ਪੰਨਾ:Nar nari.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਲਈ ਕਿ ਮੈਂ ਸਿਰਫ ਇਕ ਅਜਿਹੀ ਔਰਤ ਸਮਝ ਕੇ ਤੇਰੇ ਨਾਲ ਗੱਲਾਂ ਕਰਦਾ ਸੀ, ਜਿਸ ਨੂੰ ਮੈਂ ਕੋਈ ਜਵਾਬ ਦਿਤੇ ਬਿਨਾਂ ਗੱਲਾਂ ਕਰ ਸਕਦਾ ਸੀ। ਤੂੰ ਸਾਡੀ ਸੁਸਾਇਟੀ ਤੋਂ ਵਾਕਿਫ਼ ਨਹੀਂ। ਅਸੀਂ ਤੇ ਆਪਣੀ ਮਾਂ ਭੈਣ ਤੋਂ ਬਿਨਾਂ ਹੋਰ ਕਿਸੇ ਔਰਤ ਨੂੰ ਨਹੀਂ ਜਾਣਦੇ। ਸਾਡੇ ਘਰ ਵਿਚ ਤੇ ਔਰਤਾਂ ਤੇ ਮਰਦਾਂ ਦੇ ਵਿਚਕਾਰ ਬੜੀ ਤਕੜੀ ਕੰਧ ਖੜੀ ਹੈ ਹੁਣੇ ਹੁਣੇ ਤੇਰੀ ਬਾਂਹ ਫੜਕੇ ਮੈਂ ਤੈਨੂੰ ਇਸ ਪਲੰਘ ਤੇ ਬਿਠਾਇਆ ਸੀ......ਪਤਾ ਈ, ਮੇਰੇ ਸਰੀਰ ਵਿਚ ਇਕ ਝਰਨਾਟ ਜਹੀ ਦੌੜ ਗਈ ਸੀ। ਤੇ ਇਸ ਬੰਦ ਕਮਰੇ ਵਿਚ, ਮੇਰੇ ਕੋਲ ਖੜੀ ਏ, ਪਤਾ ਈ ਮੇਰੇ ਦਿਮਾਗ ਵਿਚ ਕਿਸ ਕਿਸ ਤਰਾਂ ਦੇ ਖਿਆਲ ਚੱਕਰ ਲਾ ਰਹੇ ਨੇ ਤੇ ਮੈਨੂੰ ਭੁੱਖ ਮਹਿਸੂਸ ਹੋ ਰਹੀ ਏ ਮੇਰੇ ਢਿਡ ਵਿਚ ਹਲ ਚਲ ਜਹੀ ਮਚੀ ਹੋਈ ਏ......ਮੇਰੀ ਰੂਹ ਜੰਮ ਗਈ ਹੈ ਅਤੇ ਸਰੀਰ ਜਿਵੇਂ ਪੁਠਾ ਲਟਕ ਗਿਆ ਹੈ। ਤੂੰ ਆਪਣੇ ਪ੍ਰੇਮੀ ਦੀਆਂ ਗੱਲਾਂ ਕਰ ਰਹੀ ਸੀ ਤੇ ਮੇਰਾ ਦਿਲ ਬੇਚੈਨ ਹੋ ਰਿਹਾ ਸੀ ਕਿ ਉਠ ਕੇ ਤੈਨੂੰ ਛਾਤੀ ਨਾਲ ਲਾ ਲਵਾਂ ਤੇ ਐਨਾ ਘੁੱਟਾਂ ਕਿ ਆਪੇ ਨਿਢਾਲ ਹੋ ਕੇ ਡਿਗ ਪਵਾ-ਪਰ ਮੈਨੂੰ ਆਪਣੇ ਜਜ਼ਬਿਆਂ ਉਤੇ ਕਾਬੂ ਪਾਉਣ ਦਾ ਗੁਰ ਆ ਚੁੱਕਾ ਏ, ਅਤੇ ਏਸੇ ਲਈ ਮੈਂ ਆਪਣੀਆਂ ਬੇ-ਗਿਣਤ ਖਾਹਸ਼ਾਂ ਕੁਚਲ ਚੁੱਕਾ ਹਾਂ ਤੇ ਹੈਰਾਨ ਕਿਉਂ ਹੋ ਰਹੀ ਏ ? ਮੈਂ ਸੱਚ ਕਹਿੰਦਾ ਹਾਂ । ਔਰਤ ਦੇ ਮਾਮਲੇ ਵਿਚ ਮੇਰੀ ਅਜੇ ਤਕ ਕੋਈ ਖਾਹਿਸ਼ ਪੂਰੀ ਨਹੀਂ ਹੋਈ। ਤੂੰ ਪਹਿਲੀ ਔਰਤ ਹੈ, ਜਿਸ ਨੂੰ ਮੈਂ ਐਨਾ ਨੇੜੇ ਹੋ ਕੇ ਦੇਖਿਆ ਏ...ਇਹੋ ਕਾਰਣ ਹੈ ਕਿ ਮੈਂ ਤੇਰੇ ਹੋਰ ਨੇੜੇ ਜਾਣਾ ਚਾਹੁੰਦਾ ਹਾਂ...ਪਰ ਮੈਂ ਸਰੀਫ ਆਦਮੀ ਹਾਂ...... ਮੈਂ ਤੇਰੇ ਨਾਲ ਇਸ਼ਕ ਨਹੀਂ ਕਰ ਸਕਦਾ...ਪਰ...ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਮੈਂ ਤੇਰੇ ਨਾਲ ਨਫ਼ਰਤ ਕਰਦਾ ਹਾਂ, ਜਾਂ ਕਿਉਂਕਿ ਮੈਨੂੰ ਤੇਰੇ ਨਾਲ ਮੁਹੱਬਤ ਨਹੀਂ ਇਸ ਲਈ ਮੈਂ ਤੇਰ ਵਿਚ ਦਿਲਚਸਪੀ ਨਹੀਂ ਲਵਾਂਗਾ।ਲੰ....ਇਹ ਗੱਲ, ਨਹੀਂ...ਪਿਆਰ-ਪਿਆਰ ਮੇ ਇਹ ਨਹੀਂ ਸਮਝ ਸਕਿਆ ਕਿ ਇਹ ਪਿਆਰ ਹੈ ਕੀ ਚੀਜ਼ ! ਤੇਨੂੰ ਹੈਰਾਨੀ ਹੋਵੇਗੀ ਕਿ ਮੈਨੂੰ ਇਕ ਅਜਿਹੀ ਔਰਤ ਨਾਲ ਪਿਆਰ ਹੈ।

੭੮.