ਪੰਨਾ:Nar nari.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਗ ਪਈ ਅਤੇ ਫੇਰ ਇਸ ਤਰਾਂ ਉਸ ਦੀ ਪਿਠ ਉਤੇ ਹਥ ਫੇਰਦਿਆਂ ਉਸ ਨੂੰ ਤਸੱਲੀ ਦੇਣ ਲਗੀ ਜਿਵੇਂ ਉਹ ਬਿਲਕੁਲ ਬੱਚਾ ਹੋਵੇ ਫਰੀਆਂ ਦੀ ਇਸ ਹਮਦਰਦੀ ਨਾਲ ਸਈਦ ਨੂੰ ਬੜੀ ਸ਼ਾਂਤੀ ਮੂਲ? । ਉਸ ਦੀ ਮਾਂ ਵੀ ਇਸੇ ਤਰਾਂ ਉਸਦੀ ਪਿਠ ਉਤੇ ਹੱਥ ਫੇਰਿਆ ਕਰਦੀ ਸੀ, ਪਰ ਫਰੀਆ ਦੇ ਹੱਬ ਨਾਲ ਉਸ ਨੂੰ ਹੋਰ ਹੀ ਅਨੰਦ ਪ੍ਰਾਪਤ ਹੋਇਆ, ਉਸ ਨੂੰ ਮਹਿਸੂਸ ਹੋਇਆ ਕਿ ਉਹ ਸਚਮੁੱਚ ਹੀ ਹਮਦਰਦੀ ਦਾ ਪਾਤਰ ਹੈ। ਦੁਨੀਆਂ ਦੀਆਂ ਸਾਰੀਆਂ ਔਰਤਾਂ ਨੂੰ ਚਾਹੀਦਾ ਏ ਕਿ ਉਹ ਏਸੇ ਤਰਾਂ ਪਿਆਰ ਨਾਲ ਉਸ ਦੀ ਪਿੱਠ ਉਤੇ ਹੱਥ ਫੇਰਨ ਅਤੇ ਉਸ ਨੂੰ ਦਿਲਾਸਾ ਦੇਣ। ਫੇਰ ਇਕ ਦਮ ਉਸ ਨੂੰ ਕੋਈ ਖਿਆਲ ਆਇਆ ਅਤੇ ਉਸ 8 ਫਰੀਆ ਦਾ ਦੂਜਾ ਹੱਥ ਜਿਹੜਾ ਖਾਲੀ ਸੀ, ਫੜ ਕੇ ਆਪਣੇ ਦਹਾ ਹੱਥਾਂ ਵਿਚ ਘੱਟ ਲਿਆ ਅਤੇ ਧੰਨਵਾਦ ਕਰਦਿਆਂ ਉਸ ਨੂੰ ਘਰ ਰਿਹਾ।

ਫਰੀਆ ਨੇ ਆਪਣਾ ਹੱਥ ਉਸ ਦੇ ਹੱਥ ਵਿਚ ਰਹਿਣ ਦਿੱਤਾ: ਬੋਲੀ, ਇਹ ਤੇ ਬੜੀ ਅਨੋਖੀ ਗੱਲ ਹੈ ਕਿ ਤੁਸੀਂ ਇਕ ਔਰਤਾ ਨਾਲ ਪਿਆਰ ਕਰਦੇ ਹੋ ਅਤੇ ਨਾਲ ਹੀ ਪਿਆਰ ਕਰਨਾ ਵੀ ਨਹੀਂ ਚਾਹੁੰਦ... ਅਤੇ ਓਥੋਂ ਦੌੜ ਆਏ ਤੇ ਕਿਸੇ ਦੂਸਰੀ ਔਰਤ ਨਾਲ ਵੀ ਪਿਆਰ ਕਰਨਾ ਨਹੀਂ ਚਾਹੁੰਦੇ। ’’

ਇਹ ਸੁਣ ਕੇ ਸਈਦ ਨੇ ਫਰੀਆ ਦਾ ਹੱਥ ਛੱਡ ਦਿਤਾ- ‘‘ਏਥੇ ਤੇ ਚਾਹੁਣ ਦਾ ਸਵਾਲ ਈ ਪੈਦਾ ਨਹੀਂ ਹੁੰਦਾ । ਕਿਸੇ ਔਰਤ ਨਾਲ ਪਿਆਰ ਕਰਨ ਲਈ ਮੈਂ ਜਿੰਨੇ ਵਰੇ ਤੜਪਦਾ ਰਿਹਾ ਹਾਂ, ਉਸ ਦੀ ਨੂੰ ਕੁਛ ਅਨੁਮਾਨ ਨਹੀਂ ਅਤੇ ਫੇਰ ਪਿਆਰ ਦੀ ਜਿਹੜੀ ਸ਼ਕਲ ਮਰ ਦਿਲ ਦਿਮਾਗ ਵਿਚ ਹੈ; ਤੂੰ ਉਸ ਤੋਂ ਵੀ ਜਾਣ ਨਹੀਂ । ਜਿਸ ਮੁਸੀਬਤ ਵਿਚ ਅੱਜ ਮੈਂ ਫਸਿਆ ਹੋਇਆ ਹਾਂ ਉਸ ਨੂੰ ਸਹੇੜਨ ਵਾਲਾ ਵੀ ਮੈਂ ਆਪ ਹੀ ਹਾਂ। ਉਸ ਔਰਤ ਦੇ ਪਿਆਰ ਵਿਚ ਮੈਨੂੰ ਕਿਸੇ ਬਾਹਰਲੇ ਨੇ ਨਹੀਂ ਫਸਾਇਆ, ਮੈਂ ਆਪ ਹੀ ਉਸ ਜਾਲ ਵਿਚ ਫਸਿਆ ਹਾਂ ਅਤੇ ਹੁਣ ਆਪ ਹੀ ਉਸ਼ ਵਿਚੋਂ ਨਿਕਲ ਕੇ ਦੌੜ ਆਇਆ ਹਾਂ । ਅਸਲ

੮੦