ਪੰਨਾ:Nar nari.pdf/63

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐ, ਐਨੀ ਮਮੂਲੀ ਜਹੀ ਗੱਲ ਵੀ ਤੇਰੀ ਮਮਝ ਵਿਚ ਨਹੀਂ ਆਉਂਦੀ ਕਿ ਪਿਆਰ ਜੇ ਬਹੁਤਾ ਚਿਰ ਰਹੇ, ਪਿਆਰ ਨਹੀਂ ਲਾਹਨਤ ਹੈ ਅਸੀ ਇਨਸਾਨ ਹਾਂ, ਫ਼ਰਿਸ਼ਤੇ ਨਹੀਂ ਕਿ ਇਕੋ ਹੀ ਹਰ ਉਤੇ ਸਬਰ ਕਰਕੇ ਬੈਠ ਜਾਈਏ । ਜੇ ਮੈਂ ਹਮੇਸ਼ਾਂ ਲਈ ਇਕੋ ਹੀ ਔਰਤ ਨਾਲ ਆਪਣੇ ਆਪ ਨੂੰ ਚਮੋੜ ਲਿਆ ਤਾਂ ਜ਼ਿੰਦਗੀ ਦੁਖੀ ਹੋ ਜਾਏਗੀ। ਮੈਂ ਆਤਮ ਘਾਤ ਕਰ ਲਵਾਂਗਾ.......ਜ਼ਿੰਦਗੀ ਵਿਚ ਸਿਰਫ ਇਕ ਔਰਤ...... ਸਿਰਫ ਇਕ ਔਰਤ......ਤੇ ਇਹ ਦੁਨੀਆਂ ਕਿਉਂ ਐਨੀ ਭਰੀ ਪਈ ਹੈ ? ਇਸ ਵਿਚ ਐਨੇ ਤਮਾਸ਼ੇ ਕਿਉਂ ਨੇ...... fਸਰਫ ਕਣਕ ਪੈਦਾ ਕਰਕੇ ਹੀ ਰੱਬ ਨੇ ਆਪਣਾ ਹੱਥ ਕਉ ਨਾ ਰੋਕ ਲਿਆ ?......ਮੇਰੀ ਸੁਣ ਅਤੇ ਏਸ ਜ਼ਿੰਦਗੀ ਨੂੰ, ਜਿਹੜੀ ਤੈਨੂੰ ਮਲੀ ਏ, ਚੰਗੀ ਤਰ੍ਹਾਂ ਵਰਤ । ਆਪਣੇ ਆਪ ਨੂੰ ਕਿਸੇ ਫ਼ਲਸਫੇ ਵਿਚ ਨਾ ਫਸਾਈ ਜਾਂ ਔਰਤ ਦੇ ਬਾਰੇ ਵੀ ਬਹੁਤੀ ਸੋਚ ਵਿਚਾਰ ਦੀ ਲੋੜ ਨਹੀਂ। ਜੇ ਉਹ ਅਥਾਹ ਸਮੁੰਦਰ ਹੈ ਤਾਂ ਪਈ ਹੋਵੇ । ਜੇ ਇਹ ਉੱਚਾ ਤਾਰਾ ਏ ਤਾਂ ਫੇਰ ਕੀ ? ਜਿੰਨਾਂ ਚਿਰ ਉਹ ਔਰਤ ਹੈ ਅਤੇ ਉਸ ਵਿਚ ਉਹ ਸਾਰੀਆਂ ਖੁਸ਼ੀਆਂ ਹਨ, ਜਿਹੜੀਆਂ ਇਕ ਔਰਤ ਵਿਚ ਹੋਣੀਆਂ ਚਾਹੀਦੀਆਂ ਨੇ, ਤਾਂ ਸਿਰਫ ਇਕੋ ਹੀ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਉਸ ਨੂੰ ਕਿਸ ਤਰਾਂ ਪ੍ਰਾਪਤ ਕਰ ਸਕਦੇ ਹਾਂ ... ਪਰ ਤੂੰ ਬਿਲਕੁਲ ਬੇਵਕੂਫ ਹੋ...ਰਤਾ ਸੋਚ ! ਕਿ ਆਖਰ ਤੂੰ ਕੀ ਏ ?

ਬੜੇ ਚਿਰ ਲਈ ਸਈਦ ਨੂੰ ਇਸ ਤਰਾਂ ਲੱਗਾ ਕਿ ਸਚਮੁਚ ਹੈ। ਅੱਬਾਸ ਸਭ ਕੁਛ ਹੈ ਤੇ ਉਹ ਆਪ ਕੁਛ ਵੀ ਨਹੀਂ ਉਸ ਨੇ ਸੋਚਿਆ ਕਿ ਆਖਰ ਮੈਂ ਕੀ ਹਾਂ ? ਏਥੇ ਇਸ ਘਰ ਵਿਚ ਇਕ ਲੜਕੀ ਏ,ਜਿਸ ਨਾਲ ਮੈਂ ਪਿਆਰ ਕਰ ਸਕਦਾ ਹਾਂ । ਪਰ, ਪਰ ਇਹ ਪਿਆਰ ਕੀ ਏ? । ਕਿੰਨੀ ਬੇਇੱਜ਼ਤੀ ਵਾਲੀ ਚੀਜ਼ ਐ ਇਹ ? ਮੈਂ ਚਾਹੁੰਦਾ ਹਾਂ ਕਿ ਉਹ ਮੇਰੀ ਹੋ ਜਾਏ ਅਤੇ ਨਾਲ ਹੀ ਇਹ ਵੀ ਚਾਹੁੰਦਾ ਹਾਂ ਕਿ ਉਸ ਦੇ ਖਿਆਲ ਨੂੰ ਪੁੱਟ ਕੇ ਸੁੱਟ ਦੇਵਾਂ ਮੈਂ ਵੀ ਕਿਸੇ ਮੁਸੀਬਤ ਵਿਚ ਪੈ ਗਿਆ , ਕੀ ਪਿਆਰ ਏਸੇ ਮੁਸੀਬਤ ਦਾ ਨਾਂ ਏਂ ?

੬੭.