ਪੰਨਾ:Nar nari.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਐਤਕੀਂ ਸਈਦ ਨੇ ਮੁਸਕਰਾ ਕੇ ਕਿਹਾ, 'ਮੈਂ ਸਭ ਤੋਂ ਵੱਡਾ ਮੂਰਖ ਹਾਂ । ’

ਫਰੀਆ ਵੀ ਮੁਸਕਰਾਈ ਅਤੇ ਉਸ ਨੂੰ ਆਪਣੀ ਵੱਲ ਖਿਚ ਕੇ ਸ਼ਭਾਵਕ ਹੀ ਉਸ ਨੇ ਸਈਦ ਦੇ ਬਲ ਚੁੰਮ ਲਏ ਅਤੇ ਸਈਦ ਇਕ ਦਮ ਬੋਲਣ ਲਗ ਪਿਆ ’, ‘ਮਿਸ ਫਰੀਆ ! ’ ਫੇਰ ਰੁਕ ਕੇ ਬੋਲਿਆ, ਇਹ ਕੀ ਉਹ...ਉਹ... ਕੁਛ ਨਹੀਂ... ਅਸਲ ਵਿਚ ਮੈਨੂੰ ਅਜਿਹਆਂ ਗੱਲਾਂ ਦੀ ਆਦਤ ਨਹੀਂ...' ਪਤਾ ਨਹੀਂ ਉਹ ਕਿਸ ਤਰਾਂ ਸੰਭਲ ਕੇ ਉਠ ਖੜਾ ਹੋਇਆ ਅਤੇ ਝੂਠਾ ਜਿਹਾ ਹਾਸਾ ਹਸਦਿਆਂ ਬੋਲਿਅ ’, ‘ਮੈਂ ਤੇਰਾ ਸ਼ੁਕਰੀਆ ਅਦਾ ਕਰਦਾ ਹਾਂ । ’

ਇਹ ਸੁਣ ਕੇ ਫਰੀਆ ਬੜੀ ਹੱਸੀ, 'ਸ਼ੁਕਰੀਆ... ਸ਼ੁਕਰੀਆ .. ਤੁਸੀਂ ਬਿਲਕੁਲ ਬੱਚੇ ਹੋ...ਏਧਰ ਆਓ...' ਅਤੇ ਆਪ ਅੱਗ ਵਧ ਕੇ ਉਸ ਨੇ ਉਸ ਨੂੰ ਆਪਣੀਆਂ ਬਾਹਾਂ ਵਿਚ ਲੈ ਲਿਆ ਅਤੇ ਉਸ ਦੇ ਬੁਲਾਂ ਤੇ ਆਪਣੇ ਬੁਲ ਰਖ ਦਿਤੇ।

ਸਈਦ ਖਿਝ ਕੇ ਬੋਲਿਆ- ‘ਮਿਸ ਫਰੀਆ - ਇਸ ਫਰੀਆ- ’ -

ਫਰੀਆ ਨੇ ਰਤਾ ਕੁ ਪਿੱਛੇ ਹਟ ਕੇ ਉਸ ਵੱਲ ਦੇਖਿਆ ਤੇ ਕਿਹਾ, ਤੁਸੀਂ ਬਿਮਾਰ ਹੋ ਤੁਹਾਨੂੰ ਇਕ ਨਰਸ ਦੀ ਲੋੜ ਹੈ।

ਆਪਣੀ ਘਬਰਾਹਟ ਦੂਰ ਕਰਕੇ ਸਈਦ ਨੇ ਮੁਸਕਰਾਉਂਦਿਆਂ ਕਿਹਾ,'ਮੈਨੂੰ ਇਕ ਨਰਸ ਦੀ ਨਹੀਂ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੈ, ਪਰ ਇਹ ਸਾਰੀਆਂ ਚੀਜ਼ਾਂ ਮੈਨੂੰ ਨਹੀਂ ਮਿਲਦੀਆਂ । ਮੈਂ-ਮੈਂ-ਤੈਨੂੰ ਪਹਿਲਾਂ ਵੀ ਕਹਿ ਚਕ ਹਾਂ ਕਿ ਮੇਰੇ ਦਿਲ ਵਿਚ ਬਹੁਤ ਸਾਰੀਆਂ ਖ਼ਾਹਸ਼ਾਂ ਪੈਦਾ ਹੋ ਚੁਕੀਆਂ ਲੈ। ਮੇਰੇ ਬਹੁਤ ਸਾਰੇ ਜਜ਼ਬੇ ਲੰਗੜੇ ਹੋ ਚੁਕੇ ਨੇ ਅਲੈ ਹੁਣ ਤੇ, ਇਹ ਹਾਲਤ ਹੈ ਕਿ ਮੈਂ ਆਪ ਵ। ਨਹੀਂ ਜਣਿਦਾ ਹਾਂ ਕਿ ਮੈਂ ਕੀ ਹਾਂ ਤੇ ਕਿਉਂ ਹਾਂ । ਇਕ ਚੀਜ਼ ਲਈ ਖਾਹਿਤ ਹੈ, ਪਰ ਨਾਲ ਈ ਇਹ ਵੀ ਚਾਹੁੰਦਾ ਹਾਂ ਕਿ ਉਹ ਖਾਹਿਸ਼

੮੨.