ਇਸ਼ਕ ਇਕ ਦਮ ਨਹੀਂ ਹੋ ਜਾਂਦਾ । ਅਜੇ ਤੀਕ ਕਈ ਕੁੜੀਆਂ ਉਸ ਦੀਆਂ ਨਜ਼ਰਾਂ ਹੇਠਾਂ ਲੰਘ ਚੁੱਕੀਆਂ ਸਨ । ਜੇ ਇਸ਼ਕ ਇਕ ਦੁਮ ਹੋ ਸਕਦਾ ਤਾਂ ਉਹ ਅਜੇ ਤੀਕ ਜ਼ਰੁ ਤ ਕਿਸੇ ਨਾ ਕਿਸੇ ਦੀ ਪ੍ਰੇਮ-ਫਾਹੀ ਵਿਚ ਫਸ ਗਿਆ ਹੁੰਦਾ । ਕਿਸੇ ਕੁੜੀ ਵਲ ਇਕ ਦੋ ਵਾਰੀ ਦੇਖਣ ਨਾਲ ਹੀ ਭਲਾ ਉਸ ਨਾਲ ਇਸ਼ਕ ਕਿਸ ਤਰਾਂ ਹੋ ਸਕਦਾ ਏ । ਇਹ ਗੱਲ ਉਸ ਦੀ ਸਮਝ ਵਿਚ ਨਹੀਂ ਸੀ ਆਉਂਦੀ।
ਕੁਝ ਦਿਨ ਹੋਏ ਜਦੋਂ ਉਸ ਦੇ ਇਕ ਦੋਸਤ ਨੇ ਉਸ ਨੂੰ ਕਿਹਾ ਕਿ ਕੰਪਨੀ ਬਾਗ ਵਿਚ ਅੱਜ ਮੈਂ ਇਕ ਕੁੜੀ ਦੇਖੀ ਅਤੇ ਇਕੋ ਨਜ਼ਰ ਨਾਲ ਹੀ ਉਸ ਨੇ ਮੈਨੂੰ ਘਾਇਲ ਕਰ ਦਿੱਤਾ....... ਇਹ ਸੁਣ ਕੇ ਸਈਦ ਦਾ ਦਿਲ ਧੱਕ ਧੱਕ ਕਰਨ ਲੱਗ ਪਿਆ। ਅਜਿਹੇ ਵਾਕ ਉਸ ਨੂੰ ਬੜੇ ਘਟੀਆ ਪ੍ਰਤੀਤ ਹੁੰਦੇ ਸਨ।ਇਲ ਕਰ ਦਿੱਤਾ.........। ਲਾਹਨਤ ਹੈ, ਕਿੰਨੀ ਨਿਕੰਮੀ ਨੁਮਾਇਸ਼ ਹੈ, ਮੁਹੱਬਤ ਦੀ !
ਜਦੋਂ ਕੋਈ ਉਹ ਅਜਿਹੇ ਘਟੀਆ ਸ਼ਬਦ ਕਿਸੇ ਦੀ ਜ਼ਬਾਨੋ ਸੁਣਦਾ ਤਾਂ ਉਸ ਨੂੰ ਇੰਜ ਪਰਤੀਤ ਹੁੰਦਾ ਜਿਵੇਂ ਕਿਸੇ । ਨੇ ਉਸ ਦੇ ਉਨਾਂ ਵਿਚ ਪਿਘਲਿਆਂ ਹੋਇਆ ਸਿੱਕਾ ਪਾ ਦਿਤਾ ਹੋਵੇ । ਪਰ ਅਸਲੀਅਤ ਇਹ ਸੀ ਕਿ ਘਟੀਆ ਕਿਸਮ ਦੇ ਲੋਕ ਉਸ ਨਾਲ ਬੜੇ ਖੁਸ਼ ਰਹਿੰਦੇ ਸਨ। ਉਹ ਲੋਕ ਜਿਹੜੇ ਮੁਹੱਬਤਵ ਦੀ ਮਿਠਾਸ ਤੋਂ ਬਿਲਕੁਲ ਕੋਰੇ ਸਨ ਇਸ ਦੇ ਮੁਕਾਬਲੇ ਵਿਚੋਂ । ਕਿਤੇ ਵਧੀਕ ਸੁਖ ਸ਼ਾਂਤੀ ਨਾਲ ਜੀਵਨ ਬਤੀਤ ਕਰ ਰਹੇ ਸਨ।
ਮੁਹੱਬਤ ਤੇ ਜ਼ਿੰਦਗੀ ਨੂੰ ਐਮ : ਅਸਲਮ ਦੇ ਨਜ਼ਰੀਏ ਨਾਲ ਦੇਖਣ ਵਾਲੇ ਕਿਨੇ ਖੁਸ਼ ਸਨ, ਪਰ ਸਈਦ ਜਿਹੜਾ ਮੁਹੱਬਤ ਤੇ ਜ਼ਿੰਦਗੀ ਨੂੰ ਆਪਣੀ ਪਵਿੱਤਰ ਨਜ਼ਰ ਨਾਲ ਦੇਖਦਾ ਸੀ, ਦੁਖੀ ਸੀ, ਅਤਿਅੰਤ ਦੁਖੀ.........
ਐਮ : ਅਸਲਮ ਨਾਲ ਉਸ ਨੂੰ ਬੜੀ ਘਿਣਾ ਸੀ । ਐਨ ਜ਼ਲੀਲ ਤੇ ਘਟੀਆ ਲਿਖਾਰੀ ਉਸ ਦੀਆਂ ਨਜ਼ਰਾਂ ਹੇਠੋ ਅਜੇ
੧੧