ਪੰਨਾ:Nar nari.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਰੀਆ ਬੋਲੀ-ਮੈਂ ਬੜੀ ਉਦਾਸ ਤੇ ਪਰੇਸ਼ਾਨ ਸੀ, ਪਰ ਇਨਾਂ ਗੱਲਾਂ ਨੇ ਮੇਰੀ ਸਾਰੀ ਪਰੇਸ਼ਾਨੀ ਤੇ ਉਦਾਸੀ ਦੂਰ ਕਰ ਦਿੱਤੀ ਏ। ਉਂਜ ਤੇ ਮੈਂ ਬਹੁਤਾ ਚਿਰ ਉਦਾਸ ਵੀ ਨਹੀਂ ਰਹਿ ਸਕਦੀ, ਪਰ ਜੇ ਇਹੋ ਜਹੀਆਂ ਸਵਾਦਲੀਆਂ ਗੱਲਾਂ ਨਾ ਹੁੰਦੀਆਂ ਤਾਂ ਮੈਨੂੰ ਕੋਈ ਹੋਰ ਸਹਾਰਾ ਲੈਣਾ ਪੈਂਦਾ । ਖੈਰ ! ਹੁਣ ਮੈਂ ਬੜੀ ਚੰਗੀ ਤਰ੍ਹਾਂ ਆਪਣੇ ਬਾਰੇ ਸੋਚ ਸਕਦੀ ਹਾਂ ।

‘ਕੀ ਮਰਜ਼ੀ ਏ ?

‘‘ਕੋਈ ਖਾਸ ਮਰਜ਼ੀ ਤੇ ਨਹੀਂ, ਪਰ ਹੁਣ ਮੈਂ ਅੰਮ੍ਰਿਤਸਰ ਜਾਣਾ ਨਹੀਂ ਚਾਹੁੰਦੀ, ਕਿਉਂਕਿ ਓਥੇ ਮੈਨੂੰ ਫੇਰ ਇਸ ਗੱਲ ਦਾ ਖਤਰਾ ਰਹੇਗਾ ਕਿ ਕੋਈ ਆਦਮੀ ਕੰਪਨੀ ਬਾਗ ਵਿਚ ਫਿਰਦਾ ਤੁਰਦਾ ਓਧਰ ਆ ਨਿਕਲੇਗਾ ਅਤੇ ਮੇਰੀਆਂ ਕਮਜ਼ੋਰੀਆਂ ਤੋਂ ਲਾਭ ਉਠਾ ਕੇ ਤੁਰਦਾ ਹੋਵੇਗਾ । ਮੈਂ ਹੁਣ ਇਥੇ ਲਾਹੌਰ ਵਿਚ ਰਹਿਣਾ ਚਾਹੁੰਦੀ ਹਾਂ । ਤੁਸੀਂ ਕਦੋਂ ਤਕ ਏਥੇ ਰਹੋਗੇ ।

‘‘ਕੁਛ ਕਹਿ ਨਹੀਂ ਸਕਦਾ, ਪਰ ਦੋ ਢਾਈ ਮਹੀਨੇ ਤੇ ਜ਼ਰੂਰ ਰਹਾਂਗਾ, ਮੈਂ ਆਪ ਅੰਮ੍ਰਿਤਸਰ ਨਹੀਂ ਜਾਣਾ ਚਾਹੁੰਦਾ

ਫਰੀਆ ਨੇ ਕਿਹਾ, ਤਾਂ ਫਿਰ ਮੈਂ ਵੀ ਦੋ ਢਾਈ ਮਹੀਨੇ ਏਥੇ ਰਹਾਂਗ। ਫੇਰ ਕੋਇਟੇ ਚਲੀ ਜਾਵਾਂਗੀ, ਜਿਥੇ ਮੇਰੀ ਇਕ ਭੈਣ ਰਹਿੰਦੀ ਏ । ਓਥੋਂ ਫੇਰ ਕਿੱਧਰ ਜਾਵਾਂਗੀ, ਇਸ ਬਾਰੇ ਅਜੇ ਸੋਚਣਾ ਫਜ਼ਲ ਐ! ਮੇਰੇ ਕੋਲ ਦੋ ਸੌ ਰੁਪਏ ਸਨ, ਜਿਨ੍ਹਾਂ ਵਿਚੋਂ ਡੇਢ ਸੌ ਬਾਕੀ ਰਹਿ ਗਏ ਨੇ । ਹੋਟਲ ਦਾ ਹਿਸਾਬ ਕਰਕੇ, ਬਾਕੀ ਇਕ ਸੌ ਬਚਣਗੇ, ਕੀ ਇਨ੍ਹਾਂ ਨਾਲ ਦੋ ਮਹੀਨੇ ਗੁਜ਼ਾਰਾ ਨਹੀਂ ਹੋ ਸਕੇਗਾ ?

“ਹੋ ਜਏਗਾ ਜੇ ਤੂੰ ਫ਼ਜ਼ੂਲ ਖਰਚੀ ਨਾ ਕਰੇ ਤੇ । ਮੇਰੇ ਕੋਲ ਸਿਰਫ਼ ਦੋ ਸੌ ਰੁਪਏ ਹਨ ਅਤੇ ਮੈਂ ਇਨ੍ਹਾਂ ਨਾਲ ਵਧ ਤੋਂ ਵਧ ਸਮਾਂ ਏਥੇ ਕੱਟਣਾ ਏ । ਜਦੋਂ ਅੰਮ੍ਰਿਤਸਰੋਂ ਤੁਰਿਆ ਸੀ ਤਾਂ ਮਾਂ ਨੇ ਢਾਈ ਸੌ ਰੁਪਏ ਦਿੱਤੇ ਸਨ ਅਤੇ ਮੇਰਾ ਖ਼ਿਆਲ ਹੈ ਇਹ ਢਾਈ ਸੌ ਰੁਪਏ ਮੈਨੂੰ ਦੇਕੇ ਅਤੇ ਹਸਪਤਾਲ ਆਦ ਦਾ ਬਲ ਤਾਰਕੇ ਮਾਂ ਕੋਲ ਬਾਕੀ ਸਿਰਫ

੯੪