ਪੰਨਾ:Nar nari.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡੇਢ ਹਜ਼ਾਰ ਬਚੇ ਹੋਣਗੇ, ਜਿਹੜੀ ਸਾਡੀ ਕੁਲ ਪੁੱਜੀ ਹੈ।”

ਸਈਦ ਨੇ ਬਿਲਕੁਲ ਠੀਕ ਕਿਹਾ ਸੀ । ਜਦੋਂ ਇਸ ਦਾ ਪਿਤਾ ਜੀਉਂਦਾ ਸੀ, ਉਸ ਕੋਲ ਸਾਰੇ ਦਸ ਹਜ਼ਾਰ ਰੁਪਏ ਸਨ, ਜਿਨ੍ਹਾਂ ਵਿਚੋਂ ਸਈਦ ਨੇ ਉਨ੍ਹਾਂ ਦੇ ਜੀਉਂਦਿਆਂ ਹੀ ਕੁਝ ਤੇ ਫਜ਼ੂਲ ਖਰਚੀਆਂ ਵਿਚ ਗਵਾ ਦਿਤੇ ਸਨ ਅਤੇ ਕੁਛ ਉਨ੍ਹਾਂ ਦੇ ਮਰਨ ਮਗਰੋਂ ਏਧਰ ਓਧਰ ਖਰਚੇ ਗਏ । ਪਿਤਾ ਦਾ ਸੁਭਾ ਬੜਾ ਸਖਤ , ਪਰ ਸਈਦ ਦੀ ਮਾਂ ਦਾ ਸੁਭਾ ਬੜਾ ਨਰਮ ਹੈ । ਉਸਨੂੰ ਸਈਦ ਦੇ ਨਾਲ ਐਨਾ ਪਿਆਰ ਹੈ ਕਿ ਜੇ ਉਸ ਪਿਆਰ ਦਾ ਜ਼ਿਕਰ ਕੀਤਾ ਜਾਵੇ ਤਾਂ ਉਹ ਪਿਆਰ ਇਕ ਕਹਾਣੀ ਬਣ ਜਾਂਦਾ। ਸਈਦ ਦੇ ਹਥੋਂ ਮਾਂ ਨੇ ਬੜੇ ਦੁੱਖ ਝੱਲੇ,ਪਰ ਜ਼ਬਾਨ ਤੋਂ ਕਦੀ ਹਾਇ ਤਕ ਨਾ ਨਿਕਲੀ । ਇਹ ਹਮੇਸ਼ਾਂ ਇਹੋ ਕਹਿੰਦੀ, ‘ਮੰਨਦੀ ਹਾਂ ਕਿ ਮੇਰਾ ਮੁੰਡਾ ਫਜ਼ੂਲ ਖਰਚ ਹੈ, ਹੱਠ ਧਰਮੀ ਵੀ ਹੈ, ਪਰ ਦਿਲ ਦਾ ਬੜਾ ਨਰਮ ਤੋਂ ਸਾਫ ਹੈ । ਤੁਸੀ ਦੇਖ ਲੈਣਾ ਇਕ ਦਿਨ ਮੇਰੇ ਸਾਰੇ ਦੁਖ ਦੂਰ ਕਰ ਦਏਗਾ ।

ਇਨ੍ਹਾਂ ਖ਼ਿਆਲ ਵਿਚ ਸਈਦ ਫੇਰ ਬੋਲਿਆ- ‘ਪਰ ਜਿਹਾ ਕਿ ਮੈਂ ਤੁਹਾਨੂੰ ਪਹਿਲ ਦੱਸ ਚੁਕਾ ਹਾਂ ਕਿ ਮੈਂ ਇਕ ਅਜਿਹੇ ਵਾਤਾਵਰਣ ਵਿਚ ਪਲਿਆ ਹਾਂ,ਜਿਥੇ ਸੋਚਣ ਤੇ ਬੋਲਣ ਦੀ ਖੁਲ ਬੜੀ ਬਦਤਮੀਜ਼ੀ ਸਮਝ ਜਾਂਦੀ ਏ,ਜਿਥੇ ਸੱਚੀ ਗੱਲ ਕਹਿਣ ਵਾਲਾ ਬੇ-ਅਦਬ ਅਖਵਿੰਦਾ ਏ ਅਤੇ ਜਿਥੇ ਆਪਣੀਆਂ ਖਾਹਸ਼ਾਂ ਦਬਾਉਣੀਆਂ ਵਡਾ ਪੁੰਨ ਸਮਝਿਆ ਜਾਂਦਾ ਏ। ਇਸ ਵਿਚ ਮੇਰਾ ਕੀ ਕਸੂਰ ਏ-ਮੈਂ-ਮੈਂ ਤੈਨੂੰ ਹੋਰ ਕੀ ਆਖਾਂ-ਤੂੰ ਖੂਬਸੂਰਤ ਹੈਂ-ਤੇਰੀਆਂ ਗੱਲਾਂ ਵੀ ਮੈਨੂੰ ਖੂਬਸੂਰਤ ਲਗਦੀਆਂ ਨੇ। ਮੈਂ ਵੀ ਬੁਰਾ ਨਹੀਂ-ਪਰ ਫੇਰ-ਫੇਰ ਇਹ ਤੇਰਾ ਚੁੰਮਣਾ-- ਤੇਰਾ ਚੁੰਮਣਾ ਅਜੇ ਤਕ ਰੇ ਬੁਲਾਂ ਉਤੇ ਤਰ ਬਹਾ ਏ, ਕੀ ਇਹ ਹਮੇਸ਼ਾਂ ਏਹੇ ਤਰਾਂ ਈ ਤੁਰਦਾ ਰਹੇਗਾ।

ਫਰੀਆਂ ਨੇ ਉਸ ਵੱਲ ਭਾਵ-ਪੂਰਤ ਨਜ਼ਰਾਂ ਨਾਲ ਦੇਖਿਆਫੇਰ ਮੁਸਕਰਾ ਕੇ ਬੋਲੀ, ‘ਇਕ ਹੋਰ ਚੁੰਮਣ ਤੇਰੇ ਬੁਲਾਂ ਤੇ ਦਵਾਂ ? ਦੇ ਹੋ ਜਾਣਗੇ ਤਾਂ ਚੰਗਾ ਰਹੇਗਾ । ’

੮੫