ਪੰਨਾ:Nar nari.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ, ਪਿਆਰ ਤੇ ਕੋਈ ਹੋਰ ਹੀ ਚੀਜ਼ ਹੈ ਮੈਂ ਇਹ ਵੀ ਨਹੀਂ ਜਾਣਦਾ ਕਿ ਪਿਆਰ ਇਕ ਅਤੀ ਪਵਿਤਰ ਜਜ਼ਬੇ ਦਾ ਨਾਂ ਹੈ ਅਤੇ ਜਿਸ ਤਰਾਂ ਕਿ ਤੇਰੇ ਬਜ਼ੁਰਗ ਕਹਿੰਦੇ ਨੇ-ਇਸ ਵਿਚ ਵਾਸ਼ਨਾ ਨਾਮ ਮਾਤਰ ਨਹੀਂ......ਨਹੀਂ, ਮੈਂ ਇਹ ਵੀ ਨਹੀਂ ਮੰਨਦਾ ਮੈਨੂੰ ਤੇ ਇਸ ਤਰਾਂ ਮਲੂਮ ਹੁੰਦਾ ਏ ਕਿ ਮੈਨੂੰ ਪਤਾ ਏ ਕਿ ਪਿਆਰ ਕੀ ਹੈ... ਪਰ ... ਪਰਮੈਂ ਪੂਰੀ ਤਰਾਂ ਦਸ ਨਹੀਂ ਸਕਦਾ ਮੈਂ ਸਮਝਦਾ ਹਾਂ,ਪਿਆਰ ਹਰ ਆਦਮੀ ਦੇ ਅੰਦਰ ਵੱਖ ਵੱਖ ਜਜ਼ਬਿਆਂ ਦੇ ਅਧੀਨ ਪੈਦਾ ਹੁੰਦਾ ਏ ਜ਼ਿਬ ਤੀਕ ਕਰਮ ਦਾ ਸਬੰਧ ਹੈ, ਇਕੋ ਹੀ ਰਹਿੰਦਾ ਏ। ਅਮਲ ਵੀ ਇਕ ਹੀ ਹੈ ਨਤੀਜਾਂ ਵੀ ਆਮ ਕਰਕੇ ਇਕੋ ਜਿਹਾ ਹੀ ਨਿਕਲਦਾ ਹੈ ਜਿਸ ਤਰਾਂ ਰੋਟੀ ਖਾਣ ਦਾ ਕੰਮ ਇਕੋ ਜੇਹਾ ਹੀ ਹੈ। ਬਹੁਤ ਸਾਰੇ ਲੋਕ ਜਲਦੀ ਜਲਦੀ ਗਰਾਹੀਆਂ ਭੰਨਦੇ ਨੇ ਅਤੇ ਬਿਨਾਂ ਚਿੱਥਿਆਂ ਨਿਗਲ ਜਾਂਦੇਨੇ ਅਤੇ ਕਈ ਕੰਨਾਂ ਹੀ ਚਿਰ ਚਿੱਥ ਰੇਖਾਂਦੇ ਨੇ ਪਰ ਉਹ ਉਦਾਹਰਣ ਵੀ ਸਾਫ ਤੌਰ ਤੇ ਕੁਛ ਬਿਆਨ ਨਹੀਂ ਕਰ ਸਕਦੀ......ਬਈ, ਮੈਰਾ ਦਿਮਾਗ ਖਰਾਬ ਹੋ ਗਿਆ ਏ । ਰੱਬ ਦੇ ਵਾਸਤੇ ਇਹ ਪਿਆਰ ਦੀਆਂ ਗੱਲਾਂ ਖਤਮ ਕਰੋ ਸਾਡਾ ਪਿਆਰ ਤੇ ਬਹੁਤ ਸਾਰੇ ਪੱਥਰਾਂ ਥਲੇ ਦਬਿਆਂ ਪਿਆ ਏ ਜਦ ਪੁਟਾਈ ਹੋਏਗੀ ਤਾਂ ਉਹ ਕਢਿਆ ਜਾਵੇਗਾ ਤਾਂਅਸੀ ਦੋਵੇਂ ਉਸ ਬਾਰੇ ਚੰਗੀ ਤਰਾਂ ਗੱਲਾਂ ਬਾਤਾਂ ਕਰਾਂਗੇ ।

ਸਈਦਦੇ ਭਾਸ਼ਨ ਵਿਚ ਐਨੀਆਂ ਚੋਭਾਂ ਸਨ ਕਿ ਅੱਬਾਸਦੇਮਨ ਦੀ ਹਾਲਤ ਇਹੋ ਜਿਹੀ ਹੋ ਗਈ ਕਿ ਜਿਵੇਂ ਕਿਮੇ ਘਟੀਆ ਟਾਂਗੇ ਵਿਚ ਬੈਠ ਕੇ ਟੁੱਟੀ ਭੱਦੀ ਸੜਕ ਤੇ ਜਾਣ ਨਾਲ ਹੋ ਜਾਂਦੀ ਹੈ। ਉਹ ਵੀ ਉਠ ਖੜਾ ਹੋਇਆ, ਪਤਾ ਨਹੀਂ ਤੂੰ ਕੀ ਬਕਵਾਸ ਕੀਤੀ ਹੈ ! ਮੈਂ ਤੇ ਬੱਸ ਐਨਾ ਹੀ ਸਮਝ ਸਕਿਆ ਹਾਂ ਕਿ ਤੂੰ ਕਿਸੇ ਔਰਤ ਨਾਲ ਪਿਆਰ ਕਰਨ ਤੇ ਜਮੀਨ ਦੇ ਕਿਸੇ ਪਲਾਟ ਖੀਦਣ ਨੂੰ ਇਕੋ ਹੀ ਸਮਝਦਾ ਹੈ । ਸੋ ਤੂੰ ਪਿਆਰ ਕਰਨ ਦੀਥਾਂ ਇਕ ਦੋ ਵਿਘੇ ਜ਼ਮੀਨ ਖ੍ਰੀਦ ਲੈ ਤੇਰੀ ਉਮਰ ਉਸ ਉਤੇ ਧਰਨਾ ਮਾਰ ਕੇ ਬੈਠਾ ਰਹੋ ...ਸਮਝ ਨਹੀਂ ਆਉਂਦੀ ਕਿ ਆਖਰ ਤੈਨੂੰ ਬਿਮਾਰ ਹੋਣ ਮਗਰੋਂ ਇਹ ਹੋ ਕੀ ਗਿਆ ਏ ?ਕਮਾਲ

੬੬