਉਹ ਖਤ ਲੈ ਕੇ ਬਾਹਰ ਆਇਆ ਅਤੇ... ’’

‘‘ਖਤ ਕਿੱਥੇ ਐ ? ’’ ਸਈਦ ਨੂੰ ਬੇਚੈਨੀ ਨਾਲ ਪੁਛਿਆਂ।

ਅੱਬਾਸ ਨੇ ਬੜੀ ਬੇਪਰਵਾਹੀ ਨਾਲ ਉੱਤਰ ਦਿੱਤਾ, 'ਮੇਰੇ ਕੋਲ ਐ......ਪਰ ਹਾਂ, ਮੈਂ ਬਾਹਰ ਆ ਕੇ ਲਿਫਾਫਾ ਦੇਖਿਆ। ਉਸ ਉਤੇ ਲਿਖਿਆ ਸੀ “ਪ੍ਰਾਈਵੇਟ ’ ਇਸ ਲਈ ਮੈਂ ਉਹ ਖੋਲ ਲਿਆ । ’’ “ਤੂੰ ਖੋਲ ਲਿਆ ? ’’

ਖੋਲ ਲਿਆਂ ਤੇ ਪੜ੍ਹ ਕੇ ਦੇਖਿਆ ਤਾਂ ਪਤਾ ਲੱਗਾ ਕਿ ਉਹ ਤੇਨੂੰ ਮਿਲਣ ਲਈ ਬੜੀ ਬੇਚੈਨ ਹੈ। ਖਤ ਦਾ ਮਜ਼ਮੂਨ ਇਹ ਹੈ-ਮੈਂ ਹਾਨੂੰ ਮਿਲਣਾ ਚਾਹੁੰਦੀ ਹਾਂ। ਮੇਰੀ ਤਬੀਅਤ ਅਜ ਕਲ ਬੜੀ ਦਾਸ ਹੈ। ਸਾਹੜੀ ਦਾ ਬਹੁਤ ਬਹੁਤ ਧੰਨਵਾਦ। ਮੈਂ ਇਹ ਪਰਸੋ ਬਾਲਰੂਮ ਡਾਂਸ ਵਿਚ ਪਹਿਨ ਕੇ ਜਾਵੇਗੀ ਜਿਹੜਾ ਛਾਉਣੀ ਵਿਚ ਹੋ ਰਿਹਾ ਏ।

ਇਹ ਕਹਿੰਦਿਆਂ ਅੱਬਾਸ ਨੇ ਖੀਸੇ ਵਿਚੋਂ ਲਫਾਫਾ ਕੱਢ ਕੇ ਸਈਦ ਨੂੰ ਤੇ ਦਿੱਤਾ, “ਤੂੰ ਆਪ ਵੀ ਪੜ੍ਹ ਸਕਦਾ ਹੈ ?

ਸਈਦ ਨੂੰ ਲਫਾਫੇ ਵਿਚੋਂ ਚਿੱਠੀ ਕੱਢ ਕੇ ਪੜੀ। ਪੜ੍ਹ ਕੇ ਉਹ ਰਤਾ ਸ਼ੱਕ ਵਿਚ ਪੈ ਗਿਆ......ਉਹ ਮੈਨੂੰ ਕਿਉਂ ਖ਼ਿਲਣਾ ਚਾਹੁੰਦੀ ਏ | ਅਤੇ ਉਦਾਸ ਕਿਉਂ ਹੈ ? ਕੀ ਉਸ ਦੀ ਉਦਾਸੀ ਮੈਨੂੰ ਮਿਲ ਕੇ ਦੂਰ ਹੋ ਜਾਏਗੀ ? ਕਿਤੇ ਇਹ ਤੇ ਨਹੀਂ ਕਿ ਮੇਰੇ ਓਥੋਂ ਆ ਜਾਣ ਕਰਕੇ ਹੀ ਉਦਾਸ਼ ਹੋ ਗਈ ਹੋਵੇ ਅਤੇ ਇਹ ਜੋ ਅੱਬਾਸ਼ ਦਾ ਖ਼ਿਆਲ ਹੈ ਕਿ ਉਹ ਸੱਚ ਮੁਚ ਮੇਰੇ ਨਾਲ ਮੁਹੱਬਤ ਕਰਦੀ ਏ...

ਇਸ ਆਖਰੀ ਖਿਆਲ ਨਾਲ ਉਸ ਨੂੰ ਹਾਸਾ ਆ ਗਿਆਂ !

੬੨