ਪੰਨਾ:Nar nari.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰ ਸਕਦਾ ਹਾਂ ਤੇ ਫੇਰ ਬੱਸ਼ । ’’

ਪਿਆਰ ਕਿੰਨਾ ਕੁ ਚਿਰ ਕੀਤਾ ਜਾ ਸਕਦਾ ਏ,ਇਹ ਸਈਦ ਨੂੰ ਪਤਾ ਨਹੀਂ ਸੀ । ਟਾਈਫਾਈਡ ਬੁਖਾਰ ਵਾਂਗ ਕੀ ਉਸ ਦਾ ਵੀ ਸਮਾਂ ਨੀਯਤ ਹੁੰਦਾ ਏ, ਇਸ ਦਾ ਵੀ ਉਸ ਨੂੰ ਪਤਾ ਨਹੀਂ ਸੀ । ਪਰ ਇਹ ਪਿਆਰ ਜਿਹੜਾ ਹੁਣੇ ਹੁਣੇ ਉਸ ਦੇ ਦਿਲ ਵਿਚ ਪੈਦਾ ਹੋਇਆ ਸੀ, ਕਿੰਨਾ ਕੁ ਚਿਰ ਚਿੰਬੜਿਆ ਰਹੇਗਾ ? ਇਹ ਸਵਾਲ ਉਸਦੇ ਦਿਲ ਵਿਚ ਆਇਆ ਹੀ ਸੀ ਕਿ ਰਾਜੋ ਤੇ ਉਸ ਦੇ ਆਸੇ ਪਾਸੇ ਦੀਆਂ ਸਾਰੀਆਂ ਚੀਜ਼ਾਂ ਨਜ਼ਰ ਸਾਹਮਣੇ ਫਿਰਨ ਲਗ ਪਈਆਂ ਅਤੇ ਉਹ ਉਸ ਪੁਰਸ਼ ਵਾਂਗ ਜਿਹੜਾ ਇਕ ਦਮ ਕਿਸੇ ਮੁਸੀਬਤ ਵਿਚ ਪੈ ਜਾਏ, ਸਖਤ ਘਬਰਾਂ ਗਿਆ । ਆਪਣੇ ਆਪ ਨੂੰ ਇਨਾਂ ਖਿਆਲਾਂ ਤੋਂ ਅਜ਼ਾਦ ਕਰਨ ਲਈ ਉਸ ਨੇ ਅੱਬਾਸ ਨੂੰ ਕਿਹਾ- ‘‘ ਅੱਬਾਸ ! ਅੱਜ ਕੋਈ ਪਿਕਚਰ ਦੇਖਣੀ ਚਾਹੀਦੀ ਏ। ’’

ਅੱਬਾਸ, ਜਿਸ ਦੇ ਦਿਮਾਗ ਤੇ ਇਸ ਵੇਲੇ ਪਿਆਰ ਸਵਾਰ ਸੀ, ਬੋਲਿਆ- ‘‘ਖਾਲੀ ਤਸਵੀਰ ਪਿਆਸ ਨਹੀਂ ਬੁਝਾ ਸਕਦੀਆਂ ਦੋਸਤ ਮੈਨੂੰ ਔਰਤ ਚਾਹੀਦੀ ਏ ਔਰਤ ! ਗਰਮ ਗਰਮ ਮਾਸ ਵਾਲੀ ਔਰਤ, ਜਿਸ ਦੀਆਂ ਗੱਲ ਉਤੇ ਮੈਂ ਆਪਣੇ ਪਿਆਰ ਦੇ ਠੰਢੇ ਟੋਸਟ ਸੇਕ ਸਕਾ । ਤੈਨੂੰ ਇਕ ਮੌਕਾ ਮਿਲ ਰਿਹਾ ਏ, ਰੱਬ ਦੇ ਵਾਸਤੇ ਉਸ ਤੋਂ ਫਾਇਦਾ ਲੇ ਲੈ । ਜਾਹ, ਉਹ ਨਰਸ ਤੇਰੀ ਹੈ। ਉਸ ਦੀਆਂ ਅੱਖਾਂ ਨੇ ਮੈਨੂੰ ਦੱਸ ਦਿਤਾ ਸੀ ਕਿ ਉਹ ਇਕ ਗਲਤੀ ਕਰਕੇ ਰੋਣਾ ਚਾਹੁੰਦੀ ਏ। ਜਾਹ ਉਸ ਨੂੰ ਆਪਣੀ ਜ਼ਿੰਦਗੀ ਦੀ ਪਹਿਲੀ ਗਲਤੀ ਵਿਚ ਮਦਦ ਦੇਹ,ਮੂਰਖ ਨਾ ਬਣ । ਜੇ ਗਲਤੀਆਂ ਨਾ ਹੁੰਦੀਆਂ ਤਾਂ ਔਰਤਾਂ ਵਨ ਹੁੰਦੀਆਂ । ਮੈਨੂੰ ਸਮਝ ਨਹੀਂ ਆਉਂਦੀ, ਤੇਰਾ ਫਲਸਫਾ ਕੀ ਏ ? ਬਈ ਇਕ ਜਵਾਨ ਕੁੜੀ ਤੇਰੀ ਮਦਦ ਨਾਲ ਆਪਣੀ ਜ਼ਿੰਦਗੀ ਨੂੰ ਰੰਗੀਨ ਬਣਾਉਣਾ ਚਾਹੁੰਦੀ ਏ ਤੂੰ ਜੇ ਆਪਣੇ ਰੰਗਾਂ ਦਾ ਡੱਬਾ ਬੰਚ ਕਰ ਲਵੇਂ ਟਾਂ ਇਹ ਤੇਰੀ ਮੂਰਖਤਾ ਏ । ਕਾਸ਼ ! ਤੇਰੀ ਥਾਂ ਮੈਂ ਹੁੰਦਾ । ਫੇਰ.... ਫੇਰ ਦੇਖਦਾ ਕਿਹੋ ਜਹੇ ਸ਼ੋਖ ਰੰਗ ਉਣ ਦੀ ਜ਼ਿੰਦਗੀ ਵਿਚ ਭਰਦਾ ।

੬੪.