ਪੰਨਾ:Nar nari.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਬਾਸ ਨੂੰ ਬਿਲਕੁਲ ਅਹਿਮਕ ਹੈ, ਉਸ ਨੂੰ ਮੇਰੇ ਨਾਲ ਨਹੀਂ ਕਿਸੇ ਹੋਰ ਨਾਲ ਪਿਆਰ ਹੋ ਗਿਆਂ ਏ ਅਤੇ ਉਹ ਮੈਨੂੰ ਉਸ ਦਾ ਸਾਰਾ ਹਾਲ ਸੁਨਾਉਣਾ ਚਾਹੁੰਦੀ ਏ । ਮੈਂ ਇਕ ਵਾਰੀ ਉਸ ਨੂੰ ਹਾਸੇ ਹਾਸੇ ਵਿਚ ਕਿਹਾ ਸੀ, ਜਦੋਂ ਕਿਸੇ ਨਾਲ ਪਿਆਰ ਕਰਨ ਲੱਗੇ ਮੈਨੂੰ ਜ਼ਰੂਰ ਦੱਸਣਾ। ਹੋ ਸਕਦਾ ਏ ਕਾਮਦੇਵ ਨੇ ਉਸ਼ ਦੇ ਦਿਲ ਤੇ ਆਪਣਾ ਪਹਿਲਾ ਤੀਰ ਚਲ ਦਿਤਾ ਹੋਵੇ । ਖੈਰ ਛੱਡੋ ਇਹ ਕਹਾਣੀ, ਇਹ ਦੱਸ ਪਈ ਤੇ ਕਦੀ ਕਿਸੇ ਔਗਲੇ ਇੰਡੀਅਨ ਕੁੜੀ ਨਾਲ ਪਿਆਰ ਕੀਤਾ ਏ ? ’

ਅੱਬਾਸ ਨੇ ਉੱਤਰ ਦਿੱਤਾ, 'ਮੈਂ ਨਿਰੋਲ ਯੂਰਪੀਅਨ ਕੁੜੀ ਤੋਂ ਲੈ ਕੇ ਚਹੜੀ ਤਕ ਸਭਨਾਂ ਨਾਲ ਪਿਆਰ ਕੀਤਾ ਏ, ਪਰ ਮੇਰਾ ਪਿਆਰ ਮੇਰੇ ਤਕ ਹੀ ਰਿਹਾ ਏ । ਸੱਚ ਪੁਛੇ ਤਾਂ ਮੈਂ ਤੇਰੀ ਮਿਸ ਫ਼ਰੀਆ ਨਾਲ ਵੀ ਪਿਆਰ ਕਰਨ ਲਗ ਪਿਆ ਹਾਂ, ਪਰ ਜਿਸ ਤਰਾਂ ਤੂੰ ਕਹਿੰਦਾ ਏ, ਉਹ ਚੰਦਰੀ ਕਿਸੇ ਹੋਰ ਨਾਲ ਪਿਆਰ ਕਰਨ ਲਗ ਪਈ ਏ । ਮੇਰੇ ਖਿਆਲ ਵਿਚ ਤੇ ਇਹ ਲੜੀ ਏਸੇ ਤਰਾਂ ਹੀ ਬੱਝੀ ਰਹੇਗੀ । ਅੰਤ ਇਕ ਦਿਨ ਵਿਆਹ ਹੋ ਜਾਏਗਾ ਅਤੇ ਸਾਰਾ ਪਿਆਰ ਰਖਿਆ ਰਖਾਇਆ ਰਹਿ ਜਾਏ ।

ਸੱਦਾਸ ਉਦਾਸ ਹੋ ਗਿਆ । ਸਈਦ ਨੇ ਪੁਛਿਆ-- ‘ਅੱਬਾਸ ’ ! ਕੀ ਤੂੰ ਸਚ ਮੁਚ ਹੀ ਕਿਸੇ ਨਾਲ ਪਿਆਰ ਕਰਨਾ ਚਾਹੁਨਾ ਏ ? ’

ਅੱਬਾਸ ਜਿਵੇਂ ਤੜਪ ਕੇ ਬੋਲਿਆ- ‘ਇਹ ਸਚ ਮੁਚ ਹੀ ਖੂਬ ਕਹੀ ! ਯਾਰ, ਸਮਾ ਬੀਤ ਗਿਆ ਏ ਕੋਸ਼ਿਸ਼ ਕਰਦਿਆਂ ਅਤੇ ਹਣ ਤੇ ਮੁਹੱਬਤ ਦੀ ਖਾਹਿਸ਼ ਬਹੁਤ ਗਈ ਏ । ਕੋਈ ਵੀ ਹੋਵੇ, ਪਰ ਔਰਤ ਹੋਵੇਂ ਔਰਤ ਖੁਦਾ ਦੀ ਕਸਮ ਖ਼ਜ਼ਾਂ ਆ ਜਾਏ।

ਇਹ ਕਹਿਕੇ ਅੱਬਾਸ ਮਜ਼ਾ ਲੈਣ ਲਈ ਜ਼ੋਰ ਸ਼ੋਰ ਨਾਲ ਆਪਣੇ ਹੱਥ ਮਲਣ ਲਗ ਪਿਆ- ‘ਪਰ ਮੈਂ ਇਹੋ ਜਹੇ ਪਿਆਰ ਦੇ ਹੱਕ ਵਿਚ ਨਹੀਂ, ਜਿਹੜਾ ਤਪਦਿਕ ਜਾਂ ਦਮੇ ਦੇ ਰੋਗ ਵਾਂਗ ਹਮੇਸ਼ਾਂ ਲਈ ਚਿੰਬੜ ਜਾਏ।ਮੈਂ ਵਧ ਤੋਂ ਵਧ ਇਕ ਜਾਂ ਦੋ ਸਾਲ ਕਿਸ ਔਰਤ ਨਾਲ ਪਿਆਰ

੬੩