ਪੰਨਾ:Nar nari.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਐਨੀਆਂ ਚੰਗੀਆਂ ਗੱਲਾਂ ਕਰਦਾ ਸੀ ਕਿ ਸੁਣ ਕੇ ਮੇਰੇ ਦਿਲ ਅੰਦਰ ਨੱਚਣ ਦੀ ਤੇ ਨੱਚਦੀ ਰੂਹਣ ਦੀ ਖਾਹਸ਼ ਪੈਦਾ ਹੁੰਦੀ ਸੀ ਪਰ ...ਪਰ ਇਹ ਸਭ ਇਕ ਸੁਪਨਾ ਹੀ ਸੀ। ਉਸ ਨੇ ਮੈਨੂੰ ਕਿਹਾ, ਮ ਇਕ ਬਹੁਤ ਅਮੀਰ ਆਦਮੀ ਹਾਂ ਅਤੇ ਉਸ ਨੇ ਮੈਨੂੰ ਇਕ ਬੜੀ ਵਧੀਆਂ ਪੁਸ਼ਾਕ ਭਟਾ ਕੀਤੀ ਅਤੇ ਇਕ ਮੁੰਦਰੀ ਵੀ ਬਣਵਾ ਦਿੱਤੀ ! ਉਹ ਛੇਤੀ ਤੋਂ ਛੇਤੀ ਮਰੇ ਨ ਲ ਵਿਆਹ ਕਰਨਾ ਚਾਹੁੰਦਾ ਸੀ । ਮੇਰੇ ਮਾਤਾ ਪਿਤਾ ਤੇ ਹੈਹੀਂ ਕਿ ਮੈਨੂੰ ਕਿਸੇ ਕੋਲੋਂ ਆਗਿਆ ਲੈਣੀ ਪੈਂਦੀ, ਮੈਂ ਝੱਟ ਹਾਂ ਕਰ ਦਿੱਤੀ । ਵਿਆਕਰਲ ਲਈ ਉਹ ਮੈਨੂੰ ਏਥੇ ਲਾਹੌਰ ਲੈ ਆਇਆਂ, ਅਤੇ ਅਸੀਂ ਦੋਵਾਂ ਉਸੇ ਹੋਟਲ ਵਿਚ ਠਹਿਰ, ਜਥੇ ਤੁਸੀਂ ਵੀ ਕੁਛ ਦਿਨ ਰਹੇ ਸੀ । ਸਤ ਅਠ ਦਿਨ ਤੇ ਉਸ ਨੇ ਮੈਨੂੰ ਬੜਾ ਖੁਸ਼ ਰਖਿਆ ਪਰ ਇਕ ਦਿਨ ਜਦੋਂ ਮੈਂ ਸਵੇਰੇ ਉਠ ਕੇ ਦੇਖਿਆ ਤਾਂ ਉਸ ਦਾ ਸਾਰਾ ਸਾਮਾਨ ਗਾਇਬ ਸੀ, ਮੈਂ ਉਸ ਨੂੰ ਲੱਭਣ ਦਾ ਬੜਾ ਯਤਨ ਕੀ ਪਰ ਕਈ ਪਤਾ ਨਾ ਲੱਗਾ । ਮੇਰੇ ਕਲ ਉਸਦਾ ਥਹੁ ਪਤਾ ਵੀ ਕਛ ਨਹੀ, ਕ ਉਹ ਕੌਣ ਸੀ । ਮੈਂ ਬੜੀ ਗਲਤੀ ਕੀਤੀ ! ਕੀ ਤੁਸੀਂ ਇਹ ਯਕੀਨ ਕਰ ਸਕਦੇ ਹੋ ਕਿ ਮੈਂ ਉਸ ਦਾ ਨਾਂ ਵੀ ਨਹੀਂ ਸੀ। ਪਛਆਂ । ਰੱਬ ਜਾਣ ਉਹ ਕੌਣ ਸੀ, ਕਿਥੋਂ ਦਾ ਰਹਿਣ ਵਾਲਾ ਸੀ ਤੇ ਕੀ ਕਰਦਾ ਸੀ ? ਮੇਰੀ ਅਕਲ ਤੇ ਪਰਦਾ ਪੈ ਗਿਆ ਕੇ ਨਵਬੰਗ ਹੋਮ ਛੱਡ ਕੇ ਉਸ ਦੇ ਨਾਲ ਤੁਰ ਆਈ...... ਵਿਆਹ ਕਰਨ......ਮੈਂ ਕਿੰਨੀ ਖੁਸ਼ੀ ਸੀ ਅਤੇ ਵਿਆਹ ਮਗਰੋਂ ਘਰ ਵਸਾਉਨ ਤੇ ਉਸਨੂੰ ਸਜਾਉਣ ਈ ਦਿਲ ਹੀ ਦਲ ਵਿਚ ਕਿੰਨੇ ਪ੍ਰੋਗਰਾਮ ਬਣਾ ਲਏ ਸਨ... ਹੁਣ ਮੈਂ ਕੀ ਕਰਾਂ ? ਵਾਪਸ ਹਸਪਤਾਲ ਕਿਸ ਤਰ੍ਹਾਂ ਜਾ ਸਕਦੀ ਹਾਂ ? ਨਰਸਾਂ ਕੀ ਕਹਿਣਗਆਂ ਦੇ ਸਿਸਟਰ ਮੇਰਾ ਕਿੰਨਾਂ ਮਖੌਲ ਉਡਾਏ ! ਮੈਂ ਮਰਨਾ ਚਾਹਿਆ ....ਪਰ ਮੈਂ ਮਰਨ ਵੀ ਨਹੀਂ ਚਾਹੁੰਦੀ...ਮੈਨੂੰ ਜੀਉਂਦੀ ਰਹਿਣ ਦਾ ਸ਼ੌਕ ਹੈ...... ਉਹ ਮੇਰੇ ਨਾਲ ਸ਼ਾਦੀ ਨਾ ਕਰਦਾ, ਮੇਰੇ ਨਾਲ ਵਸੇ ਹੀ ਰਹਿੰਦਾ , ਰੱਬ ਦੀ ਸਹੁੰ ਮੈਂ ਬੜੀ ਖੁਸ਼ ਹੁੰਦੀ, ਪਰ ਉਹ ਕੰਨਾ ਜ਼ਾਲਮ

੭੫.