ਸਮੱਗਰੀ 'ਤੇ ਜਾਓ

ਪੰਨਾ:Nar nari.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਇਹ ਖੂਬਸੂਰਤੀ ਤੇਰੀ ਪ੍ਰੇਮਕਾ ਵਿਚ ਕਿੱਥੇ ਸਰੂ ਹੁੰਦੀ ਹੈ, ਤਦ ਉਸ ਦਾ ਦਿਮਾਗ ਕਰੀ ਸਲੇਟ ਵਾਂਗ ਸਾਫ ਹੋ ਜਾਂਦਾ । ਹੁਸਨ ਦਾ ਮਤਲਬ ਉਹ ਉੱਕ ਹੀ ਨਹੀਂ ਸਮਝਦਾ ਸੀ । ਕਾਲਜ ਵਿਚ ਵਿਦਿਆ ਪ੍ਰਾਪਤੀ ਸਮੇਂ ਵੀ ਉਸ ਦਾ ਮਾਨਸਿਕ ਵਿਕਾਸ ਬੜੇ ਘਟੀਆ ਤਰ ਕੇ ਨਾਲ ਹੋਇਆ ਸੀ, ਪਰ ਉਸ ਦੇ ਇਸ਼ਕ ਦੀ ਕਹਾਣੀ ਐਨੀ ਲੰਮੀ ਸੀ ਕਿ ਜਿਓਮੈਟਰੀ ਦੀ ਕਿਤਾਬ ਨਾਲੋਂ ਵੀ ਵੱਡੀ ਕਿਤਬ ਤਿਆਰ ਹੋ ਸਕਦੀ ਸੀ । ਭਲਾ ਇਹੋ ਜਹੇ ਮੂਰਖਾਂ ਨੂੰ ਮੁਹੱਬਤ ਕਰਨ ਦਾ ਕੀ ਹੱਕ ਹੈ ? ਇਹ ਸਵਾਲ ਕਈ ਵਾਰੀ ਸਈਦ ਦੇ ਦਿਮਾਗ ਵਿੱਚ ਆਉਂਦਾ ਅਤੇ ਦਿਨੋ ਦਿਨ ਉਸ ਦੀ ਪਰੇਸ਼ਾਨੀ ਵਧਾਉਂਦਾ ਚਲਾ ਜਾਂਦਾ ।
ਅਸਲ ਵਿਚ ਹੋਰਨਾਂ ਨੂੰ ਮੁਹੱਬਤ ਕਰਦਿਆਂ ਦੇਖ ਕੇ ਉਸ ਦੇ ਦਿਲ ਅੰਦਰ ਈਰਖਾ ਦੀ ਅੱਗ ਭੜਕ ਉਠਦੀ। ਉਹ ਸਮਝਦਾ ਕਿ ਉਸ ਦੀ ਇਹ ਕਮੀਨਗੀ ਏ, ਪਰ ਉਹ ਬੇਵੱਸ ਸੀ । ਮੁਹੱਬਤ ਕਰਨ ਦੀ ਜ਼ਬਰਦਸਤ ਲਾਲਮਾ ਉਸ ਦੇ ਦਿਮਾਗ ਵਿਚ ਇਸ ਤਰਾਂ ਛਾਈ ਰਹਿੰਦੀ ਕਿ ਕਈ ਵਾਰ ਉਹ ਆਪਣੇ ਦਿਲ ਵਿਚ ਮੁਹੱਬਤ ਕਰਨ ਵਾਲਿਆਂ ਨੂੰ ਗਾਲਾਂ ਵੀ ਦੇਣ ਲਗ ਪੈਂਦਾ । ਗਾਲਾਂ ਦੇਣ ਮਗਰੋਂ ਉਸ ਆਪਣੇ ਆਪ ਨੂੰ ਵੀ ਕੋਸਣ ਲਗ ਪਦਾ ਕਿ ਉਸ ਨੇ ਦੂਸਰਿਆਂ ਨੂੰ ਅਜਾਈ ਹੀ ਬੁਰਾ ਭਲਾ ਕਿਹਾ ਏ। ਭਲਾ ਜੇ ਦੁਨੀਆਂ ਦੇ ਸਾਰੇ ਲੋਕ ਇਸ਼ਕ ਕਰਨ ਲਗ ਪੈਣ ਤਾਂ ਇਸ ਵਿਚ ਮਰੇ ਪਿਓ ਦਾ ਕੀ ਵਿਗੜਦਾ ਏ । ਮੈਨੂੰ ਤੇ ਆਪਣੇ ਨਾਲ ਵਾਸਤਾ ਹੋਣਾ ਚਾਹੀਦਾ ਏ। ਜੋ ਮੈਂ ਕਿਸੇ ਮੁਹੱਬਤ ਦੇ ਜਾਲ ਵਿਚ ਨਹੀਂ ਫਸਦਾ ਤਾਂ ਇਸ ਵਿਚ ਦੁਚਿਆਂ ਦਾ ਕੀ ਦੋਸ਼ ਹੈ ? ਹੋ ਸਕਦਾ ਏ ਕਿ ਕਿਸੇ ਗੱਲੋਂ ਮੈਂ ਮੁਹੱਬਤ ਦੇ ਲਾਇਕ ਹੀ ਨਾ ਹੋਵਾਂ ? ਕੀ ਪਤਾ ਏ ਕਿ ਮੋਟੀ ਬੁਧ ਤੇ ਮੂਰਖ ਹੋਣਾ ਹੀ ਦਸ਼ਕੇ ਕਰਨ ਲਈ ਜ਼ਰੂਰੀ ਹੋਣ.........
ਇਸ ਤਰ੍ਹਾਂ ਸੋਚਦਿਆਂ ਉਹ ਇਸ ਨਤੀਜੇ ਤੇ ਪੁੱਜਦਾ ਕਿ

੧੦