ਪੰਨਾ:Nar nari.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਕ ਨਹੀਂ ਸੀ ਲੰਘਿਆ । ਉਸ ਦੀਆਂ ਕਹਾਣੀਆਂ ਪੜ੍ਹ ਕੇ ਜ਼ਰੂਰ ਹੀ ਉਸ ਦਾ ਖਿਆਲ ਵੇਸਵਾਵਾਂ ਦੇ ਘਰਾਂ ਵਲ ਦੌੜ ਜਾਂਦਾ, ਜਿੱਸ ਰਾਤ ਵੇਲੇ ਵੇਸਵਾਵਾਂ ਦੀਆਂ ਲਾਲੀ ਨਾਲ ਰੰਗਆਂ ਲਾਲ ਲਾਲ ਗੱਲਾਂ ਨਜ਼ਰ ਆਉਂਦੀਆਂ , ਪਰ ਹੈਰਾਨੀ ਦੀ ਗੱਲ ਹੈ ਕਿ ਆਮ ਨੌਜਵਾਨ ਮੁੰਡਿਆਂ ਤੇ ਕੁੜੀਆਂ ਨੂੰ ਉਸ ਦੀਆਂ ਕਹਾਣੀਆਂ ਹੀ ਇਸ਼ਕ ਦੇ ਰਾਹ ਤੇ ਲੈ ਜਾਂਦੀਆਂ ਸਨ।
ਜਿਹੜੀ ਮੁਹੱਬਤ ਐਮ : ਅਸਲਮ ਦੀਆਂ ਕਹਾਣੀਆਂ ਉਤਪੰਨ ਕਰਦੀਆਂ ਕਿਹੋ ਜਹੀ ਮੁਹੱਬਤ ਹੋਵੇਗੀ ? ਜਦੋਂ ਕਦੀ ਉਹ ਇਸ ਬਾਰ ਵਿਚਾਰ ਕਰਦਾ ਤਾਂ ਉਸ ਨੂੰ ਇਹੋ ਜਿਹੀ ਮੁਹੱਬਤ ਬੜੀ ਹੋਛੀ ਜਹੀ ਪਰਤੀਤ ਹੋਣ ਲਗਦੀ।
ਐਮ : ਅਸਲਮ ਦੀਆਂ, ਕਹਾਣੀਆਂ ਬਾਰੇ ਮੈਂ ਉਸ ਦੀ ਰਾਇ ਭਾਵੇਂ ਕਿਸੇ ਤਰਾਂ ਦੀ ਵੀ ਹੋਵੇ, ਅਸਲੀਅਤ ਇਹੋ ਸੀ ਕਿ ਨੌਜਵਾਨ ਕੁੜੀਆਂ ਉਹ ਲੁਕ ਲੁਕ ਕੇ ਪੜ੍ਹਦੀਆਂ ਸਨ ਤੇ ਜਦੋਂ ਉਨ੍ਹਾਂ ਦੇ ਜਜ਼ਬੇ ਭਟਕਦੇ ਸਨ ਤਾਂ ਉਹ ਝੱਟ ਹੀ ਉਸ ਆਦਮੀ ਨਾਲ ਮੁਹੱਬਤ ਕਰਨੀ ਸ਼ੁਰੂ ਕਰ ਦੇਦੀਆਂ ਸਨ ਜਿਹੜਾ ਵੀ ਸਭ ਤੋਂ ਪਹਿਲਾਂ ਉਨ੍ਹਾਂ ਦੇ ਮੱਥੇ ਆ ਲੱਗਦਾ । ਇਹੋ ਹਾਲ ਸੀ ‘ਬਹਿਜ਼ਾ’ ਦੀਆਂ ਗ਼ਜ਼ਲਾਂ ਦਾ, ਕਈ ਵਾਰੀ ਉਸ ਦੇ ਘਰ ਭਾਂਡੇ ਮਾਂਜਣ ਵਾਲੀ ਫੀਨੇ ਨੱਕ ਵਾਲੀ ਨੌਕਰਾਣੀ ਨਾਲੇ ਉਨ੍ਹਾਂ ਦੇ ਭਾਂਡੇ ਮਾਂਜਦੀ ਤੇ ਨਾਲੇ ਗੁਣਗੁਣਾਉਂਦੇ:
‘ਦੀਵਾਨਾ ਬਨਾਣਾ ਹੈ ਤੇ ਦੀਵਾਨਾ ਬਣਾ ਦੇ’
ਇਸ ਗ਼ਜ਼ਲ ਨੇ ਤਾਂ ਉਸ ਨੂੰ ਦੀਵਾਨਾ ਬਣਾ ਦਿੱਤਾ ਸੀ। ਜਿਥੇ ਜਾਓ ‘ਦੀਵਾਨਾ ਬਨਾਣਾ ਹੈ ਤੋਂ ਦੀਵਾਨਾ ਬਣਾ ਦੇ’ ਦੀ ਸੁਰ ਉਸ ਦੇ ਕੰਨੀਂ ਪੈਂਦੀ ਕਿੰਨੀ ਵਾਹ-ਹਯਾਤ ਗੱਲ ਹੈ । ਪਰ ਇਕ ਦਿਨ ਜਦੋਂ ਉਹ ਆਪਣੇ ਲਈ ਪਾਨ ਲਾ ਰਿਹਾ ਸੀ, ਤਾਂ ਆਪਣੇ ਆਪ ਉਸ ਨੇ ਵੀ ਗਾਉਣਾ ਸ਼ੁਰੂ ਕਰ ਦਿੱਤਾ, 'ਦੀਵਾਨਾ ਬਣਾਨ ਹੈ ਤੋਂ ਦੀਵਾਨਾ ਬਣਾ ਦੇ ।

੧੨