ਪੰਨਾ:Nar nari.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਬਾਸ ਦੀਆਂ ਗਲਾਂ ਸਈਦ ਉਨਾਂ ਕੰਨਾਂ ਨਾਲ ਸੁਣਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਨਾਂ ਵਿਚ ਰਾਜੇ ਦਾ ਪਿਆਰ ਭਨਭਿਨਾ ਰਿਹਾ ਸੀ। ਹਸਪਤਾਲ ਵਿਚ ਤੇ ਉਹ ਉਸ ਨੂੰ ਭੁਲ ਗਿਆ ਸੀ, ਪਰ ਹੁਣ ਘਰ ਆਉਂਦਿਆਂ ਹੀ ਉਹ ਪਹਲੇ ਵਾਂਗ ਹੀ ਉਸਦੇ ਅੰਦਰ ਵੜ ਗਈ ਸੀ । ਅੱਬਾਸ ਗਲਾਂ ਕਰ ਰਿਹਾ ਸੀ ਤੇ ਸਈਦ ਦੇ ਮਨਵਿਚ ਇਹ ਖਾਹਸ਼ ਪੈਦਾ ਹੋ ਰਸ ਸੀ ਕਿ ਉਠੇ ਤੇ ਅੰਦਰ ਜਾਕੇ ਇਕ ਵਾਰੀ ਫੇਰ ਰਾਜੇ ਨੂੰ ਦੇਖ ਆਵੇ । ਭਾਵੇਂ ਘਿਰਣਾ ਭਰੀਆਂ ਨਜ਼ਰਾਂ ਨਾਲ ਹੀ ਦੇਖੋ ਦੇਖੇ ਜ਼ਰੂਰ । ਪਰ ਇਸਦੇ ਨਾਲ ਹੀ ਉਹ ਇਹ ਵੀ ਨਹੀਂ ਸੀ ਚਾਹੁੰਦਾ ਕਿ ਜੋ ਸੰਕਲਪ ਉਹ ਕਰ ਚੁਕਾ ਹੈ ਐਨੀ ਜ਼ਣ ਦੀ ਟੁਟ ਜਾਏ ।

ਸੋ ਬੜੀ ਤਾਕਤ ਤੋਂ ਕੰਮ ਲੈਂਦਿਆਂ ਹੋਇਆਂ ਉਸ ਨੂੰ ਇਕ ਵਾਰੀ ਫੇਰ ਰਾਜੇ ਦਾ ਖਿਆਲ ਆਪਣੇ ਦਿਲ ਵਿਚੋਂ ਕੱਢ ਦਿਤਾ ਤੇ ਉਠ ਖੜਾ ਹੋਇਆ- ‘‘ਅੱਬਾਸ,ਕੋਈ ਹੋਰ ਗਲ ਕਰ ਸੱਚ ਪੁਛ ਕੇ ਅਜੇ ਤੀਕ ਮੈਂ ਪਿਆਰ ਦਾ ਸਹੀ ਮਤਲਬ ਹੀ ਨਹੀਂ ਸਮਝ ਸਕਿਆ, ਪਰ ਏਨਾ ਜ਼ਰੂਰ ਜਾਣਦਾ ਹਾਂ ਕਿ ਇਹ ਪਿਆਰ ਉਹ ਚੀਜ਼ ਨਹੀਂ ਜਿਸ ਦਾ ਜ਼ਿਕਰ ਤੂੰ ਕਰਦਾ ਹੈ । ਤੇ ਇਕ ਔਰਤ ਨਾਲ ਸਿਰਫ ਇਕ ਦੋ ਵਰੇ ਹੀ ਪਿਆਰ ਕਰਨ ਦਾ ਕਾਇਲ ਹੈ,ਪਰ ਮੈਂ ਤੇ ਉਮਰ ਭਰ ਦਾ ਪਟਾ ਲਿਖਵਾਉਣਾ ਚਾਹੁੰਦਾ ਹਾਂ ਜੇ ਮੇਰਾ ਕਿਸੇ ਨਾਲ ਪਿਆਰ ਹੋਏ ਤਾਂ ਮੈਂ ਉਸ ਉਤੇ ਆਪਣੀ ਮਲਕੀਅਤ ਚਾਹਵਾਂਗਾ । ਉਹ ਔਰਤ ਸਾਰੀ ਦੀ ਸਾਰੀ ਮੇਰੀ ਹੋਣੀ ਚਾਹੀਦੀ ਏ। ਉਸ ਦਾ ਇਕ ਇਕ ਕਣ ਮੇਰੇ ਪਿਆਰ ਵੱਲ ਹੋਣਾ ਚਾਹੀਦਾ ਏ। ਮੈਂ ਆਸ਼ਕ ਤੇ ਡਿਕਟੇਟਰ ਵਿਚ ਕੋਈ ਬਹੁਤਾ ਕ ਨਹੀਂ ਸਮਝਦਾ। ਦੋਵੇਂ ਤਾਕਤ ਚਾਹੁੰਦੇ ਨੇ । ਪਿਆਰ....... ਤੂੰ ਪਿਆਰ, ਪਿਆਰ ਪੁਕਾਰਦਾ ਹੈ, ਮੈਂ ਵੀ ਪਿਆਰ ਪਿਆਰ ਕਹਿੰਦਾ ਹਾਂ ਪਰ ਪਿਆਰ ਬਾਰੇ ਅਸੀਂ ਕਿੰਨਾਂ ਕੁ ਜਾਣਦੇ ਹਾਂ ਕਿਸੇ ਹਨੇਰੀ ਗੁਫਾ ਵਿਚ ਜਾਂ ਕਿਸੇ ਬਾਗ ਦੀ ਸੰਘਣੀ ਝਾੜੀ ਉਹਲੇਜੋ ਕਿਸੇ ਵਾਸ਼ਨਾ ਦੀ ਭੁੱਖੀ ਔਰਤ ਨਾਲ ਤੇਰੀ ਮੁਲਾਕਾਤ ਹੋ ਜਾਏ; ? ਤੂੰ ਕਹੇਗਾ ਕਿ ਤੂੰ ਪਿਆਰ ਕੀਤਾ ਏ,ਪਰ ਅਸਲ ਵਿਚ ਇਹ ਪਿਆਰ

੬੫.