ਪੰਨਾ:Nar nari.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜੀ ਕਿਸ ਤਰ੍ਹਾਂ ਵੀ ਪਿਆਰ ਦੇ ਲਾਇਕ ਨਹੀਂ...ਮਨੂੰ ਉਸ ਤੋਂ ਨਫਰਤ ਹੈ...ਸਚ ਕਹਿੰਦਾ ਹਾਂ ਬੜੀ ਸਖਤ ਨਫਰਤ...ਪਰ ਮੁਸੀਬਤ ਤੇ ਇਹ ਹੈ ਕਿ ਉਸੇ ਨਫਰਤ ਨੇ ਮੇਰੇ ਦਿਲ ਵਿਚ ਉਸ ਦੇ ਪਿਆਰ ਦੇ ਬੀ ਬੀਜ ਦਿਤੇ ਨੇ ।

ਫਰੀਆ ਨੇ ਪੁਛਿਆ, “ਕੌਣ ਹੈ ਉਹ ਕੁੜੀ । ’
ਕੌਣ ਹੈ ? ਤੂੰ ਉਸ ਨੂੰ ਜਾਣ ਕੇ ਕੀ ਲਵੇਂਗੀ......ਇਕ ਮਮੂਲੀ ਲੜਕੀ ਹੈ ਜਿਹੜੀ ਬੜੇ ਚਿਰਾਂ ਦੀ ਔਰਤ ਬਣ ਚੁਕੀ ਹੈ। ਉਸ ਦਾ ਦਿਲ ਦਿਮਾਗ ਬਿਲਕੁਲ ਖਤਮ ਹੋ, ਚੁਕਾ ਹੈ। ਉਹ ਹੱਡ ਮਾਸ ਦੀ ਇਕ ਪੁਤਲੀ ਹੈ ਅਤੇ ਬੱਸ...ਇਸ ਤੋਂ ਵਧੀਕ ਕੁਛ ਨਹੀਂ...ਮੇਰੇ ਘਰ ਵਿਚ ਨੌਕਰ ਹੈ । ਪਹਿਲਾਂ ਕਿਸੇ ਹੋਰ ਦੀ ਨੌਕਰ ਸੀ । ਮੈਂ ਏਸੇ ਲਈ ਅੰਮ੍ਰਿਤਸਰ ਛੱਡ ਕੇ ਆ ਗਿਆ ਹਾਂ, ਕਿਉਂਕਿ ਉਸ ਨੂੰ ਦੇਖ ਕੇ ਮੇਰੇ ਦਿਲ ਵਿਚ ਇਕ ਅਜੀਬ ਜਿਹਾ ਤੂਫਾਨ ਮਚ ਜਾਂਦਾ ਸੀ । ਮੈਂ ਚਾਹੁੰਦਾ ਸੀ ਕਿ ਉਸ ਨਾਲ ਆਪਣੇ ਢੰਗ ਨਾਲ ਪਿਆਰ ਕਰਾਂ, ਪਰ ਉਹ... ਉਹ...ਮਿਸ ਫਰੀਆ ! ਰੱਬ ਦੇ ਵਾਸਤੇ ਮੈਥੋ ਨਾ ਪੁੱਛ ਕਿ ਉਹ ਪਿਆਰ ਨੂੰ ਕੀ ਸਮਝਦੀ ਏ...ਮੈਂ ਜਾਣਦਾ ਹਾਂ...ਮੇਰੇ ਖਿਆਲ ਅਨੁਸਾਰ ਪਿਆਰ ਵਿਚ ਉਹ ਸਾਰੀਆਂ ਗੱਲਾਂ ਆ ਜਾਂਦੀਆਂ ਨੇ, ਜਿੰਨਾਂ ਦੀ ਇਕ ਘਟੀਆਂ ਜਹੀ ਸ਼ਕਲ ਉਸ ਔਰਤ ਵਿਚ ਮੌਜੂਦ ਹੈ, ਪਰ ਮੈਂ ਤੇ ਇਹ · ਵੀ ਚਾਹੁੰਦਾ ਹਾਂ ਕਿ ਕਦੀ ਕਦੀ ਉਹ ਕਿਸੇ ਚੰਗੀ ਗੱਲ ਤੇ, ਕਿਸੇ ਚੁਸਤ ਵਾਕ ਪਰ, ਕਿਸੇ ਸ਼ਾਇਰ ਦੇ ਨਾਜ਼ਕ ਖਿਆਲ ਪੁਰ, ਕਿਸ ਤਸਵੀਰ ਦੀ ਸੁੰਦਰ ਲਕੀਰ ਪੁਰ ਤੜਪ ਉਠ---ਪਰ ਉਸ ਦੀਆਂ ਅੱਖਾਂ ਇਨ੍ਹਾਂ ਸਾਰੀਆਂ ਚੀਜ਼ਾਂ ਵਲੋਂ ਬੇਦ ਨੇ । ਮੈਂ ਸੋਚਦਾ ਹਾਂ ਕਿ ਮੈਂ ਉਸ ਨਾਲ ਪਿਆਰ ਕਿਉਂ ਕਰਦਾ ਹਾਂ ? ਅਤੇ ਉਸ ਪਿਆਰ ਨੇ ਕਿਸੇ ਦੁਸਰੇ ਦੇ ਪਿਆਰ ਲਈ ਮੇਰੇ ਦਿਲ ਦੇ ਸਾਰੇ ਬੂਹੇ ਬੰਦ ਕਰ ਦਿਤੇ ਨੇ । ਮੈਂ-- ਮੈਂ--ਹਮਦਰਦੀ ਦੇ ਲਾਇਕ ਹਾਂ, ਮਿਸ ਫਰੀਆ ! ’’

ਇਹ ਕਹਿ ਕੇ ਬੜੀ ਉਦਾਸੀ ਨਾਲ ਸਈਦ ਵੀ ਪਲੰਘ ਤੇ ਬੈਠ ਗਿਆ । ਮਿਸ ਫਰੀਆਂ ਬੜੀਆਂ ਅਜੀਬ ਨਜ਼ਰਾਂ ਨਾਲ ਉਸ ਵਲਵੇਖਣ

੭੯.